ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਖਿਲਾਫ ਚੋਣ ਲੜਨ ਵਾਲੇ ਅਕਾਲੀ ਜਨਰਲ ਨੇ ਦਿੱਤਾ ਅਸਤੀਫ਼ਾ

1 / 2ਕੈਪਟਨ ਅਮਰਿੰਦਰ ਖਿਲਾਫ ਚੋਣ ਲੜਨ ਵਾਲੇ ਅਕਾਲੀ ਜਨਰਲ ਨੇ ਦਿੱਤਾ ਅਸਤੀਫ਼ਾ

2 / 2ਕੈਪਟਨ ਅਮਰਿੰਦਰ ਖਿਲਾਫ ਚੋਣ ਲੜਨ ਵਾਲੇ ਅਕਾਲੀ ਜਨਰਲ ਨੇ ਦਿੱਤਾ ਅਸਤੀਫ਼ਾ

PreviousNext

ਸ਼ੋ੍ਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਭਾਰੀ ਝੱਟਕਾ ਲੱਗਿਆ ਜਦੋਂ ਉਨ੍ਹਾਂ ਦੀ ਪਾਰਟੀ ਦੇ ਆਗੂ ਸਾਬਕਾ ਜਨਰਲ ਜੇ ਜੇ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜੇ ਜੇ ਸਿੰਘ ਨੇ ਅਕਾਲੀ ਦਲ ਚ ਸਾਬਕਾ ਸੈਨਿਕ ਵਿੰਗ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਖ਼ਾਸ ਗੱਲ ਇਹ ਹੈ ਕਿ ਸਾਬਕਾ ਜਨਰਲ ਜੇ ਜੇ ਸਿੰਘ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਚ 2017 ਦੀਆਂ ਵਿਧਾਨ ਸਭਾ ਲੜ੍ਹ ਚੁੱਕੇ ਹਨ।

 

ਕਿਹਾ ਜਾ ਰਿਹਾ ਹੈ ਕਿ ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਨਮੋਸ਼ੀ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਰਿਟਾਇਰ ਜਨਰਲ ਜੇ ਜੇ ਸਿੰਘ ਦਾ ਅਸਤੀਫਾ ਇੱਕ ਵੱਡਾ ਝੱਟਕਾ ਹੈ। ਹਾਲਾਂਕਿ ਜਨਰਲ ਜੇ ਜੇ ਸਿੰਘ ਨੇ ਆਪਣੇ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਸਤੀਫੇ ਦੀ ਗੱਲ ਕਹੀ ਹੈ।

 

ਦੱਸਣਯੋਗ ਹੈ ਕਿ ਸਾਬਕਾ ਜਨਰਲ ਜੇ ਜੇ ਸਿੰਘ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਵੀ ਰਹਿ ਚੁੱਕੇ ਸਨ। ਇਸਦੇ ਨਾਲ ਉਹ ਆਰਮੀ ਸਟਾਫ਼ ਦੇ ਮੁਖੀ ਵੀ ਰਹਿ ਚੁੱਕੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali General resigns who contested against Capt Amarinder