ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦਾਖਾ ਹਲਕੇ ’ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਝੜਪਾਂ, ਜਲਾਲਾਬਾਦ ਹਲਕੇ 'ਚ ਘੁਬਾਇਆ ਨੇ ਪਾਈ ਵੋਟ

​​​​​​​ਦਾਖਾ ਹਲਕੇ ’ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਝੜਪਾਂ, ਜਲਾਲਾਬਾਦ ਹਲਕੇ 'ਚ ਘੁਬਾਇਆ ਨੇ ਪਾਈ ਵੋਟ

PUNJAB By Poll LIVE Updates: ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ’ਚ ਪੈਂਦੇ ਪਿੰਡ ਗੋਰਸੀਆਂ ਕਾਦਰ–ਬਖ਼ਸ਼ ’ਚ ਅੱਜ ਉਸ ਵੇਲੇ ਇੱਕ ਨਾਟਕੀ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਪੋਲਿੰਗ ਬੂਥ ’ਤੇ ਪੁੱਜੇ।

 

 

ਉੱਥੇ ਮੌਕੇ ’ਤੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਸ੍ਰੀ ਭੈਣੀ ਦੀ ਮੌਜੂਦਗੀ ਉੱਤੇ ਡਾਢਾ ਇਤਰਾਜ਼ ਪ੍ਰਗਟਾਉਂਦਿਆਂ ਸ਼ਿਕਾਇਤ ਕੀਤੀ ਕਿ ਕਾਂਗਰਸੀ ਆਗੂ ਵੋਟਰਾਂ ਉੱਤੇ ਆਪਣਾ ਪ੍ਰਭਾਵ ਪਾਉਣ ਦਾ ਜਤਨ ਕਰ ਰਹੇ ਹਨ। ਇੰਝ ਮੌਕੇ ’ਤੇ ਮਾਮੂਲੀ ਝੜਪ ਹੋਈ ਪਰ ਗੱਲ ਬਹੁਤੀ ਅੱਗੇ ਨਹੀਂ ਵਧੀ।

 

 

ਉੱਧਰ ਪਿੰਡ ਸਰਾਭਾ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕਾਰਕੁੰਨਾਂ ਅਤੇ ਆਗੂਆਂ ਵਿਚਾਲੇ ਵੀ ਅਜਿਹਾ ਹੰਗਾਮਾ ਹੋਇਆ।

 

 

ਇਸ ਦੌਰਾਨ ਜਲਾਲਾਬਾਦ ਹਲਕੇ ’ਚ ਸਾਬਕਾ ਐੱਮਪੀ ਸ਼ੇਰ ਸਿੰਘ ਘੁਬਾਇਆ ਨੇ ਅੱਜ ਸਵੇਰੇ ਆਪਣੇ ਜੱਦੀ ਪਿੰਡ ਘੁਬਾਇਆ ਦੇ ਪੋਲਿੰਗ ਬੂਥ ’ਚ ਵੋਟ ਪਾਈ।

​​​​​​​ਦਾਖਾ ਹਲਕੇ ’ਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਝੜਪਾਂ, ਜਲਾਲਾਬਾਦ ਹਲਕੇ 'ਚ ਘੁਬਾਇਆ ਨੇ ਪਾਈ ਵੋਟ

 

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ – ਦਾਖਾ, ਜਲਾਲਾਬਾਦ, ਮੁਕੇਰੀਆਂ ਤੇ ਫ਼ਗਵਾੜਾ ’ਚ ਜ਼ਿਮਨੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅੱਜ ਸੋਮਵਾਰ 21 ਅਕਤੂਬਰ ਨੂੰ ਸਵੇਰੇ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਚੋਣਾਂ ਲਈ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

 

 

ਫ਼ਗਵਾੜਾ ਹਲਕੇ ’ਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ IAS ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਰਤੀ ਜਨਤਾ ਪਾਰਟੀ ਸ੍ਰੀ ਰਾਜੇਸ਼ ਬਾਘਾ, ਬਹੁਜਨ ਸਮਾਜ ਪਾਰਟੀ ਨੇ ਸ੍ਰੀ ਭਗਵਾਨ ਦਾਸ ਤੇ ਆਮ ਆਦਮੀ ਪਾਰਟੀ ਨੇ ਸ੍ਰੀ ਸੰਤੋਸ਼ ਕੁਮਾਰ ਗੋਗੀ ਨੂੰ ਆਪਣੇ ਉਮੀਦਵਾਰ ਵਜੋਂ ਖੜ੍ਹਾ ਕੀਤਾ ਹੈ।

 

 

ਫ਼ਗਵਾੜਾ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 85 ਹਜ਼ਾਰ 110 ਹੈ; ਜਦ ਕਿ ਇਸ ਹਲਕੇ ਵਿੱਚ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ।

 

 

ਇੰਝ ਹੀ ਮੁਕੇਰੀਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਸ੍ਰੀਮਤੀ ਇੰਦੂ ਬਾਲਾ ਉਮੀਦਵਾਰ ਹਨ। ਆਮ ਆਦਮੀ ਪਾਰਟੀ ਦੇ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਅਤੇ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਜੰਗੀ ਲਾਲ ਮਹਾਜਨ ਉਮੀਦਵਾਰ ਹਨ।

 

 

ਮੁਕੇਰੀਆਂ ਹਲਕੇ ਵਿੱਚ ਵੋਟਰਾਂ ਦੀ ਗਿਣਤੀ 2 ਲੱਖ 1 ਹਜ਼ਾਰ 21 ਹੈ ਤੇ ਇੱਥੇ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

 

 

ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸ੍ਰੀ ਸੰਦੀਪ ਸਿੰਘ ਸੰਧੂ, ਸ਼੍ਰੋਮਣੀ਼ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਚੋਣ ਮੈਦਾਨ ਚ ਡਟੇ ਹੋਏ ਹਨ।

 

 

ਦਾਖਾ ਹਲਕੇ ’ਚ ਵੋਟਰਾਂ ਦੀ ਗਿਣਤੀ 1 ਲੱਖ 84 ਹਜ਼ਾਰ 723 ਹੈ ਤੇ ਉਨ੍ਹਾਂ ਦੇ ਵੋਟ ਪਾਉਣ ਲਈ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ।

 

 

ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਸ੍ਰੀ ਰਮਿੰਦਰ ਸਿੰਘ ਆਵਲਾ, ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਉਮੀਦਵਾਰ ਹਨ।

 

 

ਜਲਾਲਾਬਾਦ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 2 ਲੱਖ 5 ਹਜ਼ਾਰ 153 ਹੈ ਤੇ ਉਨ੍ਹਾਂ ਲਈ 239 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akalis and Congress High Drama at Dakha constituency Punjab By Poll 2019 LIVE UPDATES