ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਰਟੀਆਂ ਦੀ ਇੱਜ਼ਤ ਦਾ ਸਵਾਲ, ਬਠਿੰਡਾ ਕਿਲ੍ਹਾ ਸਰ ਕਰਨਾ

ਪਾਰਟੀਆਂ ਦੀ ਇੱਜ਼ਤ ਦਾ ਸਵਾਲ, ਬਠਿੰਡਾ ਕਿਲ੍ਹਾ ਸਰ ਕਰਨਾ

ਲੋਕ ਸਭਾ ਚੋਣਾਂ ਦਾ ਨਤੀਜਾ ਕੱਲ੍ਹ 23 ਮਈ ਨੂੰ ਲੋਕਾਂ ਸਾਹਮਣੇ ਆ ਜਾਵੇਗਾ। ਇਹ ਨਤੀਜੇ ਰਾਜਨੀਤਿਕ ਪਾਰਟੀਆਂ ਦੇ ਲਈ ਇਜ਼ਤ ਦਾ ਸਵਾਲ ਬਣੇ ਹੋਏ ਹਨ। ਬਠਿੰਡਾ ਲੋਕ ਸਭਾ ਸੀਟ ਪੰਜਾਬ ਦੀਆਂ ਅਹਿਮ ਸੀਟਾਂ ਵਿਚੋਂ ਇਕ ਸੀਟ ਹੈ, ਜਿੱਥੇ ਬਾਦਲ ਪਰਿਵਾਰ ਲਈ ਇਹ ਸੀਟ ਜਿੱਤਕੇ ਅਕਾਲੀ ਦਲ ਦੀ ਇੱਜ਼ਤ ਬਚਾਉਣਾ ਅਹਿਮ ਹੈ। ਉਥੇ ਦੂਜੀਆਂ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੀਡੀਏ ਲਈ ਵੀ ਇਸ ਸੀਟ ਤੋਂ ਆਪਣੀ ਜਿੱਤ ਦੀ ਦਾਅਵੇਦਾਰੀ ਕਰ ਰਹੀਆਂ ਹਨ। 

 

ਜੇਕਰ ਇਸ ਲੋਕ ਸਭਾ ਸੀਟ ਉਤੇ ਦੇਖਿਆ ਜਾਵੇ ਤਾਂ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਠਿੰਡਾ ਲੋਕ ਸਭਾ ਸੀਟ ਅੰਦਰ ਆਉਂਦੀਆਂ 9 ਵਿਧਾਨ ਸਭਾ ਸੀਟਾਂ ਵਿਚੋਂ 2 ਸੀਟ ਹੀ ਜਿੱਤ ਸਕਿਆ, ਹੁਣ ਦੇਖਿਆ ਜਾਵੇਗਾ ਕਿ ਅਕਾਲੀ ਦਲ ਇਨ੍ਹਾਂ ਸੀਟਾਂ ਵਿਚੋਂ ਆਪਣੀ ਵੜਤ ਬਣਾਉਣ ਵਿਚ ਕਿੰਨਾਂ ਕੁ ਸਫਲ ਹੋਇਆ ਹੈ।

 

ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਲਈ ਕਾਂਗਰਸ ਨੂੰ ਬਹੁਤ ਉਮੀਦਾਂ ਹਨ।  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਥੋਂ ਤੱਕ ਕਹਿ ਚੁੱਕੇ ਹਨ ਜੇਕਰ ਰਾਜਾ ਵੜਿੰਗ ਹਾਰਦੇ ਹਨ ਤਾਂ ਮੇਰੀ (ਮਨਪ੍ਰੀਤ) ਦੀ ਸਿਆਸੀ ਮੌਤ ਹੋਵੇਗੀ।  ਕਾਂਗਰਸ ਨੇ ਵਿਧਾਨ ਸਭਾ ਚੋਣਾਂ 2017 ਵਿਚ ਲੋਕ ਸਭਾ ਸੀਟ ਬਠਿੰਡਾ ਅੰਦਰ ਆਉਦੇ ਅਸੈਂਬਲੀ ਹਲਕਿਆਂ 7 ਵਿਚੋਂ ਦੋ ਉਤੇ ਜਿੱਤ ਦਰਜ ਕਰਵਾਈ ਸੀ, ਜਦੋਂ ਕਿ ਹੁਣ ਇਕ ਆਮ ਆਦਮੀ ਪਾਰਟੀ ਦਾ ਐਮਐਲਏ ਕਾਂਗਰਸ ਵਿਚ ਸ਼ਾਮਲ ਹੋ ਗਿਆ ਹੈ।

 

ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ 2017 ਵਿਚ ਇਸ ਲੋਕ ਸਭਾ ਸੀਟ ਵਿਚ ਆਪਣੀ ਕਾਰਗੁਜ਼ਾਰੀ ਬਾਕੀ ਦੋਵੇਂ ਪਾਰਟੀਆਂ ਤੋਂ ਵਧੀਆ ਦਿਖਾਈ ਸੀ, ਪ੍ਰੰਤੂ ‘ਆਪ’ ਦੇ ਅੰਦਰੂਨੀ ਕਲੇਸ਼ ਕਾਰਨ ਹੁਣ ਹਾਲਤ ਪਤਲੀ ਹੋ ਚੁੱਕੀ ਹੈ। 2017 ਵਿਚ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ 5 ਸੀਟਾਂ ਪ੍ਰਾਪਤ ਕੀਤੀਆਂ ਸਨ।  ਕੱਲ੍ਹ ਆਉਣ ਵਾਲੇ ਨਤੀਜਾ ਆਉਣ ਨਾਲ ਪਤਾ ਲੱਗੇ ਕਿ ਪਾਰਟੀ ਆਪਣਾ ਕਿੰਨਾ ਕੁ ਆਧਾਰ ਬਚਾਉਣ ਵਿਚ ਸਫਲ ਰਹੀ।

 

ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵੇਂ ਪਾਰਟੀ ਬਣਾਉਣ ਵਾਲੇ ਅਤੇ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਇਸ ਸੀਟ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All eyes on Bathinda Lok Sabha seat