ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੋਗਰਾਮ 'ਉਡੀਕਾਂ ਸਾਉਣ ਦੀਆਂ' 'ਚ ਅਮਰਜੀਤ ਗੁਰਦਾਸਪੁਰੀ ਦਾ ਸਨਮਾਨ

ਨਿੰਦਰ ਘੁਗਿਆਣਵੀ ਨੇ ਲੋਕ ਗਾਇਕ ਦੀ ਜੀਵਨੀ 'ਤੇ ਬਣਾਈ ਡਾਕੂਮੈਂਟਰੀ ਦਿਖਾਈ

 

ਪੰਜਾਬ ਕਲਾ ਭਵਨ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ 'ਉਡੀਕਾਂ ਸਾਉਣ ਦੀਆਂ ਸੰਗੀਤ ਤੇ ਨਾਟ ਉਤਸਵ' ਕਰਵਾਏ ਪ੍ਰੋਗਰਾਮ ਵਿੱਚ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਸਿੱਧ ਗਾਇਕ ਅਮਰਜੀਤ ਗੁਰਦਾਸਪੁਰੀ ਬਾਰੇ ਕਿਹਾ ਕਿ ਅਜਿਹੀਆਂ ਪਵਿੱਤਰ ਰੂਹਾਂ ਕਾਰਨ ਹੀ ਪੰਜਾਬ ਦੀ ਲੋਕ ਗਾਇਕੀ ਬਚੀ ਹੋਈ ਹੈ।

 

ਸ. ਰੰਧਾਵਾ ਨੇ ਇਸ ਮੌਕੇ ਅਮਰਜੀਤ ਗੁਰਦਾਸਪੁਰੀ ਨੂੰ ਸਨਮਾਨਤ ਕੀਤਾ ਅਤੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਨੂੰ ਤਿੰਨ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਜਿਸ ਵਿੱਚੋਂ ਇਕ ਲੱਖ ਰੁਪਏ ਵਿਸ਼ੇਸ਼ ਤੌਰ 'ਤੇ ਨਿੰਦਰ ਘੁਗਿਆਣਵੀ ਵੱਲੋਂ ਅਮਰਜੀਤ ਗੁਰਦਾਸਪੁਰੀ ਦੀ ਜੀਵਨੀ ਉਪਰ ਬਣਾਈ ਡਾਕੂਮੈਂਟਰੀ ਦੇ ਨਵਿਆਉਣ ਲਈ ਦਿੱਤੇ ਜਾਣਗੇ। ਅਮਰਜੀਤ ਗੁਰਦਾਸਪੁਰੀ ਸਰੋਤਿਆਂ ਦੇ ਰੂਬਰੂ ਵੀ ਹੋਏ ਅਤੇ ਆਪਣੀ ਬੁਲੰਦ ਆਵਾਜ਼ ਵਿੱਚ ਹੀਰ ਦੀ ਕਲੀ ਵੀ ਸੁਣਾਈ।

 

ਇਸੇ ਮੌਕੇ ਨਿੰਦਰ ਘੁਗਿਆਣਵੀ ਵੱਲੋਂ ਪ੍ਰੋ. ਗੁਰਭਜਨ ਗਿੱਲ ਦੀ ਪ੍ਰੇਰਨਾ ਦੀ ਨਾਲ ਅਮਰਜੀਤ ਗੁਰਦਾਸਪੁਰੀ ਦੀ ਗਾਇਕੀ ਅਤੇ ਨਾਲ-ਨਾਲ ਉਨ੍ਹਾਂ ਦੇ ਜੀਵਨ 'ਤੇ ਝਾਤ ਮਾਰਦੀ 50 ਮਿੰਟ ਦੀ ਡਾਕੂਮੈਂਟਰੀ ਵੀ ਦਿਖਾਈ ਗਈ।

 

ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਅਤੇ ਯੁੱਧਵੀਰ ਨੇ ਆਪਣੇ ਮਕਬੂਲ ਗੀਤਾਂ ਨਾਲ ਸਰੋਤਿਆਂ ਦਾ ਭਰਵਾਂ ਹੁੰਗਾਰਾ ਲਿਆ। ਇਸੇ ਲੜੀ ਵਿਚ ਗਾਇਕ ਗੁਰਿੰਦਰ ਗੈਰੀ ਨੇ ਜਿੱਥੇ ਮਰਹੂਮ ਗੀਤਕਾਰ ਇੰਦਰਜੀਤ ਹਸਨਪੁਰੀ ਦੇ ਗੀਤ 'ਜਦੋਂ ਯਾਦ ਸੱਜਣਾ ਵੇ ਤੇਰੀ ਆਵੇ' ਅਤੇ ਗਾਇਕ ਪਿੰਕ ਸ਼ੈਂਡੀ ਨੇ 'ਦੁੱਲਾ ਭੱਟੀ' ਲੋਕ ਗਾਥਾ ਗਾ ਕੇ ਚੰਗਾ ਰੰਗ ਬੰਨ੍ਹਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amarjit Gurdaspuri honors the program at punjan kala Bhawan