ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਅਕਾਲ ਤਖ਼ਤ ਸਾਹਿਬ ਦੋਵੇਂ ਬਾਦਲਾਂ ਦੇ ਚੋਣ ਲੜਨ `ਤੇ ਪਾਬੰਦੀ ਲਾਉਣ: ਜਾਖੜ

ਸ੍ਰੀ ਅਕਾਲ ਤਖ਼ਤ ਸਾਹਿਬ ਦੋਵੇਂ ਬਾਦਲਾਂ ਦੇ ਚੋਣ ਲੜਨ `ਤੇ ਪਾਬੰਦੀ ਲਾਉਣ: ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਦੋਵੇਂ ਬਾਦਲਾਂ `ਤੇ ਜਨਤਕ ਇਕੱਠ ਕਰਨ ਤੇ 10 ਸਾਲਾਂ ਤੱਕ ਚੋਣਾਂ ਨਾ ਲੜਨ ਦੀ ਸਜ਼ਾ ਲਾਈ ਜਾਵੇ ਕਿਉਂਕਿ ‘ਉਨ੍ਹਾਂ ਤੋਂ ਪੰਜਾਬ `ਚ ਆਪਣੇ 10 ਸਾਲਾਂ ਦੇ ਰਾਜ ਦੌਰਾਨ ਕਈ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਸਨ।`


ਜਲੰਧਰ `ਚ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਗੁਰਦਾਸਪੁਰ ਦੇ ਐੱਮਪੀ ਸ੍ਰੀ ਸੁਨੀਲ ਜਾਖੜ ਨੇ ਕਿਹਾ,‘ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਅਧਿਕਾਰ ਖੇਤਰ ਵਿੱਚ ਹੈ ਕਿ ਉਹ ਕਿਸੇ ਨੂੰ ਵੀ ਪੰਥ `ਚੋਂ ਛੇਕ ਸਕਦੇ ਹਨ। ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਘੱਟੋ-ਘੱਟ ਬਾਦਲਾਂ ਦੀਆਂ ਭੁੱਲਾਂ ਕਾਰਨ ਉਨ੍ਹਾਂ `ਤੇ ਜਨਤਕ ਇਕੱਠ ਕਰਨ ਤੇ ਚੋਣਾਂ ਲੜਨ `ਤੇ ਪਾਬੰਦੀ ਦੀ ਸਜ਼ਾ ਤਾਂ ਜ਼ਰੂਰ ਦੇਣ।`


ਚੇਤੇ ਰਹੇ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੁਰਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖ਼ਸ਼ਾ ਰਹੇ ਹਨ। ਉਹ ਭੁੱਲਾਂ ਜਿਹੜੀਆਂ ਪਿਛਲੇ 10 ਵਰ੍ਹਿਆਂ ਦੀ ਹਕੂਮਤ ਦੌਰਾਨ ਉਨ੍ਹਾਂ ਤੋਂ ਅਣਜਾਣੇ ਵਿੱਚ ਹੋਈਆਂ ਹਨ।


ਸ੍ਰੀ ਜਾਖੜ ਨੇ ਬਾਦਲਾਂ ਦੇ ਮੁਆਫ਼ੀ ਮੰਗਣ ਨੂੰ ਮਹਿਜ਼ ਇੱਕ ‘ਸਿਆਸੀ ਸਟੰਟ` ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਬਾਦਲ ਪੰਥ ਨੂੰ ਸਿਰਫ਼ ਆਪਣੇ ਵੋਟ-ਬੈਂਕ ਵਜੋਂ ਵਰਤਦੇ ਰਹੇ ਹਨ। ਉਨ੍ਹਾਂ ਕਿਹਾ,‘ਕੁਝ ਸਮਾਂ ਪਹਿਲਾਂ ਤੱਕ ਤਾਂ ਅਕਾਲੀ ਇਹੋ ਦਾਅਵੇ ਕਰਦੇ ਰਹੇ ਸਨ ਕਿ ਆਪਣੇ 10 ਸਾਲਾਂ ਦੀ ਹਕੂਮਤ ਦੌਰਾਨ ਉਨ੍ਹਾਂ ਪੰਜਾਬ ਦੀ ਜਨਤਾ ਦਾ ਸਦਾ ਭਲਾ ਹੀ ਕੀਤਾ ਹੈ ਪਰ ਅਚਾਨਕ ਉਨ੍ਹਾਂ ਨੂੰ ਉਸੇ ਜਨਤਾ ਨਾਲ ਕੀਤੀਆਂ ਭੁੱਲਾਂ ਦਾ ਚੇਤਾ ਆ ਗਿਆ। ਬਾਦਲਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੇ ਮਾੜੇ ਕੰਮ ਹਨ, ਜਿਨ੍ਹਾਂ ਦੀਆਂ ਭੁੱਲਾਂ ਉਹ ਹੁਣ ਬਖ਼ਸ਼ਵਾ ਰਹੇ ਹਨ। ਕੀ ਉਹ ਨਸਿ਼ਆਂ ਦੇ ਇੰਨੇ ਜਿ਼ਆਦਾ ਫੈਲਣ ਕਾਰਨ ਮਾਫ਼ੀਆਂ ਮੰਗ ਰਹੇ ਹਨ, ਕੀ ਉਹ ਕਿਸਾਨ ਖ਼ੁਦਕੁਸ਼ੀਆਂ ਕਰਕੇ ਅਜਿਹਾ ਕਰ ਰਹੇ ਹਨ ਤੇ ਜਾਂ ਉਹ ਆਪਣੀ ਹਕੂਮਤ ਦੌਰਾਨ ਪੰਜਾਬ ਨੂੰ ਲੁੱਟਣ ਦੀ ਭੁੱਲ ਬਖ਼ਸ਼ਾ ਰਹੇ ਹਨ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akal Takht Sahib should bar on contesting polls on both badals