ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮਕੋਟ `ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਗੋਲੀ ਚੱਲੀ - 1 ਫੱਟੜ, ਤਣਾਅ

ਧਰਮਕੋਟ `ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਗੋਲੀ ਚੱਲੀ - 1 ਫੱਟੜ, ਤਣਾਅ

1 / 2ਧਰਮਕੋਟ `ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਗੋਲੀ ਚੱਲੀ - 1 ਫੱਟੜ, ਤਣਾਅ

ਧਰਮਕੋਟ `ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਗੋਲੀ ਚੱਲੀ - 1 ਫੱਟੜ, ਤਣਾਅ

2 / 2ਧਰਮਕੋਟ `ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਗੋਲੀ ਚੱਲੀ - 1 ਫੱਟੜ, ਤਣਾਅ

PreviousNext

ਮੋਗਾ ਜਿ਼ਲ੍ਹੇ ਦੇ ਧਰਮਕੋਟ `ਚ ਅੱਜ ਐੱਸਡੀਅੇੱਮ ਦਫ਼ਤਰ `ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ਵਿਚਾਲੇ ਹਿੰਸਕ ਝਗੜਾ ਹੋ ਗਿਆ। ਉੱਥੇ ਗੋਲੀ ਚੱਲਣ ਕਾਰਨ ਕਾਂਗਰਸ ਦਾ ਇੱਕ ਵਰਕਰ ਸਿਮਰਜੀਤ ਸਿੰਘ (35), ਵਾਸੀ ਪਿੰਡ ਦਾਤੇਵਾਲ ਬੁਰੀ ਤਰ੍ਹਾਂ ਫੱਟੜ ਹੋ ਗਿਆ। ਉਸ ਦੇ ਪੱਟ `ਤੇ ਗੋਲ਼ੀ ਲੱਗੀ ਹੈ। ਉਸ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਮੋਗਾ ਦੇ ਦਯਾਨੰਦ ਮੈਡੀਕਲ ਹਸਪਤਾਲ `ਚ ਰੈਫ਼ਰ ਕਰ ਦਿੱਤਾਾ ਗਿਆ।


ਇਹ ਝਗੜਾ ਉਦੋਂ ਸ਼ੁਰੂ ਹੋਇਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਜਾ ਰਹੇ ਸਨ; ਤਦ ਕਾਂਗਰਸੀ ਵਰਕਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਖਿ਼ਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਅਦ `ਚ ਦੋਵੇਂ ਧਿਰਾਂ ਦੇ ਵਰਕਰਾਂ ਵਿਚਾਲੇ ਆਪਸੀ ਬਹਿਸਬਾਜ਼ੀ ਹੋ ਗਈ। ਉਨ੍ਹਾਂ ਐੱਸਡੀਐੱਮ ਦਫ਼ਤਰ ਦੇ ਬਾਹਰ ਲੜਨਾ ਸ਼ੁਰੂ ਕਰ ਦਿੱਤਾ; ਇਹ ਘਟਨਾ ਅੱਜ ਸਵੇਰੇ 9:30 ਵਜੇ ਦੀ ਹੈ।


ਫਿਰ ਦੋਵੇਂ ਧਿਰਾਂ ਨੇ ਇੱਕ-ਦੂਜੇ ਤੇ ਪਥਰਾਅ ਸ਼ੁਰੂ ਕਰ ਦਿੱਤਾ। ਅਕਾਲੀ ਵਰਕਰ ਕੁਲਵਿੰਦਰ ਸਿੰਘ ਉਰਫ਼ ਕਿੰਦਾ ਨੇ ਕਾਂਗਰਸੀ ਵਰਕਰਾਂ `ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਸਿਮਰਜੀਤ ਸਿੰਘ ਜ਼ਖ਼ਮੀ ਹੋ ਗਿਆ।


ਮੋਗਾ ਦੇ ਡੀਸੀ ਡੀਪੀਐੱਸ ਖਰਬੰਦਾ ਤੇ ਐੱਸਐੱਸਪੀ ਗੁਰਪ੍ਰੀਤ ਸਿੰਘ ਤੂਰ ਤੁਰੰਤ ਘਟਨਾ ਸਥਾਨ `ਤੇ ਪੁੱਜੇ। ਪੁਲਿਸ ਅਨੁਸਾਰ ਕੁਲਵਿੰਦਰ ਸਿੰਘ ਤੇ ਪੀੜਤ ਸਿਮਰਜੀਤ ਸਿੰਘ ਦੋਵੇਂ ਹੀ ਦਾਤੇਵਾਲ ਪਿੰਡ ਦੇ ਹਨ ਤੇ ਉਨ੍ਹਾਂ ਵਿਚਾਲੇ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਹੈ।


ਇਸ ਝਗੜੇ ਤੋਂ ਬਾਅਦ ਕਾਂਗਰਸੀ ਵਰਕਰ ਜਿ਼ਲ੍ਹਾ ਪ੍ਰਸ਼ਾਸਨ `ਤੇ ਦੋਸ਼ੀ ਖਿ਼ਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ ਤੇ ਉਨ੍ਹਾਂ ਤਹਿਸੀਲ ਕੰਪਲੈਕਸ ਧਰਮਕੋਟ ਦਾ ਗੇਟ ਬਲਾਕ ਕਰ ਦਿੱਤਾ। ਪੁਲਿਸ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਜਦੋਂ ਉਨ੍ਹਾਂ ਗੇਟ ਨਾ ਖੋਲ੍ਹਣ ਦਿੱਤਾ, ਤਦ ਪੁਲਿਸ ਨੂੰ ਹੰਝੂ ਗੈਸ ਦੀ ਵਰਤੋਂ ਕਰਨੀ ਪਈ।


ਐੱਸਐੱਸਪੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਹੁਣ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।   

ਧਰਮਕੋਟ `ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਗੋਲੀ ਚੱਲੀ - 1 ਫੱਟੜ, ਤਣਾਅ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali and Congress workers clash at Dharamkot