ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰ੍ਹੋਂ ਦੀ ਸੋਧੀ ਕਿਸਮ ਦੇ ਪਰੀਖਣਾਂ ਲਈ ਤਿਆਰ ਖੇਤੀ ਯੂਨੀਵਰਸਿਟੀ

ਸਰ੍ਹੋਂ ਦੀ ਸੋਧੀ ਕਿਸਮ ਦੇ ਪਰੀਖਣਾਂ ਲਈ ਤਿਆਰ ਖੇਤੀ ਯੂਨੀਵਰਸਿਟੀ

--  ਵਾਤਾਵਰਣ-ਪ੍ਰੇਮੀ ਕਰ ਰਹੇ ਹਨ ਵਿਰੋਧ


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਰ੍ਹੋਂ ਦੀ ਜੀਨੈਟੀਕਲੀ ਮੌਡੀਫ਼ਾਈਡ ਵੈਰਾਇਟੀ (ਸੋਧੀ ਕਿਸਮ) ਦੇ ਪਰੀਖਣ ਕਰਨ ਦੀ ਪ੍ਰਵਾਨਗੀ ਲਈ ਸੂਬੇ ਦੀ ਬਾਇਓਟੈਕਨਾਲੋਜੀ ਕੋਆਰਡੀਨੇਸ਼ਨ ਕਮੇਟੀ ਕੋਲ ਜਾਣ ਦਾ ਫ਼ੈਸਲਾ ਕੀਤਾ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਹ ਸਦਾ ਨਵੇਂ ਤਜਰਬੇ ਕਰਨ ਲਈ ਤਿਆਰ ਹੈ।


ਇਹ ਸੋਧੀ ਕਿਸਮ ਤਿਆਰ ਕਰਨ ਪਿੱਛੇ ਮੁੱਖ ਦਿਮਾਗ਼ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਦੀਪਕ ਪੈਂਟਲ ਦਾ ਹੈ। ਕੇਂਦਰੀ ਵਾਤਾਵਰਣ ਮੰਤਰਾਲੇ ਦੀ ਤਕਨੀਕੀ ਕਮੇਟੀ ਨੇ ਸ੍ਰੀ ਪੈਂਟਲ ਦੇ ਸੋਧੀ ਕਿਸਮ ਦੇ ਬੀਜਾਂ ਦੇ ਫ਼ੀਲਡ `ਚ ਪਰੀਖਣਾਂ ਲਈ ਹਰੀ ਝੰਡੀ ਦੇ ਵੀ ਦਿੱਤੀ ਹੈ।


ਸੂਬੇ ਦੀ ਬਾਇਓਟੈਕਨਾਲੋਜੀ ਕੋਆਰਡੀਨੇਸ਼ਨ ਕਮੇਟੀ ਵਿੱਚ ਖੇਤੀਬਾੜੀ ਕਮਿਸ਼ਨਰ ਬੀਐੱਸ ਸਿੱਧੂ, ਡਾਇਰੈਕਟਰ ਖੇਤੀਬਾੜੀ ਜੇਐੱਸ ਬੈਂਸ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਸ ਦੇ ਮੈਂਬਰ ਹਨ। ਸ੍ਰੀ ਸਿੱਧੂ ਦੀ ਮਨਜ਼ੂਰੀ ਇਸ ਮਾਮਲੇ `ਚ ਅਹਿਮ ਹੋਵੇਗੀ ਤੇ ਉਨ੍ਹਾਂ ਨੇ ਇਸ ਮਾਮਲੇ `ਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀਐੱਸ ਢਿਲੋਂ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਆਖਿਆ ਕਿ ਤਜਰਬੇ ਕਦੇ ਰੁਕਣੇ ਨਹੀਂ ਚਾਹੀਦੇ। ਸੋਧੀ ਸਰ੍ਹੋਂ ਦੇ ਤੇਲ-ਬੀਜਾਂ ਦੀ ਵਰਤੋਂ ਵਿੱਚ ਕੋਈ ਸਮੱਸਿਆ ਨਹੀਂ ਹੈ। ‘ਜਨਤਕ ਖੇਤਰ ਵਿੱਚ ਪੈਦਾ ਕੀਤੀ ਜਾਣ ਵਾਲੀ ਇਹ ਪਹਿਲੀ ਸੋਧੀ ਕਿਸਮ ਹੈ। ਇਸ ਲਈ ਇਸ ਨੂੰ ਜ਼ਰੂਰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ ਤੇ ਫ਼ੀਲਡ ਟੈਸਟ ਕੀਤੇ ਜਾਣੇ ਚਾਹੀਦੇ ਹਨ। ਇਸ ਵੈਰਾਇਟੀ ਦੇ ਝਾੜ ਵੀ ਹੋਰਨਾਂ ਕਿਸਮਾਂ ਨਾਲੋਂ ਵੱਧ ਹੋਵੇਗਾ।`


ਖੇਤੀ ਵਿਰਾਸਤ ਮਿਸ਼ਨ ਦੇ ਉਮੇਂਦਰ ਦੱਤ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਸਰ੍ਹੋਂ ਦੀ ਕੋਈ ਕਿੱਲਤ ਨਹੀਂ ਹੈ। ‘ਸਾਨੂੰ ਸੋਧੀ ਹੋਈ ਸਰ੍ਹੋਂ ਤੋਂ ਬਚਣਾ ਚਾਹੀਦਾ ਹੈ। ਇਸ ਵੈਰਾਇਟੀ ਲਈ ਉੱਲੀ-ਨਾਸ਼ਕ ਗਲਾਇਕੋਸਟੈਟ ਦੀ ਲੋੜ ਪੈਂਦੀ ਹੈ, ਜਿਸ ਦੇ ਬਹੁਤ ਭੈੜੇ ਮਾੜੇ ਪ੍ਰਭਾਵ ਹੁੰਦੇ ਹਨ।`


ਸ੍ਰੀ ਦੱਤ ਨੇ ਕਿਹਾ ਕਿ ਬਿਹਤਰੀਨ ਨਤੀਜੇ ਤਾਂ ਰਵਾਇਤੀ ਢੰਗ ਨਾਲ ਕੀਤੀ ਜਾਣ ਵਾਲੀ ਖੇਤੀ ਦੇ ਹੀ ਨਿੱਕਲਦੇ ਹਨ; ਜਿਨ੍ਹਾਂ ਲਈ ਦੇਸੀ ਬੀਜਾਂ ਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ।


ਪਰੀਖਣਾਂ ਤੋਂ ਪਹਿਲਾਂ ਵਾਤਾਵਰਣ-ਪ੍ਰੇਮੀਆਂ ਨੇ ਸਰ੍ਹੋਂ ਦੀ ਨਵੀਂ ਕਿਸਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਦੇਸ਼ ਵਿੱਚ ਸਰ੍ਹੋਂ ਦੀ ਕੋਈ ਕਿੱਲਤ ਨਹੀਂ ਹੈ। ਇਸ ਲਈ ਜੀਨੈਟੀਕਲੀ ਮੌਡੀਫ਼ਾਈਡ ਸਰ੍ਹੋਂ ਦੀ ਕੋਈ ਜ਼ਰੂਰਤ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Agriculture Uni is ready to Test GM Mustard