ਅਗਲੀ ਕਹਾਣੀ

ਦਾਖਾ ’ਚ ਅਕਾਲੀ ਅੱਗੇ, ਮੁਕੇਰੀਆਂ, ਫ਼ਗਵਾੜਾ ਤੇ ਜਲਾਲਾਬਾਦ ’ਚ ਕਾਂਗਰਸ ਅੱਗੇ

ਦਾਖਾ ’ਚ ਅਕਾਲੀ ਅੱਗੇ, ਮੁਕੇਰੀਆਂ, ਫ਼ਗਵਾੜਾ ਤੇ ਜਲਾਲਾਬਾਦ ’ਚ ਕਾਂਗਰਸ ਅੱਗੇ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਫ਼ਗਵਾੜਾ, ਮੁਕੇਰੀਆਂ ਤੇ ਜਲਾਲਾਬਾਦ ’ਚ ਹੁਣ ਤੱਕ ਪੰਜ ਤੋਂ ਛੇ ਗੇੜਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਇਸ ਮੁਤਾਬਕ ਦਾਖਾ ’ਚ ਕਾਂਗਰਸ ਪਿੱਛੇ ਤੇ ਅਕਾਲੀ ਉਮੀਦਵਾਰ ਅੱਗੇ ਚੱਲ ਰਿਹਾ ਹੈ। ਬਾਕੀ ਦੇ ਤਿੰਨ ਹਲਕਿਆਂ ਵਿੱਚ ਕਾਂਗਰਸ ਹੀ ਪਹਿਲੇ ਗੇੜ ਤੋਂ ਅੱਗੇ ਚੱਲ ਰਹੀ ਹੈ।

 

 

ਮੁਕੇਰੀਆਂ ’ਚ ਪੰਜ ਗੇੜਾਂ ਦੀ ਗਿਣਤੀ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਨੂੰ 15472 ਵੋਟਾਂ ਮਿਲ ਚੁੱਕੀਆਂ ਸਨ; ਜਦ ਕਿ ਭਾਜਪਾ ਦੇ ਉਮੀਦਵਾਰ ਨੂੰ 14104 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2514 ਵੋਟਾਂ ਮਿਲ ਚੁੱਕੀਆਂ ਸਨ। ਇੰਝ ਹੀ ਫ਼ਗਵਾੜਾ ’ਚ ਕਾਂਗਰਸੀ ਉਮੀਦਵਾਰ ਨੁੰ 12615 ਵੋਟਾਂ ਮਿਲ ਚੁੱਕੀਆਂ ਸਨ ਤੇ ਭਾਜਪਾ ਦੇ ਉਮੀਦਵਾਰ ਨੂੰ 7703, ਆਮ ਆਦਮੀ ਪਾਰਟੀ ਨੂੰ 532 ਤੇ ਬਸਪਾ ਨੂੰ 5165 ਵੋਟਾਂ ਮਿਲੀਆਂ ਸਨ।

 

 

ਇੰਝ ਹੀ ਦਾਖਾ ’ਚ ਛੇਵੇਂ ਗੇੜ ਦੀ ਗਿਣਤੀ ਤੋਂ ਬਾਅਦ ਕਾਂਗਰਸੀ ਉਮੀਦਵਾਰ ਨੂੰ 20876 ਵੋਟਾਂ ਮਿਲੀਆਂ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 24924 ਵੋਟਾਂ ਮਿਲ ਚੁੱਕੀਆਂ ਸਨ। ਲੋਕ ਇਨਸਾਫ਼ ਪਾਰਟੀ ਨੂੰ 2938 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 715 ਵੋਟਾਂ ਮਿਲੀਆਂ ਸਨ।

 

 

ਜਲਾਲਾਬਾਦ ’ਚ ਵੀ ਛੇਵੇਂ ਗੇੜ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਇੱਥੇ ਕਾਂਗਰਸੀ ਉਮੀਦਵਾਰ ਨੂੰ 27152, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 18511 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2655 ਵੋਟਾਂ ਮਿਲੀਆਂ ਸਨ।
 

 

ਇਨ੍ਹਾਂ ਸੀਟਾਂ ਉੱਤੇ ਰੁਝਾਨ ਲਗਾਤਾਰ ਆ ਰਹੇ ਹਨ ਤੇ ਛੇਤੀ ਹੀ ਨਤੀਜੇ ਆਉਣ ਦੀ ਆਸ ਹੈ।

 

 

ਫ਼ਗਵਾੜਾ ਹਲਕੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਇਸ ਵਾਰ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ IAS ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਭਾਰਤੀ ਜਨਤਾ ਪਾਰਟੀ ਸ੍ਰੀ ਰਾਜੇਸ਼ ਬਾਘਾ, ਬਹੁਜਨ ਸਮਾਜ ਪਾਰਟੀ ਨੇ ਸ੍ਰੀ ਭਗਵਾਨ ਦਾਸ ਤੇ ਆਮ ਆਦਮੀ ਪਾਰਟੀ ਨੇ ਸ੍ਰੀ ਸੰਤੋਸ਼ ਕੁਮਾਰ ਗੋਗੀ ਨੂੰ ਆਪਣੇ ਉਮੀਦਵਾਰ ਵਜੋਂ ਖੜ੍ਹਾ ਕੀਤਾ ਸੀ

 

 

ਫ਼ਗਵਾੜਾ ਹਲਕੇ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 85 ਹਜ਼ਾਰ 110 ਹੈ; ਜਦ ਕਿ ਇਸ ਹਲਕੇ ਵਿੱਚ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਸਨ

 

 

ਇੰਝ ਹੀ ਮੁਕੇਰੀਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਸ੍ਰੀਮਤੀ ਇੰਦੂ ਬਾਲਾ ਉਮੀਦਵਾਰ ਸਨ। ਆਮ ਆਦਮੀ ਪਾਰਟੀ ਦੇ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਅਤੇ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਜੰਗੀ ਲਾਲ ਮਹਾਜਨ ਉਮੀਦਵਾਰ ਸਨ

 

 

ਮੁਕੇਰੀਆਂ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 2 ਲੱਖ 1 ਹਜ਼ਾਰ 21 ਹੈ ਤੇ ਇੱਥੇ 241 ਪੋਲਿੰਗ ਸਟੇਸ਼ਨ ਬਣਾਏ ਗਏ ਸਨ

 

 

ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸ੍ਰੀ ਸੰਦੀਪ ਸਿੰਘ ਸੰਧੂ, ਸ਼੍ਰੋਮਣੀ਼ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਚੋਣ ਮੈਦਾਨ ਡਟੇ ਹੋਏ ਸਨ

 

 

ਦਾਖਾ ਹਲਕੇ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 84 ਹਜ਼ਾਰ 723 ਹੈ ਤੇ ਉਨ੍ਹਾਂ ਦੇ ਵੋਟ ਪਾਉਣ ਲਈ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਸਨ

 

 

ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਸ੍ਰੀ ਰਮਿੰਦਰ ਸਿੰਘ ਆਵਲਾ, ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਉਮੀਦਵਾਰ ਸਨ

 

 

ਜਲਾਲਾਬਾਦ ਹਲਕੇ ਵੋਟਰਾਂ ਦੀ ਕੁੱਲ ਗਿਣਤੀ 2 ਲੱਖ 5 ਹਜ਼ਾਰ 153 ਹੈ ਤੇ ਉਨ੍ਹਾਂ ਲਈ 239 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਸਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akalis in Dakha Congress in Mukerian Phagwara and Jalalabad going ahead