ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ ਦੇ ਕੁੰਡੀ ਕੁਨੈਕਸ਼ਨ ਮੁੜ ਲਾਉਣੇ ਨੇ ਤਾਂ ਸਾਨੂੰ ਮੁੜ ਜਿਤਾਓ: ਅਕਾਲੀ ਆਗੂ ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਬੀਤੇ ਦਿਨੀਂ ਜ਼ਿਲ੍ਹਾ–ਪੱਧਰੀ ਇੱਕ ਰੋਸ ਰੈਲੀ ’ਚ ਬਿਜਲੀ ਦੇ ਗ਼ੈਰ–ਕਾਨੂੰਨੀ ਕੁੰਡੀ ਕੁਨੈਕਸ਼ਨ ਨੂੰ ਆਧਾਰ ਬਣਾ ਕੇ ਆਪਣੀ ਗੱਲ ਸਮਝਾਉਣ ਦਾ ਜਤਨ ਕੀਤਾ ਪਰ ਲੋਕਾਂ ਨੇ ਉਸ ਮਿਸਾਲ ਨੂੰ ਕੁਝ ਹੋਰ ਹੀ ਸਮਝ ਲਿਆ ਤੇ ਉਨ੍ਹਾਂ ਦਾ ਇਹ ਭਾਸ਼ਣ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਖ਼ੂਬ ਵੇਖਿਆ ਅਤੇ ਸੁਣਿਆ।

 

 

ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ – ‘ਲੋਕ ਲਗਾਤਾਰ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੇ ਜਿਹੜੇ ਕੁੰਡੀ ਕੁਨੈਕਸ਼ਨ ਲਾਏ ਹੋਏ ਸਨ, ਉਹ ਹਟਾ ਦਿੱਤੇ ਗਏ ਹਨ।’

 

 

ਦਰਸ਼ਕਾਂ ਵੱਲ ਇਸ਼ਾਰਾ ਕਰਦਿਆਂ ਸ੍ਰੀ ਵਲਟੋਹਾ ਨੇ ਸੁਆਲ ਕੀਤਾ – ‘ਤੁਸੀਂ ਹੀ ਦੱਸੋ ਕਿ ਅਜਿਹਾ ਕਦੇ ਅਕਾਲੀ ਸਰਕਾਰ ਦੌਰਾਨ ਵਾਪਰਿਆ ਸੀ ਕਿ ਤੁਹਾਡੇ ਕੁੰਡੀ ਕੁਨੈਕਸ਼ਨ ਇੰਝ ਹਟਾਏ ਗਏ ਹੋਣ?’

 

 

ਤਦ ਸ੍ਰੀ ਵਲਟੋਹਾ ਨੇ ਜਨਤਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਾ ਪਾਉਣ ਉੱਤੇ ਇੱਕ ਤਰ੍ਹਾਂ ਵਿਅੰਗ ਕੱਸਦਿਆਂ ਆਖਿਆ – ‘ਜਦੋਂ ਤੁਸੀਂ ਸਾਡੀ ਤਾਰ ਹੀ ਹਟਾ ਦੱਤੀ, ਤਾਂ ਤੁਹਾਡੀ ਕੁੰਡੀ ਵੀ ਫੇਰ ਕਿਵੇਂ ਲੱਗੀ ਰਹਿੰਦੀ? ਜੇ ਤੁਸੀਂ ਕੁੰਡੀ ਕੁਨੈਕਸ਼ਨ ਮੁੜ ਤੋਂ ਲਾਉਣਾ ਚਾਹੁੰਦੇ ਹੋ, ਤਾਂ ਤਦ ਤੁਹਾਨੂੰ ਸਾਡੇ ਨਾਲ ਕੁੰਡੀ ਦੋਬਾਰਾ ਜੋੜਨੀ ਪਵੇਗੀ।’

 

 

ਇੰਝ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕੁੰਡੀ ਕੁਨੈਕਸ਼ਨਾਂ ਦੀ ਮਿਸਾਲ ਰਾਹੀਂ ਆਮ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਸੱਦਾ ਦਿੱਤਾ।

 

 

ਤੁਹਾਨੂੰ ਚੇਤੇ ਹੋਵੇਗਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਸ੍ਰੀ ਵਲਟੋਹਾ ਦਾ ਹਲਕਾ ਬਿਜਲੀ ਚੋਰੀ ਵਿੱਚ ਕਾਫ਼ੀ ਅਗਾਂਹ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Leader Valtoha says If you want Electricity Kundi Connection then make us victorious