ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AIIMS ਬਠਿੰਡਾ ਦੀ OPD ਸ਼ੁਰੂ, ਡਾ. ਹਰਸ਼ ਵਰਧਨ ਤੇ ਹਰਸਿਮਰਤ ਬਾਦਲ ਨੇ ਕੀਤਾ ਉਦਘਾਟਨ

1 / 3aiims bathinda 23 dec 2

2 / 3aiims bathinda 23 dec 2

3 / 3aiims bathinda 23 dec 2

PreviousNext

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਅਤੇ  ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਵਿਖੇ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ।

 

 

ਏਮਸ ਬਠਿੰਡਾ, ਪੰਜਾਬ ਲਈ ਪ੍ਰਵਾਨਗੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਦੇ ਪੜਾਅ-5 ਵਿੱਚ ਜੁਲਾਈ, 2016 ਵਿੱਚ ਦਿੱਤੀ ਗਈ ਸੀ। ਪ੍ਰੋਜੈਕਟ ਦੀ ਕੁੱਲ ਲਾਗਤ 925 ਕਰੋੜ ਰੁਪਏ ਹੋਵੇਗੀ ਅਤੇ ਇਸ ਨੂੰ ਜੂਨ, 2020 ਤੱਕ ਮੁਕੰਮਲ ਕੀਤਾ ਜਾਵੇਗਾ।

 

 

ਏਮਸ ਬਠਿੰਡਾ ਦਾ ਨੀਂਹ ਪੱਥਰ ਨਵੰਬਰ, 2016 ਵਿੱਚ ਰੱਖਿਆ ਗਿਆ ਸੀ। ਏਮਸ ਬਠਿੰਡਾ 750 ਬਿਸਤਰਿਆਂ ਵਾਲਾ ਪ੍ਰੀਮੀਅਰ ਮੈਡੀਕਲ ਇੰਸਟੀਟਿਊਟ ਹੈ ਜੋ ਕਿ 177 ਏਕੜ ਜ਼ਮੀਨ ਵਿੱਚ ਤਿਆਰ ਹੋ ਰਿਹਾ ਹੈ ਅਤੇ ਜਿਸ ਵਿੱਚ 10 ਸਪੈਸ਼ਲਿਟੀ ਅਤੇ 11 ਸੁਪਰ ਸਪੈਸ਼ਲਿਟੀ ਵਿਭਾਗ ਹਨ। ਇਸ ਵਿੱਚ 16 ਅਲਟਰਾ ਮਾਡਰਨ ਆਪ੍ਰੇਸ਼ਨ ਥੀਏਟਰ ਹੋਣਗੇ। ਇਸ ਵਿੱਚ 100 ਸੀਟਾਂ ਮੈਡੀਕਲ ਕਾਲਜ ਅਤੇ 60 ਸੀਟਾਂ ਨਰਸਿੰਗ ਕਾਲਜ ਵਿੱਚ ਹੋਣਗੀਆਂ।

 

 

ਏਮਸ, ਬਠਿੰਡਾ ਦੇ ਐੱਮਬੀਬੀਐੱਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਇਸ ਸਾਲ ਆਰਜ਼ੀ ਤੌਰ ‘ਤੇ ਬਾਬਾ ਫਰੀਦ ਯੂਨੀਵਰਸਿਟੀ ਆਵ੍ ਹੈਲਥ ਸਰਵਿਸਿਜ਼ (ਬੀਐੱਫਯੂਐੱਚਐੱਸ), ਫਰੀਦਕੋਟ ਕੈਂਪਸ ਵਿੱਚ ਕਰ ਦਿੱਤੀ ਗਈ ਹੈ ਕਿਉਂਕਿ ਏਮਸ ਦਾ ਬਠਿੰਡਾ ਕੈਂਪਸ ਉਸਾਰੀ ਅਧੀਨ ਹੈ। ਸਾਰੀਆਂ ਓਪੀਡੀਜ਼ ਸਵੇਰੇ 9 ਵਜੇ ਤੋਂ ਕੰਮ ਸ਼ੁਰੂ ਕਰਿਆ ਕਰਨਗੀਆਂ ਅਤੇ ਰਜਿਸਟ੍ਰੇਸ਼ਨ 8 ਵਜੇ ਸਵੇਰ ਤੋਂ 11 ਵਜੇ ਸਵੇਰ ਤੱਕ ਕੀਤੀ ਜਾਵੇਗੀ।

 

 

