ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ੀਮ ਦੀ ਕਾਸ਼ਤ ਦੇ ਮੁੱਦੇ `ਤੇ ਅਕਾਲੀ ਆਗੂ ਢੀਂਡਸਾ ਤੇ ਚੀਮਾ ਆਹਮੋ-ਸਾਹਮਣੇ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ

ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਮ ਅਦਾਮੀ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਉਸ ਮੰਗ ਦਾ ਸਮਰਥਨ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਅਫ਼ੀਮ ਤੇ ਉਸ `ਚੋਂ ਨਿੱਕਲਣ ਵਾਲੀ ਭੁੱਕੀ ਦੀ ਕਾਸ਼ਤ, ਵਿਕਰੀ ਤੇ ਖਪਤ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।


ਸ੍ਰੀ ਢੀਂਡਸਾ ਨੇ ਕਿਹਾ ਕਿ ਅਫ਼ੀਮ ਤੇ ਭੁੱਕੀ ਨਾਲ ਨਸ਼ਾ-ਪੀੜਤਾਂ ਦੇ ਉਹ ਸਿੰਥੈਟਿਕ ਨਸ਼ੇ ਛੁੱਟ ਜਾਣਗੇ, ਜਿਹੜੇ ਹੁਣ ਉਨ੍ਹਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ। ਹੁਣ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੀ ਵੱਡੀ ਆਬਾਦੀ ਨੂੰ ਨਸਿ਼ਆਂ ਦੀ ਲਤ ਲੱਗੀ ਹੋਈ ਹੈ।


ਪਿਛਲੇ ਕੁਝ ਸਮੇਂ ਤੋਂ ਪੰਜਾਬ `ਚ ਨਸਿ਼ਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਜਿ਼ਆਦਾ ਵਧ ਗਈ ਸੀ ਤੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚ ਇਹ ਮੁੱਦਾ ਪੂਰੀ ਤਰ੍ਹਾਂ ਭਖ ਗਿਆ ਸੀ। ਸਭ ਨੇ ਇਸ ਸਮੱਸਿਆ ਦੇ ਹੱਲ ਲਈ ਆਪੋ-ਆਪਣੇ ਸੁਝਾਅ ਵੀ ਦਿੱਤੇ ਸਨ। ਪੰਜਾਬ ਸਰਕਾਰ ਨੇ ਵੀ ਉਸ ਤੋਂ ਬਾਅਦ ਹੀ ਬਹੁਤ ਸਾਰੇ ਸਖ਼ਤ ਕਦਮ ਚੁੱਕੇ ਹਨ।


ਸੁਖਦੇਵ ਸਿੰਘ ਢੀਂਡਸਾ ਨੇ ਇਹ ਸਪੱਸ਼ਟ ਕੀਤਾ ਕਿ - ‘‘ਇਹ ਮੇਰਾ ਆਪਣਾ ਨਿਜੀ ਵਿਚਾਰ ਹੈ, ਮੇਰੀ ਪਾਰਟੀ ਦਾ ਨਹੀਂ। ਮੈਂ ਗਾਂਧੀ ਹੁਰਾਂ ਦੇ ਸੁਝਾਅ ਨਾਲ ਸਹਿਮਤ ਹਾਂ। ਜਿੱਥੋਂ ਤੱਕ ਮੈਨੂੰ ਯਾਦ ਹੈ ਅਫ਼ੀਮ ਖਾਣ ਵਾਲਾ ਕੋਈ ਬੰਦਾ ਮੈਂ ਮਰਦਾ ਨਹੀਂ ਵੇਖਿਆ। ਸਿਆਸੀ ਪਾਰਟੀਆਂ ਨੂੰ ਇਸ ਮੁੱਦੇ `ਤੇ ਆਮ ਸਹਿਮਤੀ ਕਾਇਮ ਕਰਨੀ ਚਾਹੀਦੀ ਹੈ। ਮੈਂ ਵੀ ਆਪਣੀ ਪਾਰਟੀ `ਚ ਇਹ ਮੁੱਦਾ ਉਠਾਵਾਂਗਾ।``


