ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜੀ ਬੇਅਦਬੀ ਕਾਂਡ ’ਚ ਕੇਂਦਰ ’ਤੇ ਦਬਾਅ ਬਣਾ ਰਹੇ ਅਕਾਲੀ: ਕੈਪਟਨ

ਬਰਗਾੜੀ ਬੇਅਦਬੀ ਕਾਂਡ ’ਚ ਕੇਂਦਰ ’ਤੇ ਦਬਾਅ ਬਣਾ ਰਹੇ ਅਕਾਲੀ: ਕੈਪਟਨ

ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ  ]

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਤੇ ਕਾਰਵਾਈ ਦੇ ਮਾਮਲੇ ਵਿੱਚ ਸਮੁੱਚੀ ਸੂਬਾ ਕੈਬਿਨੇਟ ਇੱਕਮਤ ਹੈ। ਉਨ੍ਹਾਂ ਕਿਹਾ ਕਿ ਕੋਹੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ ਜਾਂ ਕੁਰਾਨ ਸ਼ਰੀਫ਼ ਦੀ ਬੇਅਦਬੀ ਨਹੀਂ ਕਰ ਸਕਦਾ। ਹਰ ਕੋਈ ਚਾਹੁੰਦਾ ਹੈ ਕਿ ਅਜਿਹੀਆਂ ਘਟਨਾਵਾਂ ਰੁਕਣ।

 

 

ਮੁੱਖ ਮੰਤਰੀ ਨੇ ਕਿਹਾ – ‘ਅਸੀਂ ਦਿਸ਼ਾ ਵੱਲ ਜਾ ਰਹੇ ਹਾਂ। ਇਹ ਦੋ ਹਿੱਸਿਆਂ ਵਿੱਚ ਹੈ। ਇੱਕ ਵਿਸ਼ੇਸ਼ ਜਾਂਚ ਟੀਮ (SIT) ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਕਾਇਮ ਕੀਤੀ ਗਈ ਗਈ ਹੈ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਉੱਤੇ ਕੇਸ ਚੱਲ ਰਹੇ ਹਨ। ਦੂਜਾ ਹਿੱਸਾ ਉਹ ਹੈ, ਜਿਹੜਾ ਜਾਂਚ ਲਈ ਪਿਛਲੀ ਅਕਾਲੀ–ਭਾਜਪਾ ਸਰਕਾਰ ਵੇਲੇ ਸੀਬੀਆਈ ਨੂੰ ਸੌਂਪਿਆ ਗਿਆ ਸੀ। ਸਭ ਨੇ ਫਿਰ ਸਰਬਸੰਮਤੀ ਪ੍ਰਗਟਾਈ ਸੀ ਕਿ ਇਹ ਮਾਮਲਾ ਸੀਬੀਆਈ ਤੋਂ ਵਾਪਸ ਲੈ ਲਿਆ ਜਾਵੇ ਤੇ ਸਪੈਸ਼ਲ ਡੀਜੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ SIT ਇਸ ਦੀ ਜਾਂਚ ਕਰੇ। ਅਸੀਂ ਸੀਬੀਆਈ ਨੂੰ ਲਿਖਿਆ ਪਰ ਉਨ੍ਹਾਂ ਨੂੰ ਕੁਝ ਨਹੀਂ ਕੀਤਾ। ਜੂਨ ਮਹੀਨੇ ਦੇ ਅੰਤ ਵਿੱਚ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਫਿਰ ਅਗਲੇ ਦਿਨ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ।’

 

 

ਕੈਪਟਨ ਤੋਂ ਪੁੱਛਿਆ ਗਿਆ ਕਿ ਕੀ ਬੇਅਦਬੀ ਨਾਲ ਸਬੰਧਤ ਮਾਮਲਿਆਂ ਬਾਰੇ ਅਕਾਲੀਆਂ ਵੱਲੋਂ ਕੇਂਦਰ ਉੱਤੇ ਕੋਈ ਦਬਾਅ ਬਣਾਇਆ ਜਾ ਰਿਹਾ ਹੈ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਗੱਲ 100 ਫ਼ੀ ਸਦੀ ਸਹੀ ਹੈ। ‘ਤੁਸੀਂ ਬਿਨਾ ਜਾਂਚ ਮੁਕੰਮਲ ਹੋਏ ਕਲੋਜ਼ਰ ਰਿਪੋਰਟ ਕਿਵੇਂ ਦੇ ਸਕਦੇ ਹੋ? ਅਸੀਂ ਸਿਰਫ਼ ਇਹੋ ਆਖਿਆ ਹੈ। ਅਸੀਂ ਸਿਰਫ਼ ਇਹੋ ਨੁਕਤਾ ਉਜਾਗਰ ਕਰ ਰਹੇ ਹਾਂ। ਫੇਰ ਇਹ ਰੌਲ਼ਾ ਪਾਇਆ ਗਿਆ ਕਿ ਪ੍ਰਬੋਧ ਕੁਮਾਰ ਸੀਬੀਆਈ ਨੂੰ ਲਿਖਣ ਵਾਲੇ ਕੌਣ ਹੁੰਦੇ ਹਨ। ਇਸ ਮਾਮਲੇ ਦੀ ਸੁਣਵਾਈ ਕੱਲ੍ਹ ਹੋਣ ਜਾ ਰਹੀ ਹੈ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akalis are pressing Centre over Bargari sacrilege case says Captain