ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਦੀ ਅਗਵਾਈ ਹੇਠ ਫ਼ਰੀਦਕੋਟ ’ਚ ਅਕਾਲੀ ਦਲ ਦਾ ਰੋਸ ਧਰਨਾ

ਸੁਖਬੀਰ ਬਾਦਲ ਦੀ ਅਗਵਾਈ ਹੇਠ ਫ਼ਰੀਦਕੋਟ ’ਚ ਅਕਾਲੀ ਦਲ ਦਾ ਰੋਸ ਧਰਨਾ

ਕਾਂਗਰਸ ਸਰਕਾਰ ਵਿਰੁੱਧ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਫ਼ਰੀਦਕੋਟ ’ਚ ਐੱਸਐੱਸਪੀ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਤੇ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ।

 

 

ਸ੍ਰੀ ਬਾਦਲ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਉਤੋਂ ਆਮ ਜਨਤਾ ਦਾ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਹੈ।

 

 

ਸ੍ਰੀ ਬਾਦਲ ਨੇ ਕਈ ਤਰ੍ਹਾਂ ਦੀਆਂ ਸੂਬਾ–ਪੱਧਰੀ ਸਮੱਸਿਆਵਾਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਗ਼ੈਰ–ਕਾਨੂੰਨੀ ਮਾਈਨਿੰਗ ਭਾਵ ਰੇਤੇ ਦੀ ਗ਼ੈਰ–ਕਾਨੂੰਨੀ ਪੁਟਾਈ ਨੂੰ ਹੀ ਠੱਲ੍ਹ ਨਹੀਂ ਪਾ ਸਕੀ ਹੈ।

 

 

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਸ਼ਰਾਬ ਦੀ ਗ਼ੈਰ–ਕਾਨੂੰਨੀ ਵਿਕਰੀ ਰੋਕਣ ਤੋਂ ਵੀ ਅਸਮਰੱਥ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ।

ਸੁਖਬੀਰ ਬਾਦਲ ਦੀ ਅਗਵਾਈ ਹੇਠ ਫ਼ਰੀਦਕੋਟ ’ਚ ਅਕਾਲੀ ਦਲ ਦਾ ਰੋਸ ਧਰਨਾ

 

ਸ੍ਰੀ ਬਾਦਲ ਨੇ ਚੇਤੇ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਨਾਲ ਇਹੋ ਵਾਅਦਾ ਕੀਤਾ ਗਿਆ ਸੀ ਕਿ ਹਰੇਕ ਘਰ ’ਚੋਂ ਇੱਕ ਜਣੇ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਅਸਲ ’ਚ ਅਜਿਹਾ ਕੁਝ ਵੀ ਨਹੀਂ ਵਾਪਰਿਆ।

 

 

ਅੱਜ ਦੇ ਧਰਨੇ ’ਚ ਅਕਾਲੀ ਆਗੂਆਂ, ਕਾਰਕੁੰਨਾਂ ਤੇ ਆਮ ਲੋਕਾਂ ਦਾ ਡਾਢਾ ਇਕੱਠ ਵੇਖਿਆ ਗਿਆ।

 

 

ਧਰਨੇ ਵਾਲੀ ਥਾਂ, ਜਿੱਥੇ ਸ੍ਰੀ ਬਾਦਲ ਤੇ ਹੋਰ ਅਕਾਲੀ ਆਗੂ ਬੈਠੇ ਸਨ, ਉਸ ਦੇ ਪਿਛਲੇ ਪਾਸੇ ਲੱਗਾ ਹੋਇਆ ਵੱਡਾ ਬੈਨਰ ਅਕਾਲੀ–ਭਾਜਪਾ ਗੱਠਜੋੜ ਦੀ ਮਜ਼ਬੁਤੀ ਦਾ ਸੰਕੇਤ ਵੀ ਦੇ ਰਿਹਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Dal s Sit in at Faridkot SSP Office Sukhbir Badal led