ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਵੱਲੋਂ ਡੀਐਸਪੀ ਨੂੰ ਧਮਕਾ ਕੇ ਇਮਾਨਦਾਰ ਅਫ਼ਸਰਾਂ ਦਾ ਮਨੋਬਲ ਡੇਗਿਆ : ਚੀਮਾ

"ਸੂਬਾ ਸਰਕਾਰ ਦੀ ਵਜ਼ਾਰਤ 'ਚ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਇਕ ਡੀਐਸਪੀ ਵੱਲੋਂ ਦੋਸ਼ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਵੀ ਡੀਐਸਪੀ ਨੂੰ ਨੌਕਰੀ ਦੀ ਧਮਕੀ ਦੇਣਾ ਨਿੰਦਣਯੋਗ ਹੈ। ਇਸ ਨਾਲ ਸੂਬੇ ਚ ਕੰਮ ਕਰ ਰਹੇ ਇਮਾਨਦਾਰ ਅਫ਼ਸਰਾਂ ਦਾ ਮਨੋਬਲ ਡਿੱਗਿਆ ਹੈ।" ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਸ. ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾਣ ਤੋਂ ਬਾਅਦ ਕੰਮ ਨਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਉਸ ਦੇ ਨਤੀਜੇ ਵਜੋਂ ਹੀ ਹੁਣ ਕਾਂਗਰਸ ਪਾਰਟੀ ਅੰਦਰ ਖਾਨਾਜੰਗੀ ਵਾਲੇ ਹਾਲਾਤ ਬਣੇ ਹੋਏ ਹਨ ਜਿਸ ਦੀ ਮਿਸਾਲ ਰਾਜਾ ਵੜਿੰਗ ਅਤੇ ਹੋਰ ਵਿਧਾਇਕਾਂ ਵੱਲੋਂ ਕਾਗਰਸੀ ਆਗੂਆਂ ਨੂੰ ਨਸੀਹਤਾਂ ਦੇਣਾ ਹੈ।
 

ਡਾ. ਚੀਮਾ ਨੇ ਨੌਕਰੀ ਦੀ ਹੱਦ 60 ਸਾਲ ਤੋਂ 58 ਸਾਲ ਕਰਨ ਨੂੰ ਵੀ ਲੋਕਾਂ ਅਤੇ ਖਾਸਕਰ ਨੌਜਵਾਨਾਂ ਨਾਲ ਠੱਗੀ ਦੱਸਿਆ ਹੈ। ਉਨ੍ਹਾਂ ਕਿਹਾ ਕਿ  ਤਿੰਨ ਸਾਲਾਂ ਦੇ ਦੌਰਾਨ ਰਿਟਾਇਰ ਕੀਤੇ ਜਾ ਰਹੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਅਤੇ ਬਕਾਏ ਦੇਣ ਲਈ ਕੀ ਫੰਡ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਤਜਵੀਜ਼ ਨਾਲ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਕੋਰਟਾਂ ਵਿਚ ਧੱਕੇ ਖਾਣੇ ਪੈਣਗੇ। ਉਨ੍ਹਾਂ ਕਿਹਾ ਕਿ ਇੱਕ ਰਿਟਾਇਰਮੈਂਟ ਦੇ ਬਦਲੇ 5-5 ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਬਿਆਨ ਵੀ ਨਿੰਦਣਯੋਗ ਹੈ।
 

ਡਾ. ਚੀਮਾ ਨੇ ਕਿਹਾ ਕਿ ਹੁਣ ਲੋਕ ਕਾਂਗਰਸੀ ਵਿਧਾਇਕਾਂ ਨੂੰ ਸਵਾਲ ਪੁੱਛਣ ਲੱਗ ਪਏ ਹਨ, ਜਿਸ ਕਾਰਨ ਕਾਂਗਰਸੀ ਵਿਧਾਇਕ ਵੀ ਅੱਗੋਂ ਇਨ੍ਹਾਂ ਤੋਂ ਸਵਾਲ ਪੁੱਛ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸੰਦੀਪ ਸਿੰਘ ਕਲੋਤਾ, ਸਰਕਲ ਜਥੇਦਾਰ ਜਥੇਦਾਰ ਜਗਦੇਵ ਸਿੰਘ ਕੁੱਕੂ ,ਭਾਜਪਾ ਮੰਡਲ ਨੰਗਲ ਦੇ ਪ੍ਰਧਾਨ ਰਾਜੇਸ਼ ਚੌਧਰੀ, ਸੀਨੀਅਰ ਅਕਾਲੀ ਆਗੂ ਟਿੱਕਾ ਜਸਵੀਰ ਚੰਦ, ਜਥੇਦਾਰ ਰਣਜੀਤ ਸਿੰਘ ਭੱਟੀ, ਮਹੇਸ਼ ਕਾਲੀਆ ਆਦਿ ਹਾਜ਼ਰ ਸਨ।
 

ਹੋਲਾ-ਮਹੱਲਾ ਵਿੱਚ ਸਿਆਸੀ ਕਾਨਫ਼ਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ :
ਸ੍ਰੀ ਆਨੰਦਪੁਰ ਸਾਹਿਬ ਵਿੱਚ 9 ਮਾਰਚ ਨੂੰ ਮਨਾਏ ਜਾ ਰਹੇ ਕੌਮਾਂਤਰੀ ਤਿਉਹਾਰ ਹੋਲਾ-ਮਹੱਲਾ ਵਿੱਚ ਸਿਆਸੀ ਕਾਨਫ਼ਰੰਸ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਾਨਫਰੰਸ ਦੀ ਤਿਆਰੀਆਂ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਤੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸੇ ਲੜੀ ਤਹਿਤ ਇਤਿਹਾਸਿਕ ਗੁਰਦੁਆਰਾ ਘਾਟ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਇੱਕ ਮੀਟਿੰਗ ਕੀਤੀ ਗਈ। ਇਸ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ।

 

ਉਨ੍ਹਾਂ ਕਿਹਾ ਕਿ ਇਸ ਸਿਆਸੀ ਕਾਨਫਰੰਸ ਦੇ ਮੱਦੇਨਜ਼ਰ ਗੁਰਦੁਆਰਾ ਭੱਠਾ ਸਾਹਿਬ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਜਥੇਦਾਰ ਹੀਰਾ ਸਿੰਘ ਗਾਬੜੀਆ ਇੰਚਾਰਜ ਜ਼ਿਲ੍ਹਾ ਰੋਪੜ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Leader Daljit Singh Cheema party worker meeting at Sri Anandpur Sahib