ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਤਿੰਨੇ ਤਾਜ਼ਾ ਕੋਰੋਨਾ–ਪਾਜ਼ਿਟਿਵ ਕੇਸ ਤਬਲੀਗ਼ੀ ਜਮਾਤ ਨਾਲ ਸਬੰਧਤ

ਪੰਜਾਬ ਦੇ ਤਿੰਨੇ ਤਾਜ਼ਾ ਕੋਰੋਨਾ–ਪਾਜ਼ਿਟਿਵ ਕੇਸ ਤਬਲੀਗ਼ੀ ਜਮਾਤ ਨਾਲ ਸਬੰਧਤ। ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼ –

ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼ – ਜਲੰਧਰ

 

ਅੱਜ ਸੋਮਵਾਰ ਨੂੰ ਫ਼ਤਿਹਗੜ੍ਹ ਸਾਹਿਬ ’ਚ ਦੋ ਔਰਤਾਂ ਕੋਰੋਨਾ–ਪਾਜ਼ਿਟਿਵ ਪਾਈਆਂ ਗਈਆਂ। ਇਸ ਦੌਰਾਨ ਅੱਜ ਹੀ ਸਵੇਰੇ ਮੋਹਾਲੀ ਦੇ ਇੱਕ ਨੌਜਵਾਨ ਦੇ ਵੀ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਹ ਤਿੰਨੇ ਤਾਜ਼ਾ ਮਾਮਲੇ ਤਬਲੀਗ਼ੀ ਜਮਾਤ ਨਾਲ ਹੀ ਸਬੰਧਤ ਹਨ।

 

 

ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਐੱਨਕੇ ਅਗਰਵਾਲ ਨੇ ਦੱਸਿਆ ਕਿ ਜਿਹੜੀਆਂ ਦੋ ਔਰਤਾਂ ਹੁਣ ਕੋਰੋਨਾ–ਪਾਜ਼ਿਟਿਵ ਪਾਈਆਂ ਗਈਆਂ ਹਨ, ਉਹ ਬੀਤੀ 10 ਤੋਂ 13 ਮਾਰਚ ਦੌਰਾਨ ਨਵੀਂ ਦਿੱਲੀ ’ਚ ਤਬਲੀਗ਼ੀ ਜਮਾਤ ਦੇ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਈਆਂ ਸਨ।

 

 

ਅਸਲ ’ਚ ਉਹ ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਦੀਆਂ ਜੰਮਪਲ਼ ਹਨ ਪਰ ਇਸ ਵੇਲੇ ਉਹ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਖਮਾਣੋਂ ਸਬ–ਡਿਵੀਜ਼ਨ ’ਚ ਰਹਿ ਰਹੀਆਂ ਹਨ।

 

 

ਡਾ. ਅਗਰਵਾਲ ਨੇ ਦੱਸਿਆ ਕਿ ਤਬਲੀਗ਼ੀ ਜਮਾਤ ਦੇ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਣ ਵਾਲੇ 32 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਹੁਣ ਪਾਜ਼ਿਟਿਵ ਪਾਈਆਂ ਗਈਆਂ ਦੋਵੇਂ ਔਰਤਾਂ ਨੂੰ ਹੁਣ ਆਈਸੋਲੇਸ਼ਨ ’ਚ ਰੱਖਿਆ ਜਾ ਰਿਹਾ ਹੈ। ਹੁਣ ਅਜਿਹੇ ਹੋਰ ਵਿਅਕਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ, ਜਿਹੜੇ ਇਨ੍ਹਾਂ ਔਰਤਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ’ਚ ਆਉਂਦੇ ਰਹੇ ਹਨ।

 

 

ਉੱਧਰ ਮੋਹਾਲੀ ਦਾ 30 ਸਾਲਾ ਨੌਜਵਾਨ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਉਹ ਉਸ 60 ਸਾਲਾ ਵਿਅਕਤੀ ਦਾ ਪੁੱਤਰ ਹੈ, ਜਿਹੜਾ ਦਿੱਲੀ ਦੇ ਨਿਜ਼ਾਮੁੱਦੀਨ ਇਲਾਕੇ ’ਚ ਸਥਿਤ ਇਸਲਾਮਿਕ ਮਰਕਜ਼ ’ਚ ਤਬਲੀਗ਼ੀ ਜਮਾਤ ਦੇ ਇੱਕ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਣ ਲਈ ਗਿਆ ਸੀ। ਇਹ ਪਰਿਵਾਰ ਮੋਹਾਲੀ ਦੇ ਸੈਕਟਰ 68 ਸਥਿਤ ਪਿੰਡ ਕੁੰਭੜਾ ’ਚ ਰਹਿੰਦਾ ਸੀ।

 

 

ਬੀਤੀ 3 ਅਪ੍ਰੈਲ ਨੂੰ ਅੱਜ ਕੋਰੋਨਾ–ਪਾਜ਼ਿਟਿਵ ਪਾਏ ਗਏ ਨੌਜਵਾਨ ਦਾ ਪਿਓ ਵੀ ਬਨੂੜ ਦੇ ਗਿਆਨ ਸਾਗਰ ਹਸਪਤਾਲ ’ਚ ਪਾਜ਼ਿਟਿਵ ਪਾਇਆ ਗਿਆ ਸੀ। ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੈਂਪਲ ਲਏ ਗਏ ਸਨ ਤੇ ਪੁੱਤਰ ਦਾ ਸੈਂਪਲ ਪਾਜ਼ਿਟਿਵ ਪਾਇਆ ਗਿਆ। ਬਾਕੀ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

 

 

ਇਸ ਨੌਜਵਾਨ ਦਾ ਪਿਤਾ ਬੀਤੀ 17 ਮਾਰਚ ਨੂੰ ਦਿੱਲੀ ਤੋਂ ਮੋਹਾਲੀ ਪਰਤਿਆ ਸੀ। ਉਹ ਤਦ ਤੋਂ ਹੀ ਆਮ ਵਾਂਗ ਲੋਕਾਂ ਨੂੰ ਮਿਲਦਾ ਰਿਹਾ ਸੀ। ਇਸ ਦੌਰਾਨ ਕੋਵਿਡ–19 ਭਾਵ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਨੂੰ ਅੱਜ ਮੋਹਾਲਾ ਦੇ ਸਿਵਲ ਹਸਪਤਾਲ ਤੋਂ ਛੁੱਟੀ ਮਿਲਣ ਦਾ ਸੰਭਾਵਨਾ ਹੈ।

 

 

ਇਸ ਜ਼ਿਲ੍ਹੇ ਦੇ ਤਿੰਨ ਵਿਅਕਤੀ ਤਬਲੀਗ਼ੀ ਜਮਾਤ ਸਮਾਰੋਹ ਲਈ ਦਿੱਲੀ ਗਏ ਸਨ; ਉਨ੍ਹਾਂ ਵਿੱਚੋਂ ਦੋ ਕੋਰੋਨਾ–ਪਾਜ਼ਿਟਿਵ ਪਾਏ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All three Corona Positive of Fatehgarh Sahib and Mohali related to Tablighi Jamaat