ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛਪਾਰ ਮੇਲੇ `ਚ ਅਕਾਲੀਆਂ ਤੇ ਕਾਂਗਰਸ ਨੇ ਕੀਤੇ ਆਪੋ-ਆਪਣੇ ਦਾਅਵੇ

ਅਕਾਲੀ ਦਲ ਦੀ ਸਾਲਾਨਾ ਸਿਆਸੀ ਕਾਨਫ਼ਰੰਸ

--  ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਸਟੇਜ ਤੋਂ ਹੇਠਾਂ ਡਿੱਗੇ

 

ਛਪਾਰ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਆਪੋ-ਆਪਣੀਆਂ ਸਿਆਸੀ ਕਾਨਫ਼ਰੰਸਾਂ ਦੌਰਾਨ ਆਪੋ-ਆਪਣੇ ਦਾਅਵੇ ਕੀਤੇ। 


ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਸ ਮੌਕੇ ਦਾਅਵਾ ਕੀਤਾ ਕਿ ਕਾਂਗਰਸ ਨੇ ਹਾਲੀਆ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਹਿੰਸਕ ਤਰੀਕਿਆਂ ਨਾਲ ਹੰਗਾਮਾ ਖੜ੍ਹਾ ਕਰ ਕੇ ਜਿੱਤੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਪਾਰਟੀ ਸੱਤਾ `ਚ ਪਰਤੇਗੀ, ਤਾਂ ਕਾਂਗਰਸ ਨੂੰ ਇੰਝ ਹੀ ਭਾਜੀ ਮੋੜੀ ਜਾਵੇਗੀ।


ਸ੍ਰੀ ਸੁਖਬੀਰ ਬਾਦਲ ਨੇ ਛਪਾਰ ਮੇਲੇ ਮੌਕੇ ਅਕਾਲੀ ਦਲ ਦੀ ਸਾਲਾਨਾ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਕਥਿਤ ਤੌਰ `ਤੇ ਬੂਥਾਂ `ਤੇ ਕਬਜ਼ੇ ਕਰਨ ਵਿੱਚ ਕਾਂਗਰਸੀ ਵਰਕਰਾਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 700 ਦੇ ਲਗਭਗ ਅਜਿਹੀਆਂ ਵਿਡੀਓਜ਼ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਚੋਣਾਂ ਕਿਵੇਂ ਜਿੱਤੀਆਂ ਗਈਆਂ ਹਨ। ਸ੍ਰੀ ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਦੱਸਿਆ।


ਅਕਾਲੀਆਂ ਦੀ ਇਸ ਰੈਲੀ `ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ‘ਮਾਝੇ ਦਾ ਜਰਨੈਲ` ਆਖ ਕੇ ਸਲਾਹਿਆ ਗਿਆ। ਸ੍ਰੀ ਮਜੀਠੀਆ ਨੇ ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਕਾਰਕੁੰਨਾਂ ਨੇ ਇਸ ਵਾਰ ਕਾਨੂੰਨ ਨੂੰ ਪੂਰੀ ਤਰ੍ਹਾਂ ਹੱਥ `ਚ ਲਿਆ ਹੋਇਆ ਸੀ ਪਰ ਫਿਰ ਵੀ ਅਕਾਲੀ ਦਲ ਨੇ ਉਸ ਪੱਟੀ `ਚ ਚਾਰ ਜਿ਼ਲ੍ਹਾ ਪ੍ਰੀਸ਼ਦ ਤੇ 28 ਪੰਚਾਇਤ ਸੰਮਤੀ ਸੀਟਾਂ ਜਿੱਤ ਲਈਆਂ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ `ਤੇ ਜਿੰਨੇ ਵੀ ਝੂਠੇ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਸਭਨਾਂ ਦੇ ਕੇਸ ਲੜੇ ਜਾਣਗੇ।


ਇਸ ਮੌਕੇ ਪਾਰਟੀ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ, ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿਲੋਂ, ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਵੀ ਮੌਜੂਦ ਸਨ।