ਸੁਖਦੇਵ ਸਿੰਘ ਢੀਂਡਸਾ ਦੀਆਂ ਇਨ੍ਹਾਂ ਟਿੱਪਣੀਆਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪਾਰਟੀ ਸਕੱਤਰ ਦਲਜੀਤ ਸਿੰਘ ਚੀਮਾ ਨੇ ਵਿਰੋਧ ਕੀਤਾ ਹੈ। ਉੱਧਰ ਡਾ. ਧਰਮਵੀਰ ਗਾਂਧੀ ਨੇ ਢੀਂਡਸਾ ਹੁਰਾਂ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਪਾਰਟੀ ਲੀਹਾਂ ਤੋਂ ਉਤਾਂਹ ਉੱਠ ਕੇ ਉਨ੍ਹਾਂ ਦੇ ਸੁਝਾਅ ਦਾ ਸਮਰਥਨ ਕੀਤਾ।


ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ,‘ਇੱਕ ਨਸ਼ਾ ਛੁਡਾਉਣ ਲਈ ਕਿਸੇ ਨੂੰ ਦੂਜੇ ਨਸ਼ੇ `ਤੇ ਲਾ ਦੇਣਾ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਅਫ਼ੀਮ ਖਾਣ ਵਾਲੇ ਵੀ ਆਪਣੇ ਪਰਿਵਾਰ `ਤੇ ਉਵੇਂ ਹੀ ਵੱਡਾ ਆਰਥਿਕ ਬੋਝ ਪਾ ਦਿੰਦੇ ਹਨ, ਜਿਵੇਂ ਸਿੰਥੈਟਿਕ ਨਸਿ਼ਆਂ ਦੀ ਲਤ ਵਾਲੇ ਪੀੜਤ ਪਾਉਂਦੇ ਹਨ। ਅਜਿਹਾ ਕੇਵਲ ਵੋਟ ਬੈਂਕ ਦੀ ਸਿਆਸਤ ਨੂੰ ਹੱਲਾਸ਼ੇਰੀ ਦੇਣ ਲਈ ਤਾਂ ਕੀਤਾ ਜਾ ਸਕਦਾ ਹੈ।`


ਉੱਧਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਦਲੀਲ ਦੇ ਹੱਕ ਵਿੱਚ ਬੋਲਦਿਆਂ ਇਹ ਵੀ ਆਖਿਆ,‘‘ਇਸ ਤੱਥ ਤੋਂ ਸਾਰੇ ਵਾਕਫ਼ ਹਨ ਕਿ ਜਦੋਂ ਕਿਸੇ ਨੂੰ ਅਧਰੰਗ ਦਾ ਦੌਰਾ ਪੈ ਜਾਂਦਾ ਹੈ, ਤਾਂ ਜੇ ਉਸ ਨੂੰ ਅਫ਼ੀਮ ਦੇ ਦਿੱਤੀ ਜਾਵੇ, ਤਾਂ ਉਹ ਠੀਕ ਹੋ ਜਾਂਦਾ ਹੈ। ਇਵੇਂ ਪੁਰਾਣੇ ਸਮਿਆਂ `ਚ ਬੱਚਿਆਂ ਨੂੰ ਬਹੁਤ ਥੋੜ੍ਹੀ ਮਾਤਰਾ `ਚ ਚਅਫ਼ੀਮ ਦੇ ਦਿੱਤੀ ਜਾਂਦੀ ਸੀ ਤੇ ਉਹ ਬਹੁਤ ਸਾਰੀਆਂ ਆਮ ਬੀਮਾਰੀਆਂ ਤੋਂ ਬਚੇ ਰਹਿੰਦੇ ਸਨ। ਵੱਡੀਆਂ ਫ਼ਾਰਮਾਸਿਊਟੀਕਲ ਕੰਪਨੀਆਂ ਬਹੁਤ ਸਾਰੀਆਂ ਦਵਾਈਆਂ `ਚ ਅਫ਼ੀਮ ਵਰਤਦੀਆਂ ਹਨ।``


ਡਾ. ਗਾਂਧੀ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਤਜਵੀਜ਼ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ ਸੀ। ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਜੇ ਪੰਜਾਬ ਸਰਕਾਰ ਨੇ ਅਫ਼ੀਮ ਦੀ ਕੰਟਰੋਲਡ ਕਾਸ਼ਤ ਬਾਰੇ ਕੋਈ ਤਜਵੀਜ਼ ਰੱਖੀ, ਤਾਂ ਉਹ ਇਸ ਬਾਰੇ ਹਮਦਰਦੀ ਨਾਲ ਵਿਚਾਰ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali leaders Dhindsa and Cheema argue over Opium cultivation