ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿ. ਪੂਰਨ ਸਿੰਘ ਨਹੀਂ ਰਹੇ

​​​​​​​ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿ. ਪੂਰਨ ਸਿੰਘ ਨਹੀਂ ਰਹੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਪੂਰਨ ਸਿੰਘ ਹੁਰਾਂ ਦਾ ਅੱਜ ਸਵੇਰੇ ਇੱਥੇ ਦੇਹਾਂਤ ਹੋ ਗਿਆ। ਗਿਆਨੀ ਪੂਰਨ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਹੈੱਡ–ਗ੍ਰੰਥੀ ਵੀ ਰਹੇ ਸਨ।

 

 

ਗਿਆਨੀ ਪੂਰਨ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਭਲਕੇ 26 ਸਤੰਬਰ ਨੂੰ ਹੋਵੇਗਾ।

 

 

ਗਿਆਨੀ ਪੂਰਨ ਸਿੰਘ ਜੀ ਸਾਲ 1999 ਤੋਂ ਲੈ ਕੇ 2000 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਰਹੇ ਸਨ। ਜਦੋਂ ਫ਼ਰਵਰੀ 1999 ’ਚ ਗਿਆਨੀ ਪੂਰਨ ਸਿੰਘ ਹੁਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਐਕਟਿੰਗ ਜੱਥੇਦਾਰ ਨਿਯੁਕਤ ਕੀਤਾ ਗਿਆ ਸੀ; ਤਦ ਉਨ੍ਹਾਂ ਦੀ ਤਾਜਪੋਸ਼ੀ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਬਾਅਦ ’ਚ ਡਾਕਟਰਾਂ ਨੇ ਉਸ ਦੌਰੇ ਨੂੰ ਮਾਮੂਲੀ ਦੱਸਿਆ ਸੀ।

 

 

ਗਿਆਨੀ ਪੂਰਨ ਸਿੰਘ ਨੇ ਤਦ ਉਨ੍ਹਾਂ ਹਾਲਾਤ ’ਤੇ ਅਫ਼ਸੋਸ ਵੀ ਪ੍ਰਗਟਾਇਆ ਸੀ; ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ 10 ਕਾਰਜਕਾਰਨੀ ਮੈਂਬਰਾਂ ਨੂੰ ਇੱਕ ਮੀਟਿੰਗ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਦੋਂ ਦੇ ਜੱਥੇਦਾਰ ਭਾਈ ਰਣਜੀਤ ਸਿੰਘ ਨੂੰ ਮੁਅੱਤਲ ਕਰਨਾ ਪਿਆ ਸੀ। ਉਨ੍ਹਾਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਰਹਿਬਰ–ਏ–ਕੌਮ’ ਅਤੇ ‘ਸਿਪਾਹਸਾਲਾਰ’ ਦੱਸਿਆ ਸੀ।

 

 

ਗਿਆਨੀ ਪੂਰਨ ਸਿੰਘ ਦੀ ਤਾਜਪੋਸ਼ੀ ਸਮੇਂ ਸ਼੍ਰੋਮਣੀ ਕਮੇਟੀ ਦੇ ਉਦੋਂ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਬਾਬਾ ਸਰਬਜੋਤ ਸਿੰਘ ਬੇਦੀ ਅਗਵਾਈ ਹੇਠਲੇ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਰਹਿਨੁਮਾ ਨਹੀਂ ਪੁੱਜੇ ਸਨ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਆਪਣੇ 25 ਸਾਲ ਪੁਰਾਣੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਗੱਲ ਹੀ ਮੰਨਣੀ ਮੁਨਾਸਬ ਸਮਝੀ ਸੀ ਤੇ ਆਪਣੇ ਸਾਰੇ ਦਫ਼ਤਰ ਬੰਦ ਰੱਖੇ ਸਨ।

 

 

ਤਦ ਬਾਦਲ ਤੇ ਟੌਹੜਾ ਵਿਚਾਲੇ ਪੰਥਕ ਵਿਵਾਦ ਸਿਖ਼ਰਾਂ ਉੱਤੇ ਸੀ ਅਤੇ ਗਿਆਨੀ ਪੂਰਨ ਸਿੰਘ ਨੂੰ ਅਜਿਹੇ ਹਾਲਾਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਨਿਯੁਕਤ ਕਰਨਾ ਇੱਕ ਤਰ੍ਹਾਂ ਬਾਦਲ ਦਲ ਦਾ ਸ਼ਕਤੀ–ਪ੍ਰਦਰਸ਼ਨ ਹੀ ਸਮਝਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akal takht sahib s Former Jathedar Giani Puran Singh no more