ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸ਼ਹਿਰਾਂ 'ਚ ਔਰਤਾਂ ਨੂੰ ਰਾਤ ਸਮੇਂ ਘਰ ਪਹੁੰਚਾਉਣ ਦੀ ਸਹੂਲਤ ਸ਼ੁਰੂ

ਔਰਤਾਂ ਦੀ ਸੁਰੱਖਿਆ ਪ੍ਰਤੀ ਵੱਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਮਹਿਲਾ ਪੀਸੀਆਰ ਵੈਨਾਂ ਨੂੰ ਪੰਜਾਬ ਦੇ ਵੱਡੇ 5 ਸ਼ਹਿਰਾਂ ਵਿੱਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।
 

ਮੁੱਖ ਮੰਤਰੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਮਹਿਲਾ ਪੀਸੀਆਰ ਵੈਨਾਂ ਮੋਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਦੀਆਂ ਮਹਿਲਾਵਾਂ ਨੂੰ ਸੁਰੱਖਿਅਤ ਘਰ ਪਹੁੰਚਾਵੇਗੀ। 
 

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਪੁਲਿਸ ਪਿੱਕ-ਡਰਾਪ ਸਕੀਮ ਤਹਿਤ ਸ਼ੁਰੂਆਤ 3 ਤੋਂ 18 ਦਸੰਬਰ ਦੇ ਦਰਮਿਆਨ 100/112, 181 ਤੇ 1091 ਹੈਲਪਲਾਈਨ ਨੰਬਰਾਂ 'ਤੇ ਕੁੱਲ 40 ਕਾਲਾਂ ਆਈਆਂ ਸਨ। ਮੁੱਖ ਮੰਤਰੀ ਨੇ ਇਸ ਯੋਜਨਾ ਦੀ ਸ਼ੁਰੂਆਤ 3 ਦਸੰਬਰ ਨੂੰ ਕੀਤੀ ਸੀ। ਇਸ ਤਹਿਤ ਰਾਤ 9 ਤੋਂ ਸਵੇਰੇ 6 ਵਜੇ ਦੇ ਦੌਰਾਨ ਮੁਸੀਬਤ ਵਿੱਚ ਜਾਂ ਇਕੱਲੀਆਂ ਮਹਿਲਾਵਾਂ ਨੂੰ ਜ਼ਰੂਰਤ ਪੈਣ 'ਤੇ ਪੁਲਿਸ ਸੁਰੱਖਿਤ ਘਰ/ਦਫ਼ਤਰ ਆਪਣੀ ਨਿਗਰਾਨੀ ਵਿੱਚ ਪਹੁੰਚਾਏਗੀ।
 

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ 'ਤੇ ਟੈਕਸੀ ਜਾਂ ਥ੍ਰੀ-ਵ੍ਹੀਲਰ ਸਮੇਤ ਸੁਰੱਖਿਅਤ ਵਾਹਨਾਂ ਦੀ ਪਹੁੰਚ ਨਹੀਂ, ਉੱਥੇ ਪੁਲਿਸ ਮੁਫਤ ਪਿੱਕ-ਡਰਾਪ ਦੀ ਸਹੂਲਤ ਵੀ ਦਿੰਦੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਦੀ ਪੈਟ੍ਰੋਲਿੰਗ ਵੈਨ ਘੱਟੋ-ਘੱਟ 7 ਤੇ ਵੱਧ ਤੋਂ ਵੱਧ 30 ਮਿੰਟਾਂ ਵਿੱਚ ਕਾਲ ਕਰਨ 'ਤੇ ਮਦਦ ਲਈ ਪਹੁੰਚ ਜਾਂਦੀ ਹੈ। ਡੀਜੀਪੀ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ 'ਚ ਇੱਕ ਮਹਿਲਾ ਪੁਲਿਸ ਅਧਿਕਾਰੀ ਪੀਸੀਆਰ ਵਿੱਚ ਮੌਜੂਦ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ALL WOMEN PCR VANS TO BE MOBILISED IN 5 CITIES TO HELP STRANDED WOMEN REACH SAFETY HOME