ਅਗਲੀ ਕਹਾਣੀ

ਨਿਸ਼ਾਨੇਬਾਜ਼ੀ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਅਕਾਲ ਅਕੈਡਮੀ ਮੁਕਤਸਰ ਸਾਹਿਬ ਦੇ ਬੱਚੇ ਰਹੇ ਅੱਵਲ

ਨਿਸ਼ਾਨੇਬਾਜ਼ੀ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਅਕਾਲ ਅਕੈਡਮੀ ਮੁਕਤਸਰ ਸਾਹਿਬ ਦੇ ਬੱਚੇ ਰਹੇ ਅੱਵਲ

ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ੋਨ, ਬਲਾਕ ਤੇ ਜ਼ਿਲ੍ਹਾ ਪੱਧਰ ਉੱਤੇ ਸਕੂਲੀ ਖੇਡਾਂ ਅਧੀਨ ਬਾਦਲ ਵਿਖੇ ਸਥਿਤ ਦਸਮੇਸ਼ ਗਰਲਜ਼ ਕਾਲਜ ’ਚ ਨਿਸ਼ਾਨੇਬਾਜ਼ੀ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ।

 

 

ਇਸ ਵਿੱਚ 10 ਮੀਟਰ ਏਅਰ ਰਾਈਫ਼ਲ ਤੇ ਪਿਸਟਲ ਦੇ ਮੁੰਡੇ ਅਤੇ ਕੁੜੀਆਂ ਦੇ ਅੰਡਰ 14, ਅੰਡਰ 17 ਅਤੇ ਅੰਡਰ 19 ਦੇ ਮੁਕਾਬਲੇ ਹੋਏ।

 

 

ਇਨ੍ਹਾਂ ਮੁਕਾਬਲਿਆਂ ਦੌਰਾਨ 10 ਮੀਟਰ ਏਅਰ ਪਿਸਟਲ ਈਵੈਂਟ ’ਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਬੱਚੇ ਹਰਨੂਰ ਸਿੰਘ ਤੇ ਹਰਸੀਰਤ ਕੌਰ ਪਹਿਲੇ ਸਥਾਨ ’ਤੇ ਰਹੇ; ਜਦ ਕਿ ਮਾਨਵਮੀਤ ਸਿੰਘ ਸੰਧੂ (ਲਿਟਲ ਫ਼ਲਾਵਰ ਸਕੂਲ, ਸ੍ਰੀ ਮੁਕਤਸਰ ਸਾਹਿਬ) ਨੇ ਤੀਜਾ ਸਥਾਨ ਹਾਸਲ ਕੀਤਾ।

 

 

ਰਾਈਫ਼ਲ ਤੇ ਪਿਸਟਲ ਸ਼ੂਟਿੰਗ ਦੀਆਂ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਹੁਣ ਅੱਗੇ ਇਨ੍ਹਾਂ ਬੱਚਿਆਂ ਦੇ ਸੂਬਾ ਪੱਧਰੀ ਮੁਕਾਬਲੇ ਰੋਪੜ ’ਚ ਆਉਂਦੇ ਅਕਤੂਬਰ ਮਹੀਨੇ ਦੇ ਚੌਥੇ ਹਫ਼ਤੇ ਦੌਰਾਨ ਹੋਣਗੇ।

 

 

ਇਸ ਮੌਕੇ ਹਰਨੂਰ ਸਿੰਘ ਦੇ ਪਿਤਾ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਦੇ ਅਭਿਆਸ ਲਈ ਘਰ ਵਿੱਚ ਹੀ ਬਾਕਾਇਦਾ ਇੱਕ ਸ਼ੂਟਿੰਗ ਰੇਂਜ ਬਣਾ ਦਿੱਤੀ ਹੈ ਤੇ ਹੋਰ ਬੱਚੇ ਵੀ ਇੱਥੇ ਆ ਕੇ ਪ੍ਰੈਕਟਿਸ ਕਰ ਲੈਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akal Academy Muktsar Sahib kids got first positions in district level shooting competition