ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਦਲ ਦਾ ਖਜ਼ਾਨਾ ਹੋਇਆ ਖਾਲੀ, ਪਾਰਟੀ ਫੰਡ ਲਈ ਘਰੋਂ ਹੋਈ ਸ਼ੁਰੂਆਤ

ਸੱਤਾ ਤੋਂ ਬਾਹਰ ਹੋਣਾ ਪੱਖ ਤੋਂ ਬਾਹਰ ਹੋਣਾ ਹੈ। ਇੱਕ ਦਹਾਕੇ ਤੱਕ ਦੇਸ਼ ਦੇ ਸਭ ਤੋਂ ਅਮੀਰ ਰਾਜਨੀਤਿਕ ਦਲਾਂ ਚ ਇੱਕ ਸ਼ੋ੍ਰਮਣੀ ਅਕਾਲੀ ਦਲ ਪਿਛਲੀ ਸਾਲ ਹੋਈਆਂ ਪੰਜਾਬ ਵਿਧਾਨ ਚੋਣਾਂ ਚ ਕਾਂਗਰਸ ਵੱਲੋਂ ਅਕਾਲੀ ਦਲ-ਭਾਜਪਾ ਗਠਜੋੜ ਨੂੰ ਮਿਲੀ ਹਾਰ ਮਗਰੋਂ ਜਨਤਕ ਅਤੇ ਕਾਰਪੋਰੇਟ ਘਰਾਣਿਆਂ ਤੋਂ ਮਿਲਣ ਵਾਲੇ ਚੰਦੇ ਦੀ ਹੋਈ ਮਾੜੀ ਹਾਲਤ ਨਾਲ ਜੱਦੋਜਹਿਦ ਕਰ ਰਿਹਾ ਹੈ।

 

ਸਾਲ 2005-15 ਦੌਰਾਨ ਜਦੋਂ ਪਾਰਟੀ ਸੱਤਾ ਚ ਸੀ ਤਾਂ ਉਸਨੇ ਚੰਦੇ ਵਜੋਂ 102 ਕਰੋੜ ਰੁਪਏ ਪ੍ਰਾਪਤ ਕੀਤੇ ਸਨ। ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਲ ਦੀ ਜਾਣਕਾਰੀ ਪਿਛਲੇ ਸਾਲ ਚੋਣ ਕਮਿਸ਼ਨ ਨੂੰ ਦਿੱਤੀ ਸੀ। ਲੋਕ ਪ੍ਰਤੀਨਿਧਤਾ ਐਕਟ ਮੁਤਾਬਕ ਚੰਦੇ ਵਿਚ ਇਕੱਠੀ ਹੋਈ ਰਕਮ ਦਾ ਖੁਲਾਸਾ ਕਰਨਾ ਜ਼ਰੂਰੀ ਸੀ। 

 

ਪਰ ਸਾਲ 2017-2018 ਵਿੱਤੀ ਸਾਲ ਵਿਚ ਸ਼ੋਮਣੀ ਅਕਾਲੀ ਦਲ ਨੂੰ ਚੰਦੇ ਵਿਚ ਸਿਰਫ 2.3 ਕਰੋੜ ਰੁਪਏ ਹੀ ਮਿਲੇ ਜਿਸ ਵਿੱਚ ਮੁੱਖ ਯੋਗਦਾਨ ਔਰਬਿਟ ਰਿਜ਼ੌਰਟ ਪ੍ਰਾਈਵੇਟ ਲਿਮਟਿਡ ਦਾ ਸੀ ਅਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਲਿਮਟਿਡ ਜਿਸ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਹਿੱਸਾ ਹੈ। ਔਰਬਿਟ ਰਿਜ਼ੌਰਟ ਗੁਰੂਗ੍ਰਾਮ ਅਤੇ ਚੰਡੀਗੜ੍ਹ ਨੇੜੇ ਮੁੱਲਾਂਪੁਰ ਵਿਖੇ ਬਣੇ ਲਗਜ਼ਰੀ ਹੋਟਲਾਂ ਨੂੰ ਚਲਾਉਂਦੇ ਹਨ ਅਤੇ ਡੱਬਵਾਲੀ ਟਰਾਂਸਪੋਰਟ ਕੌਮੀ ਮਾਰਗਾਂ ਤੇ ਲਗਜ਼ਰੀ ਬੱਸਾਂ ਦਾ ਬੇੜਾ ਚਲਾਉਂਦੀ ਹੈ। 

