ਅਗਲੀ ਕਹਾਣੀ

ਫਿਰ ਟਲ ਜਾਣਗੀਆਂ ਪੰਚਾਇਤੀ ਚੋਣਾਂ? ਤਾਰੀਖ਼ਾਂ ਬਦਲਣ ਦੀ ਉੱਠੀ ਮੰਗ

https://punjabi.hindustantimes.com/punjab/story-akal-takht-sgpc-seek-change-of-schedule-of-panchayat

ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਦਸੰਬਰ ਮਹੀਨੇ ਪੰਚਾਇਤ ਚੋਣਾਂ ਨਾ ਕਰਵਾਉਣ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਦੇ ਸਬੰਧਤ ਅਧਿਕਾਰੀਆਂ (ਈ.ਸੀ.ਆਈ.) ਤੇ ਸਰਕਾਰ ਨੂੰ ਕਿਹਾ ਗਿਆ ਹੈ ਕਿ ਚੋਣਾਂ ਨੂੰ ਜਨਵਰੀ ਵਿੱਚ ਕਰਵਾਇਆ ਜਾਵੇ।

 

ਸ਼੍ਰੀ  ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚੋਣਾਂ ਦੀ ਤਾਰੀਖ ਦੁਨੀਆ ਭਰ ਦੇ ਸਿੱਖਾਂ ਨੂੰ ਸਹੀ ਨਹੀਂ ਲੱਗੀ। ਚਾਰ ਸਾਹਿਬਜ਼ਾਦੇ ( ਸਿੱਖ ਗੁਰੂ ਗੋਬਿੰਦ ਸਿੰਘ ਦੇ ਪੁੱਤਰ) ਤੇ ਮਾਤਾ ਗੁਜਰੀ, ਗੁਰੂ ਜੀ ਦੀ ਮਾਤਾ ਦੇ ਸ਼ਹੀਦੀ ਦਿਹਾੜੇ ਇਸ ਮਹੀਨੇ ਵਿੱਚ ਆਉਂਦੇ ਹਨ ਤੇ ਉਹ ਵੱਖ ਵੱਖ ਦੇਸ਼ਾਂ ਦੇ ਸਿੱਖਾਂ ਤੋਂ ਮੈਨੂੰ ਸਾਰੀਆਂ ਫੋਨ ਕਾਲਾਂ ਆਈਆਂ ਹਨ, ਜੋ  ਚੋਣਾਂ ਦੀ ਤਾਰੀਖ  'ਤੇ ਇਤਰਾਜ਼ ਕਰ ਰਹੇ ਹਨ।

 

 ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਖ ਦਸੰਬਰ ਦੇ ਦੂਜੇ ਹਫ਼ਤੇ ਨੂੰ "ਸ਼ਹੀਦੀ ਸਪਤਾਹ" ਵਜੋਂ ਦੇਖਦੇ ਹਨ ਤੇ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਤਿਉਹਾਰ ਨਹੀਂ ਮਨਾਉਂਦੇ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਸੂਬਾ ਸਰਕਾਰ ਨੂੰ ਤਾਰੀਖ ਨੂੰ ਅੱਗੇ ਪਾਉਣ ਲਈ ਇਕ ਪੱਤਰ ਲਿਖਿਆ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਚੋਣਾਂ ਦਾ ਸਮਾਂ ਬਦਲਣਾ ਚਾਹੀਦਾ ਹੈ।

 

"ਤੁਸੀਂ ਜਾਣਦੇ ਹੋ ਕਿ ਚੋਣਾਂ ਦੌਰਾਨ ਨਸ਼ਿਆਂ, ਸ਼ਰਾਬ ਆਦਿ ਦੀ ਵੰਡ ਹੁੰਦੀ ਹੈ, ਕਈ ਗੈਰ ਕਾਨੂੰਨੀ ਤਰੀਕੇ ਆਪਣਾਏ ਜਾਂਦੇ ਹਨ। ਇਹਨਾਂ ਇਤਿਹਾਸਕ ਦਿਨਾਂ ਦੌਰਾਨ ਇਸ ਕਿਸਮ ਦਾ ਅਭਿਆਸ ਮੰਦਭਾਗਾ ਤੇ ਅਨੁਚਿਤ ਹੋਵੇਗਾ। ਸਰਕਾਰ ਅਤੇ ਕਮਿਸ਼ਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇ ਸਮਾਂ ਨਹੀਂ ਬਦਲਿਆ ਗਿਆ ਤਾਂ ਅਸੀਂ ਦੇਖਾਂਗੇ ਕਿ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ।"

 

ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਮੰਗ ਨੂੰ ਦੁਹਰਾਇਆ ਕਿ ਚੋਣਾਂ ਦੀ ਤਾਰੀਖ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akal Takht SGPC seek change of schedule of Panchayat elections