ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਟਾਲਾ ਲਾਗਲੇ ਪਿੰਡ ਢਿਲਵਾਂ ’ਚ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਬਟਾਲਾ ਲਾਗਲੇ ਪਿੰਡ ਢਿਲਵਾਂ ’ਚ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਸ਼੍ਰੋਮਣੀ ਅਕਾਲੀ ਦਲ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਦੇ ਮੀਤ ਪ੍ਰਧਾਨ ਦਲਬੀਰ ਸਿੰਘ (55) ਦਾ ਇੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਵਾਰਦਾਤ ਸੋਮਵਾਰ ਦੇਰ ਰਾਤ ਬਟਾਲਾ ਸ਼ਹਿਰ ਤੋਂ 25 ਕਿਲੋਮੀਟਰ ਦੂਰ ਪਿੰਡ ਢਿਲਵਾਂ ’ਚ ਵਾਪਰੀ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਥਿਤ ਮੁਲਜ਼ਮ 55 ਸਾਲਾ ਬਲਵਿੰਦਰ ਸਿੰਘ, ਉਸ ਦੇ ਦੋ ਪੁੱਤਰ ਮੇਜਰ ਸਿੰਘ (25) ਤੇ ਮਨਦੀਪ ਸਿੰਘ (24) ਅਤੇ ਛੇ ਜਣੇ ਹੋਰ ਸੋਮਵਾਰ ਰਾਤੀਂ 10 ਕੁ ਵਜੇ ਜ਼ਬਰਦਸਤੀ ਦਲਬੀਰ ਸਿੰਘ ਦੇ ਘਰ ਅੰਦਰ ਘੁਸ ਗਏ ਸਨ।

 

 

ਮੇਜਰ ਸਿੰਘ ਤੇ ਮਨਦੀਪ ਸਿੰਘ ਨੇ ਇੱਕ ਦਰਜਨ ਦੇ ਲਗਭਗ ਗੋਲ਼ੀਆਂ ਚਲਾਈਆਂ। ਬਲਵਿੰਦਰ ਸਿੰਘ ਨੇ ਇੱਕ ਤੇਜ਼–ਧਾਰ ਹਥਿਆਰ ਨਾਲ ਦਲਬੀਰ ਸਿੰਘ ਦੀਆਂ ਟੰਗਾਂ ਵੱਢ ਦਿੱਤੀਆਂ। ਇਸ ਦੌਰਾਨ ਉਨ੍ਹਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਧਮਕੀ ਦਿੱਤੀ ਕਿ ਜੇ ਕੋਈ ਹਿੱਲਜੁਲ ਕੀਤੀ, ਤਾਂ ਉਸ ਦੇ ਬਹੁਤ ਭੈੜੇ ਨਤੀਜੇ ਨਿੱਕਲਣਗੇ।

 

 

ਕੁਝ ਪਿੰਡ ਵਾਸੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕ ਦਲਬੀਰ ਸਿੰਘ ਪਹਿਲਾਂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਸਨ। ਕੱਲ੍ਹ ਸੋਮਵਾਰ ਨੂੰ ਪਹਿਲਾਂ ਦਿਨ ’ਚ ਦਲਬੀਰ ਸਿੰਘ ਨੇ ਬਲਵਿੰਦਰ ਤੇ ਪਿੰਡ ਦੇ ਇੱਕ ਹੋਰ ਨਿਵਾਸੀ ਵਿਚਾਲੇ ਚੱਲ ਰਿਹਾ ਝਗੜਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

 

 

ਉੱਥੇ ਸਮਝੌਤਾ ਤਾਂ ਹੋ ਗਿਆ ਸੀ ਪਰ ਬਲਵਿੰਦਰ ਸਿੰਘ ਨੂੰ ਅੰਦਰਖਾਤੇ ਗਿਲਾ ਸੀ ਤੇ ਉਸ ਨੇ ਆਪਣਾ ਉਹ ਗੁੱਸਾ ਸੋਮਵਾਰ ਦੀ ਰਾਤ ਨੂੰ ਦਲਬੀਰ ਸਿੰਘ ਹੁਰਾਂ ਦੇ ਘਰ ਅੰਦਰ ਜਬਰੀ ਦਾਖ਼ਲ ਹੋ ਕੇ ਤੇ ਬੇਰਹਿਮੀ ਨਾਲ ਉਨ੍ਹਾਂ ਦਾ ਕਤਲ ਕਰ ਕੇ ਕੱਢਿਆ।

 

 

ਬਟਾਲਾ ਦੇ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ 9 ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali leader murdered in Village Dhilwan near Batala