ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਬੋਹਰ ’ਚ ਅਕਾਲੀ ਆਗੂ ’ਤੇ ਗੈਂਗਸਟਰਾਂ ਦਾ ਹਮਲਾ, ਇੱਕ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

​​​​​​​ਅਬੋਹਰ ’ਚ ਅਕਾਲੀ ਆਗੂ ’ਤੇ ਗੈਂਗਸਟਰਾਂ ਦਾ ਹਮਲਾ, ਇੱਕ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

ਅਬੋਹਰ ਦੇ ਅਕਾਲੀ ਆਗੂ ਪ੍ਰਹਿਲਾਦ ਖਾਟਵਾਂ ਉੱਤੇ ਅੱਜ ਪਿੰਡ ਸ਼ੇਰੇਵਾਲਾ ’ਚ ਗੈਂਗਸਟਰਾਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਪਰ ਉਹ ਆਪਣੇ ਸਕਿਓਰਿਟੀ ਗਾਰਡਾਂ ਕਾਰਨ ਵਾਲ–ਵਾਲ ਬਚ ਗਏ ਹਨ। ਦਰਅਸਲ, ਜਦੋਂ ਸਕਿਓਰਿਟੀ ਗਾਰਡਾਂ ਨੇ ਹਮਲਾਵਰਾਂ ਉੱਤੇ ਜਵਾਬੀ ਗੋਲੀਬਾਰੀ ਕੀਤੀ, ਤਾਂ ਉਹ ਨੱਸਣ ਲੱਗੇ ਪਰ ਉਨ੍ਹਾਂ ਦੀ ਸਕਾਰਪੀਓ ਕਾਰ ਜਲਦਬਾਜ਼ੀ ਵਿੱਚ ਖੇਤਾਂ ਵੱਲ ਜਾ ਕੇ ਪਲਟ ਗਈ।

ਹਮਲਾਵਰ ਗਿਣਤੀ ਵਿੱਚ ਚਾਰ ਸਨ। ਖੇਤਾਂ ਵਿੱਚ ਕੰਮਕਾਜ ਕਰ ਰਹੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿੱਚੋਂ ਤਿੰਨ ਤਾਂ ਉੱਥੋਂ ਨੱਸਣ ਵਿੱਚ ਸਫ਼ਲ ਹੋ ਗਏ ਪਰ ਚੌਥੇ ਹਮਲਾਵਰ ਨੇ ਜਦੋਂ ਵੇਖਿਆ ਕਿ ਉਹ ਚੁਫੇਰਿਓਂ ਘਿਰ ਗਿਆ ਹੈ, ਤਾਂ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

​​​​​​​ਅਬੋਹਰ ’ਚ ਅਕਾਲੀ ਆਗੂ ’ਤੇ ਗੈਂਗਸਟਰਾਂ ਦਾ ਹਮਲਾ, ਇੱਕ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

ਇਹ ਗੈਂਗਸਟਰ ਦਰਅਸਲ ਪ੍ਰਹਿਲਾਦ ਖਾਟਵਾਂ ਨੂੰ ਨਿਸ਼ਾਨਾ ਬਣਾਉਣ ਲਈ ਆਏ ਸਨ। ਜਦੋਂ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਤੇ ਹਮਲਾਵਰ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ, ਤਾਂ ਲੋਕਾਂ ਨੇ ਸੋਚਿਆ ਕਿ ਸ਼ਾਇਦ ਕੋਈ ਬੱਚੇ ਚੁੱਕਣ ਵਾਲਾ ਗਿਰੋਹ ਹੈ।

ਇਸ ਘਟਨਾ ਵਿੱਚ ਦੋ ਆਮ ਰਾਹਗੀਰ ਹਰੀ ਕ੍ਰਿਸ਼ਨ (25) ਅਤੇ ਉੱਜਵਲ (20) ਜ਼ਖ਼ਮੀ ਹੋਏ ਹਨ। ਇਹ ਦੋਵੇਂ ਪਿੰਡ ਸ਼ੇਰੇਵਾਲਾ ਦੇ ਵਸਨੀਕ ਹਨ।

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

​​​​​​​ਅਬੋਹਰ ’ਚ ਅਕਾਲੀ ਆਗੂ ’ਤੇ ਗੈਂਗਸਟਰਾਂ ਦਾ ਹਮਲਾ, ਇੱਕ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali leader attacked in Abohar by Gangsters An attacker commited suicide