ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘੇ ਕਾਰਨ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ : ਕੈਪਟਨ

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ 'ਚ ਅੱਜ ਮੰਗਲਵਾਰ ਨੂੰ ਵੀ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਦਨ ਦਾ ਵਾਕਆਊਟ ਕਰਦਿਆਂ ਲਗਾਤਾਰ ਦੂਜੇ ਦਿਨ ਡੀਜੀਪੀ ਦਿਨਕਰ ਗੁਪਤਾ ਅਤੇ ਵਿਧਾਇਕ ਭਰਤ ਭੂਸ਼ਣ ਆਗੂ ਦੀ ਬਰਖਾਸਤਗੀ ਦੀ ਮੰਗ ਕਰਦੇ ਰਹੇ। ਸਦਨ 'ਚ ਆਸ਼ੂ ਦਾ ਕੇਸ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਗਈ।
 

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸਫ਼ਾਈ ਦਿੰਦਿਆਂ ਕਿਹਾ, "ਡੀਜੀਪੀ ਦਾ ਬਿਆਨ ਸਹੀਂ ਨਹੀਂ ਹੈ ਪਰ ਪਾਕਿਸਤਾਨ ਜਿਸ ਤਰ੍ਹਾਂ ਨਾਲ ਪੰਜਾਬ 'ਚ ਗੜਬੜੀ ਫੈਲਾਉਣ 'ਚ ਲੱਗਾ ਹੈ, ਇੱਥੇ ਦੇ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਲਈ ਡਰੋਨ, ਅੱਤਵਾਦੀ ਹਮਲਾ, ਅਸਲਾ ਤੇ ਆਰਡੀਐਕਸ ਵਰਗਾ ਸਾਮਾਨ ਭੇਜ ਰਿਹਾ ਹੈ। ਉਸ ਨਾਲ ਪੁਲਿਸ ਫੋਰਸ ਦਾ ਪ੍ਰੇਸ਼ਾਨ ਰਹਿਣਾ ਲਾਜ਼ਮੀ ਹੈ।"

 


 

ਕੈਪਟਨ ਨੇ ਕਿਹਾ, "ਕਿਹਾ ਕਿ ਕਿਸੇ ਵੀ ਵਿਅਕਤੀ ਤੋਂ ਕਦੇ ਵੀ ਗਲਤੀ ਹੋ ਸਕਦੀ ਹੈ ਅਤੇ ਇਸ ਲਈ ਡੀਜੀਪੀ ਤੋਂ ਮਾਫੀ ਦੀ ਮੰਗ ਵੀ ਹੋਈ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ 'ਤੇ ਕੋਈ ਹੋਰ ਗੱਲ ਕੀਤੀ ਜਾਣੀ ਚਾਹੀਦੀ। ਕਰਤਾਰਪੁਰ ਲਾਂਘੇ ਨੂੰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਗਲਿਆਰੇ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਕਰਤਾਰਪੁਲ ਲਾਂਘੇ ਤੋਂ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਵਿਰੋਧੀ ਧਿਰ ਇਸ ਮੁੱਦੇ ਨੂੰ ਰਾਜਨੀਤਕ ਲਾਹੇ ਲਈ ਵਧਾ ਰਹੀ ਹੈ।"
 

ਕੈਪਟਨ ਨੇ ਕਿਹਾ, “ਹਰ ਕੋਈ ਗਲਤੀਆਂ ਕਰਦਾ ਹੈ। ਡੀਜੀਪੀ ਦੀਆਂ ਟਿੱਪਣੀਆਂ ਨੂੰ ਟਾਲਿਆ ਜਾ ਸਕਦਾ ਸੀ। ਹਰੇਕ ਨੂੰ ਦੁਸ਼ਮਣ ਗੁਆਂਢੀ ਦੀ ਨਜ਼ਰ ਨਾਲ ਦੇਸ਼ ਦੀ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਸਮਝਣਾ ਚਾਹੀਦਾ ਹੈ। ਸਭ ਖੁਸ਼ ਹਨ ਕਿ ਲਾਂਘਾ ਖੁੱਲ੍ਹਿਆ ਹੈ ਪਰ ਇਸ ਦੇ ਨਾਲ ਸੁਰੱਖਿਆ ਨੂੰ ਲੈ ਕੇ ਵੀ ਕਈ ਸਵਾਲ ਹਨ। ਪਾਕਿਸਤਾਨ ਸਰਕਾਰ ਦੀ ਮਨਸ਼ਾ ਬੁਰੀ ਹੈ। ਉਹ ਪਾਕਿ ਏਜੰਸੀ ਆਈਐਸਆਈ ਰਾਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਅਸੀਂ ਸਾਢੇ ਤਿੰਨ ਸਾਲਾਂ ਵਿੱਚ ਬਹੁਤ ਸਾਰੇ ਮਡਿਊਲ ਤੋੜੇ ਹਨ। ਅਸੀਂ ਕਿਸੇ ਵੀ ਹਾਲਾਤ 'ਚ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ।"

 


 

ਕੈਪਟਨ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲੱਗੇ ਇਲਜ਼ਾਮਾਂ 'ਤੇ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ, "ਅਦਾਲਤ ਨੇ ਭਾਰਤ ਭੂਸ਼ਣ ਨੂੰ 1992 'ਚ ਅੱਤਵਾਦੀਆਂ ਨੂੰ ਪਨਾਹ ਦੇਣ ਕਰਕੇ ਟਾਡਾ ਕੇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਸੀ। 25 ਸਾਲ ਪੁਰਾਣੇ ਬੰਦ ਟਾਡਾ ਕੇਸ ਬਾਰੇ ਵਿਚਾਰ-ਵਟਾਂਦਰੇ ਦੀ ਲੋੜ ਨਹੀਂ ਹੈ।"
 

ਹਾਲਾਂਕਿ ਮੁੱਖ ਮੰਤਰੀ ਦੇ ਬਿਆਨ ਨਾਲ ਵਿਰੋਧੀ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ, ਫਿਰ ਵੀ ਮੁੱਖ ਮੰਤਰੀ ਡੀਜੀਪੀ ਦਾ ਬਚਾਅ ਕਰਨ 'ਚ ਸਫ਼ਲ ਰਹੇ। ਅਕਾਲੀ ਵਿਧਾਇਕਾਂ ਨੇ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਰੁੱਧ 32 ਸਾਲ ਪੁਰਾਣੇ ਕੇਸ ਨੂੰ ਕਿਉਂ ਖੋਲ੍ਹਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amarinder said DGP had sought forgiveness and Ashu has been acquitted of the case against him