ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਦੇ ਖ਼ਾਲਿਸਤਾਨੀ ਸੰਗਠਨ ਨਾਲ ਨੇੜਤਾ ਰੱਖਣ ਵਾਲਾ ਜ਼ਮਾਨਤ `ਤੇ ਰਿਹਾਅ

ਸੰਦੀਪ ਸਿੰਘ

ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਵਸਨੀਕ ਸੰਦੀਪ ਸਿੰਘ (26) ਨੂੰ ਪਿਛਲੇ ਹਫ਼ਤੇ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਸ ਨੂੰ ਬੀਤੀ 10 ਮਈ ਨੂੰ ਉਸ ਦੇ ਇੱਕ ਹੋਰ ਸਾਥੀ ਸਮੇਤ ਸਥਾਨਕ ਪੁਲਿਸ ਨੇ ਇਸ ਲਈ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਉਨ੍ਹਾਂ `ਤੇ ਆਸਟ੍ਰੇਲੀਆ ਦੀ ਇੱਕ ਖ਼ਾਲਿਸਤਾਨੀ ਜੱਥੇਬੰਦੀ ਨਾਲ ਕਥਿਤ ਨੇੜਤਾ ਬਾਰੇ ਕੁਝ ਜਾਣਕਾਰੀ ਮਿਲੀ ਸੀ ਤੇ ਉਨ੍ਹਾਂ ਨੂੰ ਵੀ ਗਰਮ-ਖਿ਼ਆਲੀ ਸਮਝ ਕੇ ਗ੍ਰਿਫਤਾਰ ਕੀਤਾ ਗਿਆ ਸੀ।


ਪਰ ਪੁਲਿਸ ਨੇ ਨਿਰਧਾਰਤ 90 ਦਿਨਾਂ ਅੰਦਰ ਚਲਾਨ ਹੀ ਪੇਸ਼ ਨਹੀਂ ਕੀਤਾ ਅਤੇ ਕੋਈ ਦੋਸ਼-ਪੱਤਰ ਆਇਦ ਨਹੀਂ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਹਥਿਆਰਾਂ ਬਾਰੇ ਕਾਨੂੰਨ ਅਧੀਨ ਗ਼ੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ।


ਪੁਲਿਸ ਨੇ ਉਨ੍ਹਾਂ ਕੋਲੋਂ ਦੋ .30 ਬੋਰ ਪਿਸਤੌਲਾਂ ਤੇ 40 ਕਾਰਤੂਸ ਬਰਾਮਦ ਕੀਤੇ ਸਨ। ਦੂਜੇ ਮੁਲਜ਼ਮ ਦਾ ਨਾਂਅ ਅਮਰ ਸਿੰਘ (48) ਵਾਸੀ ਸਿਰਸਾ, ਹਰਿਆਣਾ ਹੈ।


ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਵੇਲੇ ਫ਼ਰੀਦਕੋਟ ਪੁਲਿਸ ਨੇ ਆਖਿਆ ਸੀ ਕਿ ਖ਼ਾਲਿਸਤਾਨੀਆਂ ਨੇ ਉਨ੍ਹਾਂ ਨੁੰ ਹਥਿਆਰ ਸਪਲਾਈ ਕੀਤੇ ਸਨ। ਇਨ੍ਹਾਂ ਦੋਵਾਂ ਦੇ ਸੋਸ਼ਲ ਮੀਡੀਆ ਤੇ ਫ਼ੋਨ ਕਾਲਾਂ ਰਾਹੀਂ ਆਪਸ ਵਿੱਚ ਜੁੜੇ ਹੋਣ ਦੀ ਗੱਲ ਵੀ ਕੀਤੀ ਗਈ ਸੀ।


ਪੁਲਿਸ ਨੇ ਇਹ ਵੀ ਦੱਸਿਆ ਸੀ,‘ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਹ ਇੰਕਸ਼ਾਫ਼ ਕੀਤਾ ਸੀ ਕਿ ਉਹ ਆਸਟ੍ਰੇਲੀਆ ਦੇ ਗੁਰਜੰਟ ਸਿੰਘ ਦੇ ਸੰਪਰਕ ਵਿੱਚ ਸੀ। ਗੁਰੰਟ ਸਿੰਘ ਨੇ ਫ਼ੇਸਬੁੱਕ `ਤੇ ਮੂਲਵਾਦ ਦੇ ਹੱਕ ਵਿੱਚ ਇੱਕ ਮੁਹਿੰਮ ਵਿੱਢੀ ਹੋਈ ਹੈ। ਉਹ ‘ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ` ਨਾਂਅ ਦੀ ਜੱਥੇਬੰਦੀ ਵੀ ਚਲਾਉਂਦਾ ਹੈ।`


ਪੁਿਲਸ ਦਾ ਇਹ ਵੀ ਦਾਅਵਾ ਹੈ ਕਿ ਗੁਰਜੰਟ ਨੇ ਹੀ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਸੀ ਤੇ ਜਨਵਰੀ 2016 ਤੋਂ ਲੈ ਕੇ ਅਕਤੂਬਰ 2017 ਦੌਰਾਨ 8 ਹਮਲੇ/ਕਤਲ ਮਿੱਥ ਕੇ ਕੀਤੇ ਸਨ।


ਸੰਦੀਪ ਨੂੰ ਜ਼ਮਾਨਤ ਮਿਲਣ ਤੋਂ ਘਬਰਾਈ ਪੁਲਿਸ ਨੇ ਹੁਣ ਬੀਤੀ 13 ਅਗਸਤ ਨੂੰ ਇੱਕ ਅਰਜ਼ੀ ਦਾਖ਼ਲ ਕਰ ਕੇ ਅਦਾਲਤ ਤੋਂ ਚਾਲਾਨ ਭਰਨ ਲਈ ਹੋਰ ਸਮਾਂ ਮੰਗਿਆ ਹੈ। ਅਦਾਲਤ ਨੇ 14 ਅਗਸਤ ਨੂੰ ਇਸ ਕੰਮ ਲਈ ਪੁਲਿਸ ਨੂੰ 60 ਦਿਨ ਹੋਰ ਦੇ ਦਿੱਤੇ ਹਨ। ਦੂਜੇ ਮੁਲਜ਼ਮ ਅਮਰ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alleged Khalistani of Faridkot got bail