ਸਪੀਕਰ ਨੇ ਨਿੱਜੀ ਤੌਰ ’ਤੇ ਸਫ਼ਾਈ ਸੈਨਿਕਾਂ ਨੂੰ ਦਿੱਤੀਆਂ ਕਿੱਟਾਂ
ਕੋਰੋਨਾ ਵਾਇਰਸ ਦੇ ਚੱਲਦਿਆਂ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸਫ਼ਾਈ ਸੈਨਿਕਾਂ ਲਈ 20 ਕਿੱਟਾਂ ਭੇਜੀਆਂ ਗਈਆਂ। ਇਨ੍ਹਾਂ ਕਿੱਟਾ ਦਾ ਵੰਡ ਅੱਜ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਸਾਹਨੀ ਅਤੇ ਐਸ.ਡੀ.ਐਮ ਨੰਗਲ ਐੱਚ.ਐੱਸ. ਅਟਵਾਲ ਦੀ ਅਗਵਾਈ ਵਿੱਚ ਹੋਇਆ।
ਅੱਜ ਵਿਸੇਸ਼ ਗੱਲਬਾਤ ਕਰਦਿਆਂ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸੰਸਾਰ ਪੱਧਰ ਉੱਤੇ ਚੱਲ ਰਹੀ ਕਰੋਨਾ ਵਾਇਰਸ ਦੀ ਇਸ ਲੜਾਈ ਵਿੱਚ ਸਫ਼ਾਈ ਸੈਨਿਕਾਂ ਦਾ ਵਿਸੇਸ਼ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਇਹ ਦਿਨ ਰਾਤ ਬਿਨੈ ਕਿਸੇ ਲਾਲਚ ਅਤੇ ਦਬਾਅ ਤੋਂ ਆਪਣੀ ਡਿਊਟੀ ਕਰ ਰਹੇ ਹਨ ਅਤੇ ਇਸ ਮੌਕੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀ ਇਨ੍ਹਾਂ ਦੇ ਪਰਿਵਾਰਾਂ ਦਾ ਧਿਆਨ ਰੱਖੀਏ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਸਪੀਕਰ ਨੇ ਇਹ ਵੀ ਕਿਹਾ ਕਿ ਇਹ ਰਾਸ਼ਨ ਕਿੱਟਾਂ ਨਾਲ ਹੀ ਗੱਲ ਨਹੀਂ ਮੁੱਕ ਜਾਂਦੀ ਜਦੋਂ ਤੱਕ ਇਹ ਮਹਾਂਮਾਰੀ ਚੱਲ ਰਹੀ ਹੈ ਜੋ ਵੀ ਮਦਦ ਇਨ੍ਹਾਂ ਸਫ਼ਾਈ ਸੈਨਿਕਾਂ ਨੂੰ ਚਾਹੀਦੀ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਸਫਾਈ ਸੈਨਿਕਾਂ ਦੇ ਪਰਿਵਾਰ ਸਾਡੇ ਪਰਿਵਾਰ ਹਨ ਅਤੇ ਇਨ੍ਹਾਂ ਦੀ ਰਾਖੀ ਇਸੇ ਤਰ੍ਹਾਂ ਹੀ ਕੀਤੀ ਜਾਵੇਗੀ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਨੇ ਦੱਸਿਆ ਕਿ ਮੌਜੂਦਾ ਵਿਧਾਇਕ ਅਤੇ ਰਾਣਾ ਕੰਵਰਪਾਲ ਸਿੰਘ ਨੇ ਇਨ੍ਹਾਂ ਲਈ 90 ਕਿੱਟਾਂ ਭੇਜੀਆਂ ਹਨ ਅਤੇ ਜਿਹੜੇ ਰਹਿ ਗਏ ਹਨ ਉਨ੍ਹਾਂ ਨੂੰ ਕੱਲ੍ਹ ਨੂੰ ਹੋਰ ਮਿਲ ਜਾਣਗੀਆ। ਇਸ ਮੌਕੇ ਉਨ੍ਹਾਂ ਨਾਲ ਕਾਰਜ ਸਾਧਕ ਅਫ਼ਸਰ ਮਨਜਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਬਲਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਮੁਕੇਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
....