ਪੈਥਾਲੋਜੀ, ਮਾਈਕ੍ਰੋਬਾਇਓਲੋਜੀ ਅਤੇ ਕੀਮੋਥੈਰੇਪੀ ਦਾ ਕੰਮ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਅੰਮ੍ਰਿਤ ਡਰਗ ਸਟੋਰ, ਜੋ ਕਿ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਤੋਂ ਸਾਰੀਆਂ ਦਵਾਈਆਂ ਪ੍ਰਦਾਨ ਕਰਨ ਦਾ ਪ੍ਰਬੰਧ ਹੋਵੇਗਾ। ਇਹ ਦਵਾਈਆਂ ਸਸਤੀਆਂ ਦਰਾਂ ਉੱਤੇ ਮੁਹੱਈਆ ਹੋਣਗੀਆਂ।

 

 

ਹੁਣ ਤੱਕ ਆਯੁਸ਼ਮਾਨ ਭਾਰਤ ਸਕੀਮ ਲਾਗੂ ਨਹੀਂ ਕੀਤੀ ਗਈ ਕਿਉਂਕਿ ਸਿਰਫ ਓਪੀਡੀ ਸੇਵਾਵਾਂ ਹੀ ਚਾਲੂ ਹੋਈਆਂ ਹਨ। ਇਹ ਸਕੀਮ ਇਨਡੋਰ ਸੇਵਾਵਾਂ ਵਿੱਚ ਨਵੰਬਰ, 2020 ਤੋਂ ਸ਼ੁਰੂ ਕੀਤੀ ਜਾਵੇਗੀ। ਪੀਜੀਆਈਐੱਮਈਆਰ, ਚੰਡੀਗੜ੍ਹ ਨੂੰ ਏਮਸ ਬਠਿੰਡਾ ਨੂੰ ਸਲਾਹ ਦੇਣ ਦਾ ਜਿੰਮਾਂ ਸੌਂਪਿਆ ਗਿਆ ਹੈ।

 

 

ਇਸ ਮੌਕੇ ‘ਤੇ ਬੋਲਦਿਆਂ, ਡਾ. ਹਰਸ਼ ਵਰਧਨ ਨੇ ਕਿਹਾ ਕਿ ਇਹ ਇੰਸਟੀਟਿਊਟ ਸਿਰਫ ਪੰਜਾਬ ਦੇ ਲੋਕਾਂ ਲਈ ਹੀ ਨਹੀਂ ਸਗੋਂ ਗੁਆਂਢੀ ਰਾਜਾਂ ਲਈ ਵੀ ਲਾਹੇਵੰਦ ਹੋਵੇਗਾ।

 

 

ਉਨ੍ਹਾਂ ਕਿਹਾ ਕਿ ਆਰਥੋਪੈਡਿਕ, ਜਨਰਲ ਸਰਜਰੀ ਜਿਸ ਵਿੱਚ ਸਰਜੀਕਲ ਓਨਕਾਲੋਜੀ ਅਤੇ ਯੂਰੋਲੋਜਿਸਟ ਪੈਡੀਐਟਰਿਕ ਸਰਜਰੀ ਕੰਸਲਟੇਸ਼ਨ, ਜਨਰਲ ਮੈਡੀਸਨ, ਈਐੱਨਟੀ, ਆਪਥੈਲਮੋਲੋਜੀ, ਸਾਈਕੈਟਰੀ, ਡਰਮੇਟਾਲੋਜੀ, ਆਬਸਟ੍ਰੈਟ੍ਰਿਕਸ ਅਤੇ ਗਾਇਨੀਕਾਲੋਜੀ, ਡੈਂਟਲ, ਰੇਡੀਆਲੋਜੀ (ਐਕਸਰੇ, ਅਲਟਰਾਸਾਊਂਡ ਅਤੇ ਕਲਰ ਡੋਪਲਰ ਬੇਸਿਕ ਬਾਇਓਕੈਮਿਸਟਰੀ ਅਤੇ ਬੇਸਿਕ ਹੇਮਾਟੇਲੋਜੀ ਟੈਸਟ) ਸੇਵਾਵਾਂ ਅੱਜ ਤੋਂ ਏਮਸ, ਬਠਿੰਡਾ ਵਿੱਚ ਸ਼ੁਰੂ ਹੋ ਗਈਆਂ ਹਨ।

 

 

