ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2 VIDEO: ਬਿਜਲੀ ਦੇ ਬਿਲਾਂ ਨੂੰ ਆਪਣੇ ਸਰੀਰ ’ਤੇ ਬੰਨ੍ਹ ਕੇ ਵਿਧਾਨ ਸਭਾ ਪੁੱਜੇ ਅਕਾਲੀ

ਫ਼ੋਟੋ ਅਤੇ ਵੀਡੀਓ: ਰਵੀ ਕੁਮਾਰ, ਚੰਡੀਗੜ੍ਹ, ਹਿੰਦੁਸਤਾਨ ਟਾਈਮਜ਼ ਪੰਜਾਬੀ

 

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਦਨ ਚ ਸੂਬਾ ਸਰਕਾਰ ਦਾ ਵਿਰੋਧ ਕਰਨ ਲਈ ਵੱਖਰੇ ਅੰਦਾਜ਼ ਚ ਪੁੱਜ ਗਏ ਹਨ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਆਗੂ ਬਿਜਲੀ ਦੇ ਬਿਲਾਂ ਅਤੇ ਆਪਣੀ ਮੰਗਾਂ ਦੇ ਪੋਸਟਰਾਂ ਵਾਲੀ ਆਪਣੀ ਕਾਲੇ ਰੰਗ ਦੀ ਵਰਦੀ ਨੂੰ ਆਪੋ ਆਪਣੇ ਸਰੀਰਾਂ ਤੇ ਬੰਨ੍ਹ ਕੇ ਸਦਨ ਚ ਪੁੱਜ ਗਏ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

ਜਾਣਕਾਰੀ ਮੁਤਾਬਕ ਦਲਿਤ ਭਾਈਚਾਰੇ ਨੂੰ ਦਿੱਤੀ ਜਾਂਦੀ ਬਿਜਲੀ ਦੀਆਂ ਮੁਫ਼ਤ ਯੂਨਿਟਾਂ 'ਚ ਹੇਰ ਫੇਰ ਕਰਨ ਦੇ ਮਸਲੇ 'ਤੇ ਅੱਜ ਵੀਰਵਾਰ ਨੂੰ ਅਕਾਲੀ-ਭਾਜਪਾ ਗਠਜੋੜ ਸਦਨ 'ਚੋਂ ਵਾਕ ਆਊਟ ਕਰ ਗਏ ਅਤੇ ਪੰਜਾਬ ਸਰਕਾਰ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਕਾਲੀ ਵਰਦੀ ਚ ਰੋਸ ਮੁਜ਼ਾਹਰਾ ਕਰਨ ਲੱਗੇ।
 

 

 

ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਦਨ 'ਚ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਚ ਪੰਜਾਬ 'ਚ ਬਿਜਲੀ ਦੇ ਬਿੱਲ ਇੰਨੇ -ਇੰਨੇ ਵੱਡੇ ਆ ਰਹੇ ਹਨ ਕਿ ਲੋਕਾਂ ਨੂੰ ਇਨ੍ਹਾਂ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਆਪਣੇ ਘਰ ਗਹਿਣੇ ਰੱਖਣੇ ਪੈ ਰਹੇ ਹਨ।
 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਦਰਅਸਲ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਸਰਕਾਰ ਤੇ ਦੋਸ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਲਿਤ ਭਾਈਚਾਰੇ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਦੀਆਂ ਯੂਨਿਟਾਂ ਚ ਹੇਰ ਫੇਰ ਕਰ ਰਹੀ ਹੈ ਜੋ ਕਿ ਸੂਬੇ ਦੇ ਦਲਿਤ ਭਾਈਚਾਰੇ ਨਾਲ ਕੀਤਾ ਜਾ ਰਿਹਾ ਇੱਕ ਵੱਡਾ ਧੋਖਾ ਹੈ।
 

ਦੂਜੇ ਪਾਸੇ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੇ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਹੀ ਹੈ। ਕਾਂਗਰਸ ਪਾਰਟੀ ਦੇ ਸਿਖਰ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਕੋਲ ਕੋਈ ਮੁੱਦਾ ਹੀ ਨਹੀਂ ਬਚਿਆ ਹੈ ਚੁੱਕਣ ਲਈ ਕਿਉਂਕਿ ਉਹ ਆਪਣੇ ਸਮੇਂ ਦੀ ਸਰਕਾਰ ਚ ਲੋਕਾਂ ਨਾਲ ਕਈ ਧੱਕੇ ਕੀਤੇ ਹਨ ਜਿਸਨੂੰ ਉਹ ਹੁਣ ਭੁੱਲ ਗਏ ਹਨ।

 

 

 

 

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali reached the assembly by binding power bills on his body