 

ਦੋਵੇਂ ਕੰਪਨੀਆਂ ਨੇ 87 ਲੱਖ ਰੁਪਏ ਅਤੇ 94.5 ਲੱਖ ਰੁਪਏ ਦਾ ਯੋਗਦਾਨ ਪਾਇਆ। ਕੁੱਲ ਮਿਲਾ ਕੇ 1.8 ਕਰੋੜ ਰੁਪਏ ਦਾ ਯੋਗਦਾਨ। ਸਾਲ ਦੌਰਾਨ ਬਣੇ ਕੁੱਲ ਚੰਦੇ ਦਾ ਇਹ 78 ਫੀਸਦ ਹਿੱਸਾ ਸੀ।

 

ਪ੍ਰਾਪਤ ਹੋਣ ਵਾਲਾ ਕਾਰਪੋਰੇਟ ਚੰਦਾ ਵੀ ਡਿੱਗ ਪਿਆ। ਪਿਛਲੇ ਮਹੀਨੇ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਲੁਧਿਆਣਾ ਦੀ ਸਾਈਕਲ ਨਿਰਮਾਤਾ ਕੰਪਨੀ ਏਵਨ ਨੇ ਇੱਕ ਲੱਖ ਰੁਪਏ ਦਾਨ ਚ ਦਿੱਤੇ ਅਤੇ ਇੰਟਰਨੈਸ਼ਨਲ ਕੋਇਲ ਲਿਮਟਿਡ ਨੇ 3 ਲੱਖ ਰੁਪਏ ਦਾ ਯੋਗਦਾਨ ਪਾਇਆ। ਕਾਰਪੋਰੇਟ ਦਾਨੀਆਂ ਦੀ ਸੂਚੀ ਉਦੋਂ ਜਿ਼ਆਦਾ ਸੀ ਜਦੋਂ ਪਾਰਟੀ 2007-12 ਅਤੇ 2012-17 ਵਿਚ ਸੱਤਾ ਵਿਚ ਸੀ। 

 

ਦੇਸ਼ ਵਿਚ ਸਿਆਸੀ ਪਾਰਟੀਆਂ ਦਾ ਅੰਕੜਾ ਇਕੱਠਾ ਕਰਨ ਵਾਲੀ ਇੱਕ ਐਨਜੀਓ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਮੁਤਾਬਕ ਸਾਲ 2016-17 ਦੌਰਾਨ ਸੱਤਾ ਵਿਚ ਸ਼ੋਮਣੀ ਅਕਾਲੀ ਦਲ ਨੇ 22 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਕੀਤਾ। ਸਾਲ 2010-15 ਦੇ ਪੰਜ ਸਾਲ ਪਾਰਟੀ ਲਏ ਬੇਹੱਦ ਸੁਨਿਹਰੇ ਸਨ ਜਦ ਪਾਰਟੀ ਦੀ ਆਮਦ ਆਪਣੇ ਸਿਖਰਾਂ ਤੇ ਸੀ। ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਰੁਪਏ ਚੰਦੇ ਵਜੋਂ 75 ਕਰੋੜ ਪ੍ਰਾਪਤ ਹੋਏ। ਸਾਲ 2010-11 ਵਿਚ 90 ਲੱਖ ਪ੍ਰਾਪਤ ਹੋਏ, 2011-12 ਵਿਚ 30.76 ਕਰੋੜ ਰੁਪਏ, 2012-13 ਵਿਚ 10 ਕਰੋੜ ਰੁਪਏ, 2013-14 ਵਿਚ 22 ਕਰੋੜ ਰੁਪਏ ਅਤੇ 2014-15 ਵਿਚ 12.5 ਕਰੋੜ ਰੁਪਏ ਪ੍ਰਾਪਤ ਹੋਏ ਸਨ। 

