ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖੇਤੀ ਮਸ਼ੀਨਰੀ ’ਤੇ ਦੇਵੇਗੀ ਸਬਸਿਡੀ

ਖੇਤੀ ਮਸ਼ੀਨਰੀ ’ਤੇ ਮਿਲੇਗੀ ਸਬਸਿਡੀ

ਪਿਛਲੇ ਝੋਨੇ ਦੀ ਕਟਾਈ ਸਮੇਂ ਪਰਾਲੀ ਸਾੜਨ ਨਾਲ ਉੱਤਰੀ ਭਾਰਤ `ਚ ਅਸਮਾਨ ਵਿਚ ਛਾਈ ਧੂਏ ਦੀ ਛੱਤਰੀ ਤੋਂ ਪੰਜਾਬ ਸਰਕਾਰ ਨੇ ਸਬਕ ਸਿੱਖਦੇ ਹੋਏ ਹੁਣੇ ਤੋਂ ਪਰਾਲੀ ਸਾੜਨ ਨੂੰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਮੌਜੂਦਾ ਵਿੱਤੀ ਸਾਲ `ਚ ਕਿਸਾਨਾਂ ਨੂੰ ਖੇਤੀ ਮਸ਼ੀਨਰੀ ’ਤੇ 395 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ `ਚੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 28,641 ਖੇਤੀ ਸੰਦਾਂ ਅਤੇ ਮਸ਼ੀਨਾਂ ’ਤੇ ਦਿੱਤੀ ਜਾਵੇਗੀ।


ਸਰਕਾਰੀ ਬੁਲਾਰੇ ਅਨੁਸਾਰ ਇਸ ਸਕੀਮ ਤਹਿਤ ਕਿਸਾਨਾਂ ਨੂੰ 50 ਫੀਸਦੀ ਤੋਂ ਲੈ ਕੇ 80 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਬੁਲਾਰੇ ਮੁਤਾਬਕ ਸਰਕਾਰ ਵੱਲੋਂ ਸਾਲ 2018-19 ਅਤੇ 2019-20 ਲਈ ਖੇਤੀ ਮਸ਼ੀਨਰੀ ’ਤੇ 665 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।  ਬੁਲਾਰੇ ਨੇ ਦੱਸਿਆ ਕਿ 12 ਹਜ਼ਾਰ ਖੇਤੀ ਮਸ਼ੀਨਾਂ ਲਈ ਕਿਸਾਨਾਂ ਨੂੰ ਵਿਅਕਤੀਗਤ ਤੌਰ ’ਤੇ 50 ਫੀਸਦੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

 

ਇਸੇ ਤਰ੍ਹਾਂ 514 ਕਿਸਾਨ ਸਮੂਹਾਂ ਨੂੰ 5280 ਅਤੇ 3547 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ 16655 ਖੇਤੀ ਮਸ਼ੀਨਾਂ `ਤੇ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਖੇਤੀ ਮਸ਼ੀਨਰੀ ਬੈਂਕਾਂ ਸਥਾਪਤ ਕਰ ਕੇ ਇਨ੍ਹਾਂ ਮਸ਼ੀਨਾਂ ਨੂੰ ਅੱਗੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਸਕੇ। ਜਿਨ੍ਹਾਂ ਸੰਦਾਂ `ਤੇ ਸਬਸਿਡੀ ਦਿੱਤੀ ਜਾਵੇਗੀ ਉਨ੍ਹਾਂ `ਚ ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਕਟਰ, ਮਲਚਰ, ਆਰ.ਐਮ.ਬੀ. ਪਲਾਓ, ਸ਼ਰੱਬ ਕਟਰ, ਜ਼ੀਰੋ ਟਿੱਲ ਡਰਿੱਲ, ਕੰਬਾਈਨਾਂ ’ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ, ਰੋਟਰੀ ਸਲੈਸ਼ਰ ਅਤੇ ਰੋਟਾਵੇਟਰ ਸ਼ਾਮਲ ਹਨ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AGRICULTURE DEPT TO ENSURE TIMELY DELIVERY OF 28641 MACHINES TO CHECK STUBBLE BURNING IN ENSUING SEASON