ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰੀਰਕ ਸ਼ੋਸ਼ਣ ਮਾਮਲੇ 'ਚ ਫਸੇ ਫ਼ਿਰੋਜ਼ ਖ਼ਾਨ ਨੂੰ PU ਸੱਦ ਕੇ ਫਸੀ NSUI

PU ਧਰਨਾ

ਪੰਜਾਬ ਯੂਨੀਵਰਸਿਟੀ ਵਿੱਚ ਸਤੰਬਰ ਮਹੀਨੇ ਵਿਦਿਆਰਥੀ ਚੋਣਾਂ ਹੋਣ ਵਾਲੀਆਂ ਹਨ। ਇਸੇ ਨੂੰ ਲੈ ਕੇ ਕਾਂਗਰਸ ਦੀ ਵਿਦਿਆਰਥੀ ਵਿੰਗ NSUI ( ਨੈਸਨਲ ਸਟੂਡੈਂਟ ਯੂਨੀਅਨ ਆਫ ਇੰਡੀਆ) ਅੱਜ ਆਪਣੇ ਪੈਨਲ ਦਾ ਐਲਾਨ ਕਰਨ ਵਾਲੀ ਹੈ। ਜਿਸ ਲਈ NSUI ਦੇ ਰਾਸ਼ਟਰੀ ਪ੍ਰਧਾਨ ਫ਼ਿਰੋਜ਼ ਖ਼ਾਨ ਪੰਜਾਬ ਯੂਨੀਵਰਸਿਟੀ ਆਉਣ ਵਾਲੇ ਹਨ। ਪਰ ਬੀਜੇਪੀ ਦੀ ਵਿਦਿਆਰਥੀ ਵਿੰਗ ABVP ( ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ) ਇਸ ਦਾ ਵਿਰੋਧ ਕਰ ਰਹੀ ਹੈ।

 

ਜ਼ਿਕਰਯੋਗ ਹੈ ਕਿ ਫ਼ਿਰੋਜ਼ ਖ਼ਾਨ ਉੱਤੇ ਸਰੀਰਕ ਸ਼ੋਸ਼ਣ ਦੇ ਦੋਸ਼ ਹਨ। ਇਸੇ ਕਰਕੇ ABVP ਨੇ NSUI ਦੇ ਖ਼ਿਲਾਫ਼ ਇਸ ਮੁੱਦੇ 'ਤੇ ਹੱਲਾ ਬੋਲ ਦਿੱਤਾ ਹੈ। ABVP ਨੇ NSUI ਦਾ ਮਤਲਬ 'ਨਾਰੀ ਸਤਾਓ ਯੂਨੀਅਨ ਆਫ਼ ਇੰਡੀਆ' ਦੱਸਿਆ ਹੈ। ਨਾਲ ਹੀ ਰਾਹੁਲ ਗਾਂਧੀ ਹਾਏ-ਹਾਏ ਦੇ ਨਾਅਰੇ ਵੀ ਲਗਾਏ ਜਾ ਰਹੇ ਹਨ।  NSUI ਫ਼ਿਰੋਜ਼ ਖ਼ਾਨ ਨੂੰ ਸੱਦੇ ਜਾਣ ਦੇ ਮੁੱਦੇ ਉੱਤੇ ਘਿਰਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਵਿਰੋਧ ਨੂੰ ਵੇਖਦੇ ਹੋਏ ਫ਼ਿਰੋਜ਼ ਖ਼ਾਨ ਸ਼ਾਇਦ PU  ਨਾ ਆਉਣ।

 

ABVP ਨੂੰ ਮਿਲਿਆ SOI ਤੇ INSO ਦਾ ਸਾਥ

 

  'ਫ਼ਿਰੋਜ਼ ਖ਼ਾਨ ਵਾਪਸ ਜਾਓ' ਦੇ ਨਾਅਰਿਆਂ ਨਾਲ ਵਿਰੋਧ ਜਤਾ ਰਹੀ ABVP ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI ਤੇ ਹਰਿਆਣਾ ਦੀ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦੇ ਵਿਦਿਆਰਥੀ ਵਿੰਗ INSO ਦਾ ਵੀ ਸਾਥ ਮਿਲਿਆਂ ਹੈ। ਜੋ ਕਿ ਇਸ ਧਰਨੇ ਵਿਚ ABVP ਦਾ ਸਾਥ ਦੇ ਰਹੇ ਹਨ। 

 

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ahead of student polls congress on backfoot for inviting sexual harassment accused feroz khan to PU