 

ਸਾਲ 2017 ਵਿਚ ਚੋਣਾਂ ਚ ਮਿਲੀ ਹਾਰ ਮਗਰੋਂ ਇਹ ਇੱਕ ਤਸਵੀਰ ਬਣ ਗਈ ਹੈ ਕਿ ਅਕਾਲੀ ਆਗੂ ਨਿਮਰਤਾ ਪੂਰਵਕ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਿਛਲੇ ਵਿੱਤੀ ਵਰੇ੍ਹ ਦੌਰਾਨ ਪਾਰਟੀ ਫੰਡ ਚ ਮਹੀਨਾਵਾਰ 5000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਯੋਗਦਾਨ ਪਾਇਆ।

 

ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ ਕੇ ਸ਼ਰਮਾ ਜੋ ਕਿ ਬਹੁ-ਕਰੋੜੀ ਹਾਊਸਿੰਗ ਪ੍ਰਾਜੈਕਟਾਂ ਦੇ ਨਾਲ ਰੀਅਲ ਅਸਟੇਟ ਡਿਵੈਲਪਰ ਹਨ, ਨੇ ਪਾਰਟੀ ਲਈ 45000 ਰੁਪਏ ਦੀ ਨਿਮਰਤਾ ਦਾ ਯੋਗਦਾਨ ਪਾਇਆ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਵਿਚ 9 ਮਹੀਨਿਆਂ ਲਈ 5000 ਰੁਪਏ ਪ੍ਰਤੀ ਮਹੀਨਾ ਭੇਜੇ। ਸ਼ਰਮਾ ਨੇ ਕਿਹਾ ਕਿ ਜਦੋਂ ਵੀ ਪਾਰਟੀ ਨੂੰ ਫੰਡ ਦੀ ਲੋੜ ਪਵੇਗੀ ਤਾਂ ਪਾਰਟੀ ਫੰਡ ਇਕੱਠਾ ਕਰੇਗੀ। ਸੁਖਬੀਰ ਦੇ ਪਿਛਲੇ ਸਾਲ ਮਈ ਵਿਚ ਇੱਕ ਹੁਕਮ ਜਾਰੀ ਕਰਨ ਮਗਰੋਂ ਅਕਾਲੀ ਦਲ ਦੇ ਨੇਤਾਵਾਂ ਨੇ ਪਾਰਟੀ ਫੰਡ ਵਿਚ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਪਾਰਟੀ ਦੇ ਮਾਮਲਿਆਂ ਦੀ ਕਾਰਗੁਜ਼ਾਰੀ ਲਈ ਹਰੇਕ ਮਹੀਨੇ 5000 ਰੁਪਏ ਦਾ ਯੋਗਦਾਨ ਪਾਉਣ ਲਈ ਕਿਹਾ। ਪਿਛਲੇ ਸਾਲ ਇੱਕ ਪਾਰਟੀ ਆਗੂ ਨੇ ਕਿਹਾ ਸੀ, ‘ਅਸੀਂ ਹਰੇਕ ਮਹੀਨੇ 7 ਲੱਖ ਰੁਪਏ ਦਾ ਪ੍ਰਬੰਧ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ 150 ਮੈਂਬਰ ਹਨ ਜੋ ਨਿਯਮਿਤ ਤੌਰ ਤੇ ਯੋਗਦਾਨ ਪਾ ਸਕਦੇ ਹਨ।’  

 

As donations dip, charity begins at home in Akali Dal

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Dals treasure is empty the start of the house for party funding