ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’

ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’

ਅੱਜ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਸਮੂਹ ਅਧਿਕਾਰੀ ‘ਹਰਜੀਤ ਸਿੰਘ’ ਬਣ ਗਏ। ਇਹ ਹਰਜੀਤ ਸਿੰਘ ਉਹੀ ਹੈ, ਜਿਸ ਦਾ ਪਟਿਆਲਾ ਦੀ ਸਬਜ਼ੀ ਮੰਡੀ ’ਚ ਬੀਤੀ 12 ਅਪ੍ਰੈਲ ਨੂੰ ਡਿਊਟੀ ਦੌਰਾਨ ਇੱਕ ਸ਼ਰਾਰਤੀ ਅਨਸਰ ਨੇ ਕ੍ਰਿਪਾਨ ਨਾਲ ਹੱਥ ਵੱਢ ਸੁੱਟਿਆ ਸੀ।

 

 

ਅੱਜ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ASI ਹਰਜੀਤ ਸਿੰਘ ਨਾਲ ਹੋਏ ਹਾਦਸੇ ਦੇ ਮੱਦੇਨਜ਼ਰ ਕੋਰੋਨਾ–ਜੋਧਿਆਂ ਪ੍ਰਤੀ ਸਤਿਕਾਰ ਵਿਖਾਉਣ ਲਈ ‘ਮੈਂ ਵੀ ਹਰਜੀਤ’ ਮੁਹਿੰਮ ਚਲਾਈ। ਸ੍ਰੀ ਗੁਪਤਾ ਖੁਦ ਅੱਜ ਆਪਣੇ ਨਾਂਅ ਦੀ ਥਾਂ ‘ਹਰਜੀਤ ਸਿੰਘ’ ਦੇ ਨਾਂਅ ਦੀ ਪਲੇਟ ਨਾਲ ਵਿਖਾਈ ਦਿੱਤੇ।

 

 

ਅੱਜ ਹੀ ਰਸਮੀ ਹੁਕਮ ਜਾਰੀ ਕਰ ਕੇ ਸ੍ਰੀ ਹਰਜੀਤ ਸਿੰਘ ਨੂੰ ਤਰੱਕੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਏਐੱਸਆਈ ਤੋਂ ਸਬ–ਇੰਸਪੈਕਟਰ ਬਣਾ ਦਿੱਤਾ ਗਿਆ ਹੈ।

ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’

 

ਦਰਅਸਲ, ਸ੍ਰੀ ਹਰਜੀਤ ਸਿੰਘ ਹੁਣ ਬਹਾਦਰੀ ਤੇ ਸ਼ਾਂਤੀ ਦਾ ਸਬੂਤ ਦੇ ਕੇ ਦੇਸ਼ ਵਿੱਚ ਕੋਰੋਨਾ–ਜੋਧਿਆਂ ਉੱਤੇ ਹੋ ਰਹੇ ਹਮਲਿਆਂ ਦੇ ਪ੍ਰਤੀਕ ਬਣ ਗਏ ਹਨ। ਉਨ੍ਹਾਂ ਪ੍ਰਤੀ ਆਦਰ–ਸਤਿਕਾਰ ਵਿਖਾਉਣ ਲਈ ਪੰਜਾਬ ਪੁਲਿਸ ਦਾ ਇਹ ਇੱਕ ਜਤਨ ਦੱਸਿਆ ਜਾ ਰਿਹਾ ਹੈ।

 

 

ਚੇਤੇ ਰਹੇ ਕਿ ਪਟਿਆਲਾ ਦੇ ਏਐੱਸਆਈ ਹਰਜੀਤ ਸਿੰਘ ਹੱਥ ਹੁਣ ਪੀਜੀਆਈ – ਚੰਡੀਗੜ੍ਹ ਦੇ ਮਾਹਿਰ ਡਾਕਟਰ (ਪਲਾਸਟਿਕ ਸਰਜਨ) ਸਫ਼ਲਤਾਪੂਰਬਕ ਜੋੜ ਚੁੱਕੇ ਹਨ।

 

 

ਡਾਕਟਰਾਂ ਦਾ ਕਹਿਣਾ ਹੈ ਕਿ ਸ੍ਰੀ ਹਰਜੀਤ ਸਿੰਘ ਦੀ ਬਾਂਹ ਤੇ ਹੱਥ ਦੋਬਾਰਾ 90 ਫ਼ੀ ਸਦੀ ਤੱਕ ਕੰਮ ਕਰਨਗੇ ਕਿਉਂਕਿ ਉਸ ਦੀਆਂ ਨਸਾਂ ਵਿੱਚ ਖੂਨ ਬਾਕਾਇਦਾ ਦੌੜ ਰਿਹਾ ਹੈ।

 

 

ਪੰਜਾਬ ਪੁਲਿਸ ਦੀ ਇਸ ਮੁਹਿੰਮ ਦੀ ਡਾਢੀ ਚਰਚਾ ਹੋ ਰਹੀ ਹੈ।

ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All Officers and Jawans of Punjab Police become Harjit Singh