ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੇਤੀਬਾੜੀ ਵਿਭਾਗ ਨੇ ਨਕਲੀ ਕੀਟਨਾਸ਼ਕ ਅਤੇ ਖਾਦਾਂ ਵੇਚਣ ਵਾਲੇ ਡੀਲਰਾਂ ਖ਼ਿਲਾਫ਼ ਸ਼ਿਕੰਜਾ ਕਸਿਆ

ਸੰਕੇਤਿਕ ਫ਼ੋਟੋ

ਗ਼ੈਰ-ਮਿਆਰੀ ਕੀੜੇਮਾਰ ਦਵਾਈਆਂ ਸਪਲਾਈ ਕਰਨ ਵਾਲੇ ਦੋ ਸਪਲਾਇਰ ਸੰਗਰੂਰ ਅਤੇ ਦਿੱਲੀ ਤੋਂ ਗ੍ਰਿਫ਼ਤਾਰ

 

ਸੂਬੇ ਵਿੱਚ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ, ਖਾਦਾਂ ਹੋਰ ਖੇਤੀ ਲਾਗਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਰੋਕਣ ਲਈ ਪਿਛਲੇ 10 ਦਿਨਾਂ ਤੋਂ ਸੂਬਾ ਭਰ ਵਿੱਚ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਜ਼ੋਰਦਾਰ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ।

 

ਇਸ ਵਿਸ਼ੇਸ਼ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹੁਣ ਤੱਕ 410 ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਵੱਖ-ਵੱਖ ਕੀਟਨਾਸ਼ਕਾਂ ਅਤੇ ਖਾਦਾਂ ਦੇ 207 ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੇ ਹੁਣ ਤੱਕ ਪ੍ਰਾਪਤ ਹੋਏ ਨਤੀਜਿਆਂ ਵਿੱਚ ਪੰਜ ਨਮੂਨੇ ਯੋਗ ਨਹੀਂ ਪਾਏ ਗਏ। ਇਸੇ ਤਰ੍ਹਾਂ ਇਕ ਮਾਮਲੇ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ ਜਦਕਿ ਇਸ ਸਬੰਧ ਵਿੱਚ ਢੁਕਵੀਂ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਚਾਰ ਥਾਵਾਂ ਤੋਂ ਮਾਲ ਜ਼ਬਤ ਕੀਤਾ ਗਿਆ ਹੈ।

 

ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਰੋਪੜ ਜ਼ਿਲ੍ਹੇ 'ਚ ਨੰਗਲ ਵਿਖੇ ਦੋ ਅਣ-ਅਧਿਕਾਰਤ ਗੋਦਾਮਾਂ 'ਤੇ ਛਾਪੇ ਮਾਰੇ ਜਿੱਥੇ ਬਿਨਾਂ ਲਾਇਸੰਸ ਅਤੇ ਬਿੱਲ ਤੋਂ ਵੱਡੀ ਮਾਤਰਾ ਵਿੱਚ ਕੀਟਨਾਸ਼ਕ ਅਤੇ ਹੋਰ ਖੇਤੀ ਵਸਤਾਂ ਜ਼ਬਤ ਕੀਤੀ ਗਈਆਂ।

 

ਇਸ ਤੋਂ ਇਲਾਵਾ ਇਕ ਹੋਰ ਦੁਕਾਨ 'ਤੇ ਛਾਪਾ ਮਾਰਿਆ ਜਿਸ ਦੌਰਾਨ 25 ਅਣਅਧਿਕਾਰਤ ਕੀਟਨਾਸ਼ਕ ਜ਼ਬਤ ਕੀਤੇ ਗਏ। ਇਨ੍ਹਾਂ ਗੋਦਾਮਾਂ ਵਿੱਚੋਂ ਕੀਟਨਾਸ਼ਕਾਂ ਦੇ 25 ਅਤੇ ਖਾਦਾਂ ਦੇ 11 ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਸੇ ਤਰ੍ਹਾਂ ਕੀੜਿਆਂ ਨੂੰ ਕਾਬੂ ਕਰਨ ਵਾਲਾ ਬਾਇਓ ਲਿਕਿਉਡ ਦੇ ਇਕ ਨਮੂਨਾ ਲਿਆ ਗਿਆ ਜਿਸ ਵਿੱਚ ਕੈਮੀਕਲ ਪੈਸਟੀਸਾਈਡ ਪਾਇਆ ਗਿਆ ਜੋ ਆਮ ਤੌਰ 'ਤੇ ਨਕਲੀ ਕੋਰਾਗੇਨ ਪੈਸਟੀਸਾਈਡ ਹੈ ਅਤੇ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

ਖੇਤੀਬਾੜੀ ਵਿਭਾਗ ਦੀ ਟੀਮ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਹਰੀਕੇ ਸਥਿਤ ਇਕ ਕਰਿਆਨਾ ਸਟੋਰ 'ਤੇ ਛਾਪਾ ਮਾਰ ਕੇ 15 ਅਣਅਧਿਕਾਰਤ ਅਤੇ 8 ਮਿਆਦ ਪੁੱਗੀਆਂ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ। ਇਸ ਮਾਲ ਨੂੰ ਜ਼ਬਤ ਕਰਕੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਜ਼ਿਲੇ ਵਿੱਚ ਪਾਬੰਦੀਸ਼ੁਦਾ ਕੀਟਨਾਸ਼ਕ ਗਲਾਈਫੋਸੇਟ ਦੇ 9 ਲਿਟਰ ਬਰਾਮਦ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:agriculture department launches major crackdown on unscrupulous dealers selling spurious pesticides and agri-inputs