ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੀ ਰੈਲੀ ਨੂੰ ਲੈ ਕੇ ਇੱਕ-ਦੂਜੇ ਨਾਲ ਭਿੜੇ ਖਹਿਰਾ ਤੇ ਅਕਾਲੀ

ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਲੈ ਕੇ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਦੇ ਟਵੀਟ ਤੇ ਅਕਾਲੀ ਦਲ ਨੇ ਕਰਾਰਾ ਹਮਲਾ ਕੀਤਾ ਹੈ। ਖਹਿਰਾ ਦੇ ਟਵੀਟਰ ਤੇ ਕੀਤੇ ਹਮਲੇ ਦਾ ਜਵਾਬ ਅਕਾਲੀ ਦਲ ਨੇ ਫੇਸਬੁੱਕ 'ਤੇ ਇੱਕ ਪੋਸਟ ਕਰਕੇ ਦਿੱਤਾ। 

 

ਖਹਿਰਾ ਨੇ ਮੋਦੀ ਦੀ ਰੈਲੀ ਨੂੰ ਲੈ ਕੇ ਟਵੀਟ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਰੈਲੀ ਦਾ ਬਾਈਕਾਟ ਕਰਨਾ ਚਾਹੀਦਾ ਹੈ.।  ਅਕਾਲੀਆਂ ਵੱਲੋਂ ਮੋਦੀ ਲਈ ਰੱਖੀ ਗਈ ਇਸ ਰੈਲੀ ਚ ਪੰਜਾਬ ਦੇ ਕਿਸਾਨਾਂ ਦੀਆਂ ਆਤਮਹੱਤਿਆ ਉੱਤੇ ਰਾਜਨੀਤੀ ਕੀਤੀ ਜਾਵੇਗੀ।  ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਕਿਸਾਨ ਕਰਜ਼ੇ ਦੀ ਮਾਰ ਝੱਲ਼ ਰਹੇ ਹਨ। ਫਿਰ ਕਿਉਂ ਨਹੀਂ ਬਾਦਲ ਹੀ ਮੋਦੀ ਕੋਲੋਂ ਕਿਸਾਨਾਂ ਦਾ ਕਰਜ਼ਾਂ ਮੁਆਫ ਕਰਨ ਦੀ ਮੰਗ ਕਿਉਂ ਨਹੀਂ ਰੱਖਦੇ?

 

 ਸ੍ਰੋਮਣੀ ਅਕਾਲੀ ਦਲ ਨੇ ਖਹਿਰਾ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਖਹਿਰਾ ਜੀ ਰੈਲੀ ਵਾਲੇ ਦਿਨ ਲੋਕ ਤੁਹਾਨੂੰ ਜਵਾਬ ਦੇਣਗੇ। ਤੁਹਾਤੀ ਅਪੀਲ ਨੂੰ ਰੱਦ ਕਰਦੇ ਹੋਏ ਲੱਖਾਂ ਕਿਸਾਨ ਮਲੋਟ ਦੀ ਰੈਲੀ 'ਚ ਜੁਟਣਗੇ. ਨਰਿੰਦਰ ਮੋਦੀ ਸਰਕਾਰ ਨੇ ਝੋਨੇ ਅਤੇ ਕਪਾਹ ਦੇ ਰੇਟਾਂ ਚ ਰਿਕਾਰਡ ਵਾਧਾ ਕੀਤਾ ਹੈ। ਤੁਸੀਂ ਕੇਂਦਰ ਸਰਕਾਰ ਕੋਲੋਂ ਕਰਜ਼ਮਾਫੀ ਦੀ ਮੰਗ ਕਰ ਰਹੇ ਹੋ ਪਰ ਇਹ ਮੰਗ ਪੰਜਾਬ ਸਰਕਾਰ ਕੋਲੋ ਕਿਉਂ ਨਹੀਂ ਕਰਦੇ. ਕਾਂਗਰਸ ਸਰਕਾਰ ਵੱਲ ਨਰਮ ਰੁਖ ਕਿਉਂ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:akali dal encounters tweet of khaira on the malout kisan rally