ਰੈਲੀ ਦੇ ਅੰਤ `ਤੇ ਸਟੇਜ `ਤੇ ਭਗਦੜ ਜਿਹੀ ਹਾਲਤ ਬਣ ਗਈ। ਕੁਝ ਲੋਕ ਸ੍ਰੀ ਸੁਖਬੀਰ ਬਾਦਲ ਨਾਲ ਸੈਲਫ਼ੀ ਲੈਣ ਲਈ ਨੱਸੇ। ਇਸ ਚੱਕਰ `ਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਸਟੇਜ ਤੋਂ ਹੇਠਾਂ ਡਿੱਗ ਪਏ ਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।


ਕਾਂਗਰਸ
ਉੱਧਰ ਕਾਂਗਰਸ ਨੇ ਦੋਵੇਂ ਬਾਦਲਾਂ `ਤੇ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਬਾਦਲਾਂ ਨੇ ਹੀ ਪੰਜਾਬ ਨੂੰ ਦੀਵਾਲੀਆ ਬਣਾ ਕੇ ਰੱਖ ਦਿੱਤਾ ਹੈ। ਲੁਧਿਆਣਾ ਲਾਗੇ ਛਪਾਰ ਮੇਲੇ ਦੀ ਸਾਲਾਨਾ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਥਾਨਕ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਇਸ ਮੌਕੇ ਬੀਤੇ ਦਿਨੀਂ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਹੂੰਝਾ-ਫੇਰੂ ਜਿੱਤ ਲਈ ਸੂਬੇ ਦੀ ਜਨਤਾ ਦਾ ਧੰਨਵਾਦ ਕੀਤਾ।


ਲਗਾਤਾਰ ਮੀਂਹ ਨੇ ਰੈਲੀ ਵਾਲੇ ਸਥਾਨ ਨੂੰ ਖ਼ਰਾਬ ਕਰ ਦਿੱਤਾ ਸੀ; ਇਸੇ ਲਈ ਛਪਾਰ ਪਿੰਡ `ਚ ਖੁੱਲ੍ਹੇ ਸਥਾਨ ਦੀ ਰੈਲੀ ਲਾਗਲੇ ਬੈਂਕੁਏਟ ਹਾਲ `ਚ ਕੀਤੀ ਗਈ। ਇਸ ਦੇ ਬਾਵਜੂਦ ਪਾਰਟੀ ਸਮਰਥਕਾਂ ਦਾ ਆਉਣਾ ਜਾਰੀ ਰਿਹਾ।


ਸ੍ਰੀ ਧਰਮਸੋਤ ਨੇ ਦਾਅਵਾ ਕੀਤਾ ਕਿ ਸਾਲ 2007 ਦੌਰਾਨ ਜਦੋਂ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਪੰਜਾਬ `ਚ ਕਾਇਮ ਹੋਈ ਸੀ, ਤਦ ਇਹੋ ਦਾਅਵੇ ਕੀਤੇ ਜਾ ਰਹੇ ਸਨ ਕਿ ਦਹਿਸ਼ਤਗਰਦੀ ਨੇ ਪੰਜਾਬ ਦਾ ਡਾਢਾ ਨੁਕਸਾਨ ਕੀਤਾ। ‘ਪਰ ਇਹ ਵੀ ਸੱਚ ਹੈ ਕਿ ਇੰਨਾ ਨੁਕਸਾਨ ਪੰਜਾਬ ਦਾ ਅੱਤਵਾਦ ਵੇਲੇ ਨਹੀਂ ਹੋਇਆ, ਜਿੰਨਾ ਖ਼ਜ਼ਾਨਾ ਉਨ੍ਹਾਂ ਦੀ 10 ਸਾਲਾਂ ਦੀ ਹਕੂਮਤ ਦੌਰਾਨ ਲੁੱਟਿਆ ਗਿਆ।`


ਸ੍ਰੀ ਧਰਮਸੋਤ ਨੇ ਕਿਹਾ ਕਿ ਬਾਦਲਾਂ ਦੇ ਰਾਜ ਦੌਰਾਨ ਹੀ ਸੂਬੇ ਦੇ ਨੌਜਵਾਨ ਨਸਿ਼ਆਂ ਦੀ ਜਿੱਲ੍ਹਣ `ਚ ਫਸੇ ਸਨ।   

ਕਾਂਗਰਸ ਦੀ ਸਾਲਾਨਾ ਸਿਆਸੀ ਕਾਨਫ਼ਰੰਸ ​​​​​​​
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali and Congress Conferences at Chhapaar