ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਦਲ ਹੁਣ ਚਾਪਲੂਸਾਂ ਦਾ ਗੁੱਟ, ਅਸੀਂ ਵਿਚਾਰਧਾਰਕ ਜੰਗ ਲੜ ਰਹੇ ਹਾਂ: ਪਰਮਿੰਦਰ ਸਿੰਘ ਢੀਂਡਸਾ

ਅਕਾਲੀ ਦਲ ਹੁਣ ਚਾਪਲੂਸਾਂ ਦਾ ਗੁੱਟ, ਅਸੀਂ ਵਿਚਾਰਧਾਰਕ ਜੰਗ ਲੜ ਰਹੇ ਹਾਂ: ਪਰਮਿੰਦਰ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ’ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਲਹਿਰਾ ਹਲਕੇ ਤੋਂ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਅਜਿਹੀ ਕਾਰਵਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਅਨੁਮਾਨ ਸੀ। ਚੇਤੇ ਰਹੇ ਕਿ ਕਥਿਤ ਪਾਰਟੀ–ਵਿਰੋਧੀ ਗਤੀਵਿਧੀਆਂ ਕਾਰਨ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੂੰ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ’ਚ ਲਏ ਫ਼ੈਸਲੇ ਤੋਂ ਬਾਅਦ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।

 

 

ਪਿਛਲੇ ਕੁਝ ਸਮੇਂ ਤੱਕ ਤਾਂ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ’ਚ ਹੀ ਸਨ; ਪਰ ਜਦੋਂ ਉਹ ਪਿਛਲੇ ਵਰ੍ਹੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ’ਚ ਸ਼ਾਮਲ ਨਹੀਂ ਹੋਏ ਸਨ; ਤਦ ਤੋਂ ਹੀ ਕੁਝ ਸੰਕੇਤ ਮਿਲਣ ਲੱਗ ਪਿਆ ਸੀ ਕਿ ਅਕਾਲੀ ਦਲ ਦੀ ਸੰਗਰੂਰ ਇਕਾਈ ਵਿੱਚ ਹੁਣ ਫੁੱਟ ਜ਼ਰੂਰ ਉਜਾਗਰ ਹੋਵੇਗੀ।

 

 

ਸੀਨੀਅਰ ਢੀਂਡਸਾ ਨੇ ਤਾਂ ਪਿਛਲੇ ਕੁਝ ਸਮੇਂ ਤੋਂ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀਆਂ ਪੈੜ–ਚਾਲਾਂ ’ਤੇ ਚੱਲਦਿਆਂ ਹੀ ਕੁਝ ਸਮਾਂ ਪਹਿਲਾਂ ਜੂਨੀਅਰ ਢੀਂਡਸਾ (ਪਰਮਿੰਦਰ ਸਿੰਘ ਢੀਂਡਸਾ) ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

 

 

ਦਰਅਸਲ ਦੋਵੇਂ ਪਿਓ–ਪੁੱਤਰ ਢੀਂਡਸਾ ਪੰਜਾਬ ’ਚ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਫਿਰ ਉਸ ਤੋਂ ਬਾਅਦ ਬਰਗਾੜੀ ਗੋਲ਼ੀ ਕਾਂਡ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਜਿਹੇ ਮੁੱਦਿਆਂ ਨੂੰ ਲੈ ਕੇ ਨਾਰਾਜ਼ ਚੱਲੇ ਆ ਰਹੇ ਸਨ।

 

 

ਇਸੇ ਨਾਰਾਜ਼ਗੀ ਸਦਕਾ ਹੁਣ ਸ੍ਰੀ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਦੋਸ਼–ਪੱਤਰ ਵੀ ਭੇਜ ਦਿੱਤਾ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਸਾਰੇ ਸੀਨੀਅਰ ਆਗੂਆਂ ਨੂੰ ਪਾਰਟੀਆਂ ’ਚੋਂ ਬਿਨਾ ਕਿਸੇ ਨੋਟਿਸ ਦੇ ਕੱਢ ਦਿੱਤਾ ਗਿਆ ਸੀ।

 

 

ਸ੍ਰੀ ਢੀਂਡਸਾ ਨੇ ਕਿਹਾ ਕਿ ਉਹ ਤਾਂ ਪਾਰਟੀ ਦੇ ਅੰਦਰ ਜਮਹੂਰੀਅਤ ਦਾ ਸੁਆਲ ਉਠਾਉਂਦੇ ਹੀ ਰਹੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਸੁਖਬੀਰ ਬਾਦਲ ਨੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਣ ਲਈ ਇੱਕ ਨੋਟਿਸ ਵੀ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਪਾਰਟੀ ’ਚੋਂ ਕੱਢੇ ਜਾਣ ਦੀ ਹੀ ਕਾਰਵਾਈ ਹੈ।

 

 

ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ – ‘ਅਸੀਂ ਜਾਣਦੇ ਹਾਂ ਕਿ ਇਹ ਸਾਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਪਹਿਲਾਂ ਦਾ ਕਦਮ ਹੈ। ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ। ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹੋ ਨਤੀਜਾ ਨਿੱਕਲੇਗਾ। ਸ਼੍ਰੋਮਣੀ ਅਕਾਲੀ ਦਲ ਹੁਣ ਚਾਪਲੂਸਾਂ ਗੁੱਟ ਬਣ ਕੇ ਰਹਿ ਗਿਆ ਹੈ। ਪਰ ਅਸੀਂ ਇੱਕ ਵਿਚਾਰਧਾਰਕ ਜੰਗ ਲੜ ਰਹੇ ਹਾਂ।’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Dal now bunch of Sycophants we are fighting ideological battle says Parminder Singh Dhindsa