ਉਨ੍ਹਾਂ ਕਿਹਾ ਕਿ ਇਸ ਵੇਲੇ ਕੋਈ ਐਮਰਜੈਂਸੀ ਸੇਵਾਵਾਂ ਜਾਂ ਇੰਡੋਰ ਸਹੂਲਤਾਂ ਨਹੀਂ ਹਨ ਪਰ ਇਹ ਵੀ ਨਵੰਬਰ, 2020 ਤੋਂ ਚਾਲੂ ਹੋ ਜਾਣਗੀਆਂ। ਇੰਸਟੀਟਿਊਟ ਵਿੱਚ ਇੱਕ ਵਿਸ਼ੇਸ਼ ਫੈਮਲੀ ਮੈਡੀਸਨ ਕਲੀਨਿਕ ਵੀ ਹੈ। ਏਮਸ ਕੈਂਪਸ ਬਠਿੰਡਾ ਵਿੱਚ ਆਯੁਸ਼ ਸੈਂਟਰ ਵੀ ਹੋਵੇਗਾ।

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਪੀਜੀਆਈਐਮਈਆਰ, ਚੰਡੀਗੜ੍ਹ ਦਾ ਇੱਕ ਸੈਟੇਲਾਈਟ ਸੈਂਟਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਖੋਲ੍ਹਿਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ 22 ਏਮਸ ਉੱਤੇ ਕੰਮ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਵਧੀਆ ਮੈਡੀਕਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ 157 ਨਵੇਂ ਮੈਡੀਕਲ ਕਾਲਜ ਦੇਸ਼ ਭਰ ਵਿੱਚ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ  75 ਮੈਡੀਕਲ ਕਾਲਜ ਦੇਸ਼ ਦੇ ਖਾਹਿਸ਼ੀ ਜ਼ਿਲ੍ਹਿਆਂ  ਵਿੱਚ ਹੋਣਗੇ। 1.5 ਲੱਖ ਸਿਹਤ ਅਤੇ ਵੈਲਨੈੱਸ ਸੈਂਟਰ ਦੇਸ਼ ਵਿੱਚ ਖੋਲ੍ਹੇ ਜਾ ਰਹੇ ਹਨ ਅਤੇ 20,000 ਹਸਪਤਾਲ ਆਯੁਸ਼ਮਾਨ ਭਾਰਤ ਯੋਜਨਾ ਨਾਲ ਰਜਿਸਟਰਡ ਕੀਤੇ ਗਏ ਹਨ ਅਤੇ 70 ਲੱਖ ਮਰੀਜ਼ਾਂ ਨੇ ਮੈਡੀਕਲ ਸਹੂਲਤਾਂ ਦਾ ਲਾਭ ਉਠਾਇਆ ਹੈ।


ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਏਮਸ ਨੇ ਅਡਵਾਂਸਡ ਸੁਪਰ ਸਪੈਸ਼ਲਿਟੀ ਸਿਹਤ ਸੰਭਾਲ਼ ਦੀ ਸਹੂਲਤ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਮਾਲਵਾ ਖੇਤਰ ਵਿੱਚ ਮੁਹੱਈਆ ਕਰਵਾਈ ਹੈ।

 

ਉਨ੍ਹਾਂ ਦੱਸਿਆ ਕਿ ਕੱਲ੍ਹ ਦੁਪਹਿਰ 12.30 ਵਜੇ ਤੋਂ 750 ਬਿਸਤਰਿਆਂ ਵਾਲੇ ਇੰਸਟੀਟਿਊਟ ਵਿੱਚ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ 9 ਕਲੀਨਿਕਲ ਅਤੇ 3 ਮੁਢਲੀਆਂ ਸਹੂਲਤਾਂ ਆਮ ਜਨਤਾ ਨੂੰ ਸਸਤੀਆਂ ਦਰਾਂ ਉੱਤੇ ਮੁਹੱਈਆ ਹੋਣਗੀਆਂ।

 

ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸ਼ੁਰੂ ਵਿੱਚ ਓਪੀਡੀ ਸੇਵਾਵਾਂ ਤਕਰੀਬਨ 1000 ਮਰੀਜ਼ਾਂ ਨੂੰ ਪ੍ਰਤੀ ਦਿਨ ਮੁਹੱਈਆ ਹੋਣਗੀਆਂ ਅਤੇ ਸਮੇਂ ਦੇ ਨਾਲ ਨਾਲ ਇਸ ਨੂੰ 5,000 ਮਰੀਜ਼ਾਂ ਤੱਕ ਪਹੁੰਚਾਇਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰਾ ਇੰਸਟੀਟਿਊਟ ਅਗਲੇ ਸਾਲ ਅਗਸਤ ਮਹੀਨੇ ਤੱਕ ਚਾਲੂ ਹੋ ਜਾਵੇਗਾ। ਇਸ ਵਿੱਚ 750 ਬਿਸਤਰਿਆਂ ਦੇ ਇਨ-ਪੇਸ਼ੈਂਟ ਵਿਭਾਗ ਦਾ ਪ੍ਰਬੰਧ ਹੋਵੇਗਾ।

