ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਵਿਚ ਆਰਟਸ ਗਰੁੱਪ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਅਮਨ ਸਿਵਿਲ ਸਰਵਿਸ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ।
ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਵਿਦਿਆਰਥਣ ਅਮਨ ਨੇ ਆਰਟਸ ਗਰੁੱਪ ਵਿਚ 450 ਵਿਚੋਂ 445 ਨੰਬਰ ਪ੍ਰਾਪਤ ਕਰਕੇ ਪ੍ਰੀਖਿਆਵਾਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਅਮਨ ਨੇ ਕਿਹਾ ਕਿ ਉਹ ਆਈਏਐਸ ਅਫਸਰ ਬਣਨਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਹ ਹਮੇਸ਼ਾ ਸੋਸਲ ਮੀਡੀਆ ਤੋਂ ਦੂਰ ਰਹੀ ਹੈ।
ਉਸਨੇ ਕਿਹਾ ਕਿ ਉਹ ਰੈਗੂਲਰ ਤੌਰ ਉਤੇ 2 ਤੋਂ 3 ਘੰਟੇ ਰੈਗਲੁਰ ਤੌਰ ਉਤੇ ਪੜ੍ਹਦੀ ਸੀ।