ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਅਲੀ ਨਿਯੁਕਤੀ–ਪੱਤਰ ’ਤੇ ਨੌਕਰੀ ਕਰਦੇ ਅਕਾਲੀ ਆਗੂ ਦੇ ਜਵਾਈ ਤੇ ਨੂੰਹ ਬਰਤਰਫ਼

ਜਾਅਲੀ ਨਿਯੁਕਤੀ–ਪੱਤਰ ’ਤੇ ਨੌਕਰੀ ਕਰਦੇ ਅਕਾਲੀ ਆਗੂ ਦੇ ਜਵਾਈ ਤੇ ਨੂੰਹ ਬਰਤਰਫ਼

ਜਾਅਲੀ ਨਿਯੁਕਤੀ–ਪੱਤਰ ਦੇ ਆਧਾਰ ’ਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਆਗੂ ਬਸੰਤ ਸਿੰਘ ਕੰਗ ਦੀ ਨੂੰਹ ਗੁਰਦੀਪ ਕੌਰ ਅਤੇ ਜਵਾਈ ਹਰਪਾਲ ਸਿੰਘ ਨੂੰ ਨੌਕਰੀ ਤੋਂ ਬਰਤਰਫ਼ (ਬਰਖ਼ਾਸਤ ਜਾਂ ਡਿਸਮਿਸ) ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਭਾਗ ਨੇ ਸਾਲ 2018 ਦੌਰਾਨ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਵਿੱਢੀ ਜਾਂਚ ਤੋਂ ਬਾਅਦ ਕੀਤੀ ਹੈ।

 

 

ਇਹ ਦੋਵੇਂ ਹੀ ਮਲੋਟ ਹਲਕੇ ਵਿੱਚ ਨਿਯੁਕਤ ਰਹੇ ਹਨ। ਗੁਰਦੀਪ ਕੌਰ ਮਲੋਟ ਮਾਰਕਿਟ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਸੰਤ ਸਿੰਘ ਕੰਗ ਦੀ ਨੂੰਹ ਹੈ ਤੇ ਹਰਪਾਲ ਸਿੰਘ ਅਸਲ ਵਿੱਚ ਸ੍ਰੀ ਕੰਗ ਦੀ ਭਤੀਜੀ ਦਾ ਪਤੀ ਹੈ।

 

 

ਪਰਮਜੀਤ ਸਿੰਘ ਨੇ ਅਪ੍ਰੈਲ 2018 ’ਚ ਸਿੱਖਿਆ ਵਿਭਾਗ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ (ਲੜਕੇ) ਮਲੋਟ ’ਚ ਗਣਿਤ ਦੇ ਅਧਿਆਪਕ ਹਰਪਾਲ ਸਿੰਘ ਅਤੇ ਆਲਮਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਦੀ ਅਧਿਆਪਕ ਗੁਰਦੀਪ ਕੌਰ ਫ਼ਰਜ਼ੀ ਨਿਯੁਕਤੀ ਪੱਤਰ ਉੱਤੇ ਨੌਕਰੀ ਕਰ ਰਹੇ ਹਨ।

 

 

ਇਸੇ ਸ਼ਿਕਾਇਤ ਦੇ ਆਧਾਰ ਉੱਤੇ ਹੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਮਾਮਲੇ ਦੀ ਜਾਂਚ ਕਰਵਾਈ। ਜਾਂਚ ਦੌਰਾਨ ਪੱਤਾ ਚੱਲਿਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਕੋਈ ਨਿਯੁਕਤੀ–ਪੱਤਰ ਜਾਰੀ ਹੀ ਨਹੀਂ ਕੀਤਾ ਗਿਆ ਸੀ। ਤਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਡਾਇਰੈਕਟਰ ਨੇ ਦੋਵੇਂ ਅਧਿਆਪਕਾਂ ਨੂੰ ਦਸੰਬਰ 2018 ’ਚ ਮੁਅੱਤਲ ਕਰ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਸਨ।

 

 

ਦੋਵੇਂ ਹੀ ਅਧਿਆਪਕ ਜਾਂਚ ਦੌਰਾਨ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਜਵਾਬ ਨਹੀਂ ਦੇ ਸਕੇ। ਹੁਣ ਵਿਭਾਗ ਨੇ ਕਾਰਵਾਈ ਕਰਦਿਆਂ ਦੋਵੇਂ ਅਧਿਆਪਕਾਂ ਨੂੰ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali leaders son in law and daughter in law dismissed got employment on fake appointment letter