ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਚ ਪੰਜਾਬੀ ਲਈ ਚੋਣ ਅਖਾੜੇ ਵਿੱਚ ਨਿੱਤਰੇ ਅਮਰ ਕਾਜ਼ਮੀ

ਪਾਕਿਸਤਾਨ `ਚ ਪੰਜਾਬੀ ਲਈ ਚੋਣ ਅਖਾੜੇ `ਚ ਨਿੱਤਰੇ ਅਮਰ ਕਾਜ਼ਮੀ

ਪਾਕਿਸਤਾਨ ਵਿੱਚਲੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਬਣਦੇ ਹੱਕਾਂ ਅਤੇ ਮੰਗਾਂ ਲਈ ਲੰਮੇ ਸਮੇਂ ਤੋਂ ਜਦੋ ਜਹਿਦ ਕਰ ਰਹੀਆਂ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ਵਿੱਚ ਵੱਧ ਚੜ੍ਹ ਕੇ ਹਮੇਸ਼ਾ ਮੂਹਰਲੀ ਕਤਾਰ ਵਿੱਚ ਰਹਿ ਕੇ ਲੜਨ ਵਾਲੇ ਅਮਰ ਕਾਜ਼ਮੀ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਅਫਸਰਾਂ ਤੋਂ ਉਮੀਦ ਛੱਡ ਖ਼ੁਦ ਆਮ ਚੋਣਾਂ ਰਾਹੀਂ ਪਾਰਲੀਮੈਂਟ ਤੱਕ ਅਵਾਜ ਪਹੁੰਚਾਉਣ ਲਈ ਖ਼ੁਦ ਕਸੂਰ ਸੀਟ  ( ਰਾਸ਼ਟਰੀ ਅਸੈਂਬਲੀ ਨੰ 139 ) ਤੋਂ ਚੋਣ ਲੜਨ ਲਈ ਅਜ਼ਾਦ ਉਮੀਦਵਾਰ ਦੇ ਤੌਰ ਤੇ ਖੜ੍ਹੇ ਹੋ ਗਏ ਹਨ, ਉਨ੍ਹਾਂ ਨੂੰ ਸੂਰਜਮੁਖੀ ਦਾ ਫੁੱਲ ਚੋਣ ਨਿਸ਼ਾਨ ਵਜੋਂ ਅਲਾਟ ਹੋਇਆ ਹੈ ।
 
ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਸਿਰਫ ਤੇ ਸਿਰਫ਼ ਇੱਕ ਨੁਕਾਤੀ ਪ੍ਰੋਗਰਾਮ ਪਹਿਲੀ ਜਮਾਤ ਤੋਂ ਗ੍ਰੈਜੁਏੇਸ਼ਨ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਣੀ ਅਤੇ ਦਫ਼ਤਰੀ ਕੰਮ ਕਾਰ ਦਾ ਪੰਜਾਬੀ ਵਿੱਚ ਕੀਤਾ ਜਾਣਾ ਜਰੂਰੀ ਕਰਵਾਉਣਾ ਹੈ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਅਵਾਜ ਪਾਰਲੀਮੈਂਟ ਤੱਕ ਪੁੱਜਦਾ ਕਰਨਾ ਹੈ ।
 
 ਲੇਖਕ ਅਤੇ ਪੱਤਰਕਾਰ ਵਜੋਂ ਕੰਮ ਕਰਦੇ ਅਮੀਰ ਕਾਜ਼ਮੀ ਪਾਕਿਸਤਾਨੀ ਪੰਜਾਬ ਵਿੱਚ ਜਾਣਿਆ ਪਹਿਚਾਣਿਆ ਨਾਂਅ ਹੈ, ਜਿੰਮੀਦਾਰ ਪਿਛੋਕੜ ਵਾਲ਼ੇ ਆਪਣੇ ਗ੍ਰਹਿ ਜਿਲ੍ਹੇ ਕਸੂਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ , ਪੂਰੇ ਲਹਿੰਦੇ ਪੰਜਾਬ ਦੇ ਲੇਖਕ , ਪੱਤਰਕਾਰ ਅਤੇ ਪੰਜਾਬੀ ਮਾਂ ਬੋਲੀ ਲਈ ਲੜ੍ਹ ਰਹੇ ਲੋਕ 25 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਪ੍ਰਚਾਰ ਕਰਨ ਵਾਸਤੇ ਕਸੂਰ ਪੁੱਜ ਰਹੇ ਹਨ । 
 
ਬਾਬਾ ਨਿਜ਼ਮੀ ਇਸ ਪ੍ਰਚਾਰ ਵਿੱਚ ਵਾਰ ਵਾਰ ਇੱਕ ਪੰਜਾਬੀ ਮਾਂ ਬੋਲੀ ਲਈ ਸ਼ੇਅਰ ਸੁਣਾ ਰਹੇ ਨੇ ਕਿ ,
ਹਰ ਇੱਕ ਦੌਰ ਵਿੱਚ ਝੱਖੜ ਝੁੱਲੇ ਮੇਰੇ ਤੇ ,
ਹਰ ਇੱਕ ਦੌਰ ਵਿੱਚ ਸੀਨਾ ਤਾਣ ਕੇ ਤੁਰਦਾ ਹਾਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amar Kazmi comes in pak poll fray