ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਏਅਰ ਇੰਡੀਆ ਦੀ ਅੰਮ੍ਰਿਤਸਰ–ਕੈਨੇਡਾ ਉਡਾਣ ਸੇਵਾ 27 ਸਤੰਬਰ ਤੋਂ

​​​​​​​ਏਅਰ ਇੰਡੀਆ ਦੀ ਅੰਮ੍ਰਿਤਸਰ–ਕੈਨੇਡਾ ਸਿੱਧੀ ਉਡਾਣ ਸੇਵਾ 27 ਸਤੰਬਰ ਤੋਂ

ਪੰਜਾਬੀਆਂ ਲਈ ਇਹ ਸੱਚਮੁਚ ਖ਼ੁਸ਼ਖ਼ਬਰੀ ਹੈ ਕਿ ਹੁਣ ਅੰਮ੍ਰਿਤਸਰ ਤੋਂ ਕੈਨੇਡਾ ਦੇ ਮਹਾਨਗਰ ਟੋਰਾਂਟੋ ਲਈ ਏਅਰ ਇੰਡੀਆ ਦੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਪਹਿਲੀ ਉਡਾਣ ਆਉਂਦੀ 27 ਸਤੰਬਰ ਤੋਂ ਸ਼ੁਰੂ ਹੋਵੇਗੀ ਤੇ ਉਸੇ ਦਿਨ ਕੌਮਾਂਤਰੀ ਸੈਰ–ਸਪਾਟਾ ਦਿਵਸ ਵੀ ਹੈ।

 

 

ਇਹ ਐਲਾਨ ਅੱਜ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਕੀਤਾ। ਆਪਣੇ ਇੱਕ ਟਵੀਟ ਰਾਹੀਂ ਉਨ੍ਹਾਂ ਦੱਸਿਆ ਕਿ ਇਹ ਉਡਾਣ ਯਾਤਰੀਆਂ ਨੂੰ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਜਾਵੇਗੀ ਤੇ ਉੱਥੋਂ ਸਿੱਧੀ ਟੋਰਾਂਟੋ ਲਈ ਉਡਾਣ ਭਰੇਗੀ।

 

 

ਸ੍ਰੀ ਪੁਰੀ ਨੇ ਕਿਹਾ ਹੈ ਕਿ ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਤੇ ਉੱਤਰੀ ਅਮਰੀਕਾ ’ਚ ਵਸਦੇ ਭਾਰਤੀ ਮੂਲ ਦੇ, ਖ਼ਾਸ ਕਰ ਕੇ ਪੰਜਾਬੀ ਸ਼ਰਧਾਲੂਆਂ ਦੀ ਚਿਰਾਂ ਤੋਂ ਪੁਰਜ਼ੋਰ ਮੰਗ ਸੀ ਕਿ ਜੋ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਸਨ।

 

 

ਸ੍ਰੀ ਪੁਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਇਸ ਨਿੱਕੀ ਜਿਹੀ ਸੇਵਾ ਵਿੱਚ ਯੋਗਦਾਨ ਪਾਉਣ ’ਚ ਕਾਮਯਾਬ ਰਿਹਾ ਹਾਂ। ਇਹ ਗੁਰੂ ਕੀ ਨਗਰੀ ਦੇ ਵਿਕਾਸ ਦੀ ਯਾਤਰਾ ਦੀ ਸ਼ੁਰੂਆਤ ਹੈ।

 

 

ਇੱਥੇ ਵਰਨਣਯੋਗ ਹੈ ਕਿ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ, ਉਸ ਦੇ ਉੱਪਨਗਰਾਂ ਮਿਸੀਸਾਗਾ, ਬਰੈਂਪਟਨ (ਸੂਬਾ ਉਨਟਾਰੀਓ), ਕੈਲਗਰੀ (ਸੂਬਾ ਅਲਬਰਟਾ), ਵਿਨੀਪੈਗ (ਮੈਨੀਟੋਬਾ), ਸਰੀ, ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਵਿੱਚ ਵੱਡੀ ਗਿਣਤੀ ’ਚ ਪੰਜਾਬੀ ਵਸਦੇ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਤਾਂ ਪੰਜਾਬੀ ਭਾਸ਼ਾ ਨੂੰ ਤੀਜਾ ਦਰਜਾ ਤੱਕ ਹਾਸਲ ਹੈ।

 

 

ਹੁਣ ਉਨ੍ਹਾਂ 'ਚੋਂ ਬਹੁਤੇ ਪੰਜਾਬੀ ਸਿੱਧੀ ਅੰਮ੍ਰਿਤਸਰ ਉਡਾਣ ਨੂੰ ਤਰਜੀਹ ਦਿਆ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India s Amritsar-Canada direct flight from 27th September