ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਹਵਾਈ ਸੰਪਰਕ ਨੂੰ ਦੋ ਦਿਨ ਬਾਅਦ ਮੁੜ ਕੀਤਾ ਗਿਆ ਬਹਾਲ

Chandigarh ਏਅਰ ਕਨੈਕਟੀਵਿਟੀ

ਚੰਡੀਗੜ੍ਹ ਹਵਾਈ ਅੱਡੇ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਹਵਾਈ ਸੰਪਰਕ ਨੂੰ ਅੱਜ ਮੁੜ ਬਹਾਲ ਕਰ ਦਿੱਤਾ ਗਿਆ ਹੈ. ਧੂੜ ਅਤੇ ਪ੍ਰਦੂਸ਼ਣ ਦੀ ਧੁੰਦ ਕਾਰਨ ਦਿਖਣਾ ਘੱਟ ਹੋ ਗਿਆ ਸੀ. ਜਿਸ ਕਰਕੇ ਪਿਛਲੇ ਦੋ ਦਿਨਾਂ ਤੋਂ ਚੰਡੀਗੜ੍ਹ ਹਵਾਈ ਅੱਡਾ ਬੰਦ ਸੀ. 

ਪਬਲਿਕ ਰਿਲੇਸ਼ਨਜ਼ ਅਫਸਰ ਦੀਪੇਸ਼ ਜੋਸ਼ੀ ਨੇ ਦੱਸਿਆ ਕਿ ਫਲਾਈਟਾਂ ਦੀ ਰਵਾਨਗੀ 'ਚ ਕੁਝ ਦੇਰੀ ਜਰੂਰ ਹੋ ਰਹੀ ਹੈ ਪਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਸ਼ੁਰੂ ਹੋ ਗਈ ਹੈ. ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਵੀ ਚਾਲੂ ਹੋ ਗਈਆਂ ਹਨ.

ਸ਼ੁੱਕਰਵਾਰ ਨੂੰ ਸ਼ਿਮਲਾ ਹੈਲੀ-ਟੈਕਸੀ ਸਮੇਤ 30 ਉਡਾਣਾਂ ਚੋਂ 27 ਘੱਟ ਦਿਖਣ ਕਾਰਨ ਰੱਦ ਕੀਤੀਆਂ ਗਈਆਂ ਸਨ. ਦੁਬਈ ਜਾਣ ਵਾਲੇ ਮੁਸਾਫਰਾਂ ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ. ਸ਼ਨੀਵਾਰ ਦੀ ਸਵੇਰੇ ਚੰਡੀਗੜ੍ਹ 'ਤੇ ਪੰਜਾਬ ਅਤੇ ਹਰਿਆਣਾ ਦੇ ਨਜ਼ਦੀਕੀ ਇਲਾਕਿਆਂ ਦੇ 'ਚ ਮੀਂਹ ਪੈਣ ਨਾਲ ਧੂੜ ਅਤੇ ਪ੍ਰਦੂਸ਼ਣ ਦੀ ਧੁੰਦ ਤੋਂ ਰਾਹਤ ਮਿਲੀ. ਹਾਲਾਂਕਿ ਦਿਨ ਭਰ  ਮੀਂਹ ਦੀ ਸੰਭਾਵਨਾ ਬਣੀ ਰਹੀ

ਪਿਛਲੇ ਦੋ ਦਿਨਾਂ ਤੋਂ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਦਿਨ ਭਰ ਧੂੜ ਨਾਲ ਭਰਿਆ ਮੌਸਮ ਦੇਖਿਆ ਗਿਆ ਜਿਸ ਨਾਲ ਦਿਖਣਾ ਬਹੁਤ ਘੱਟ ਗਿਆ.ਸ਼ਹਿਰ ਚ ਪ੍ਰਦੂਸ਼ਣ ਦਾ ਪੱਧਰ 5,5 ਤੱਕ ਪਹੁੰਚ ਗਿਆ. ਜੋ ਕਿ ਸਿੱਧਾ ਫੇਫੜਿਆਂ 'ਤੇ ਅਸਰ ਪਾ ਸਕਦਾ ਹੈ.

 ਮਾਹਿਰਾਂ ਅਨੁਸਾਰ ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਰਿਕਾਰਡ ਲੇਵਲ ਤੱਕ ਪਹੁੰਚ ਗਿਆ ਸੀ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:air connectivity in Chandigarh was restored on Saturday after two days of partial suspension