 

ਉਨ੍ਹਾਂ ਕਿਹਾ ਕਿ 4 ਸੁਪਰ ਸਪੈਸ਼ਲਿਟੀ ਵਿਭਾਗ ਯੂਰੋਲੋਜੀ, ਪੈਡੀਐਟਰਿਕ ਸਰਜਰੀ, ਸਰਜੀਕਲ ਓਨਕੋਲੋਜੀ ਅਤੇ ਨਿਊਰੋਲੋਜੀ ਜਲਦੀ ਹੀ ਡਾਕਟਰਾਂ ਦੇ ਆਉਣ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ 45 ਬਿਸਤਰਿਆਂ ਵਾਲਾ ਇੱਕ ਟ੍ਰਾਮਾ ਸੈਂਟਰ ਅਗਲੇ ਸਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜ ਵੀ ਕੰਮ ਸ਼ੁਰੂ ਕਰ ਦੇਣਗੇ।

 

ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਜਿਸ ਨੇ ਕਿ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਨੂੰ ਅਗਲੇ ਸਾਲ ਬਠਿੰਡਾ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਦੇਸ਼ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ "ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ" ਦੇ ਮੰਤਰ ਨੂੰ ਅਪਣਾਉਣ।


ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦਾ ਸੁਪਰ ਸਪੈਸ਼ਲਿਟੀ ਸੇਵਾਵਾਂ ਯਕੀਨੀ ਬਣਾਉਣ ਲਈ ਮਾਲਵਾ ਖੇਤਰ ਨੂੰ ਸਸਤੀਆਂ ਦਰਾਂ ਉੱਤੇ ਇਲਾਜ ਸਹੂਲਤਾਂ ਲਈ ਬਠਿੰਡਾ ਨੂੰ ਏਮਸ ਦੇਣ ਉੱਤੇ ਧੰਨਵਾਦ ਕਰਦੇ ਹੋਏ, ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਬਠਿੰਡਾ ਏਮਸ ਦੀ ਸਹੂਲਤ ਦੇਸ਼ ਵਿੱਚ ਪ੍ਰਵਾਨਤ 13 ਏਮਸ ਸਹੂਲਤਾਂ ਵਿੱਚੋਂ ਪਹਿਲੀ ਹੈ। ਦੋਹਾਂ ਮੰਤਰੀਆਂ ਨੇ ਏਮਸ ਦੇ ਨਵੇਂ ਖੁੱਲ੍ਹੇ ਓਪੀਡੀ ਬਲਾਕਾਂ ਦਾ ਦੌਰਾ ਵੀ ਕੀਤਾ।


ਪੰਜਾਬ ਦੇ ਮੈਡੀਕਲ ਵਿੱਦਿਆ ਅਤੇ ਖੋਜ ਮੰਤਰੀ, ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਏਮਸ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਇਸ ਨੂੰ ਪੂਰਾ ਸਹਿਯੋਗ ਅਤੇ ਸਹਾਇਤਾ ਦੇਵੇਗੀ ਤਾਕਿ ਸਭ ਲਈ ਸਿਹਤ ਦਾ ਟੀਚਾ ਪੂਰਾ ਹੋ ਸਕੇ।

 

ਸ਼੍ਰੀ ਸੁਖਬੀਰ ਸਿੰਘ ਬਾਦਲ ਐੱਮਪੀ, ਸ਼੍ਰੀ ਬਲਵਿੰਦਰ ਸਿੰਘ ਭੂੰਦੜ ਐੱਮਪੀ, ਸ਼੍ਰੀ ਸੁਨੀਲ ਸ਼ਰਮਾ ਜਾਇੰਟ ਸਕੱਤਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪ੍ਰੋਫੈਸਰ ਜਗਤ ਰਾਮ, ਡਾਇਰੈਕਟਰ ਪੀਜੀਆਈਐੱਮਈਆਰ, ਚੰਡੀਗੜ੍ਹ ਨੇ ਵੀ ਇਸ ਮੌਕੇ ‘ਤੇ ਵਿਚਾਰ ਰੱਖੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIIMS OPD of Bathinda starts Inauguration by Dr Harsh Vardhan and Harsimrat kaur Badal