ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮੇਜ਼ੋਨ ਨੇ ਕੀਮਤ ਤੋਂ ਵੱਧ ਲਿਆ ਮੁੱਲ, ਕੋਰਟ ਨੇ ਠੋਕਿਆ ਜੁਰਮਾਨਾ

ਆਨਲਾਈਨ ਸਮਾਨ ਵੇਚਣ ਵਾਲੀ ਕੰਪਨੀ ਐਮੇਜ਼ੋਨ ਤੋਂ ਲੈਪਟੋਪ ਖਰੀਦਣ ਤੇ ਤੈਅ ਤੋਂ ਵੱਧ ਕੀਮਤ ਵਸੂਲਣ ਤੇ ਉਪਭੋਗਤਾ ਫ਼ੋਰਮ (ਗ੍ਰਾਹਕ ਅਦਾਲਤ) ਨੇ ਐਮੇਜ਼ੋਨ ਤੇ 12 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਹੈ। ਇਹ 12000 ਰੁਪਏ ਸਿ਼ਕਾਇਤਕਰਤਾ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਾਲ ਹੀ ਐਮੇਜ਼ੋਨ ਵਲੋਂ ਲਏ ਗਏ ਵਾਧੂ 1,465 ਰੁਪਏ ਨੂੰ ਵੀ ਸਿ਼ਕਾਇਤਕਰਤਾ ਨੂੰ ਮੋੜਣ ਦੇ ਹੁਕਮ ਦਿੱਤੇ ਗੲੈ ਹਨ। ਇਹ ਫੈਸਲਾ ਜਿ਼ਲ੍ਹਾ ਉਪਭੋਗਤਾ ਵਿਵਾਦ ਨਿਪਟਾਰਾ ਫ਼ੋਰਮ ਚੰਡੀਗੜ੍ਹ ਨੇ ਸੁਣਾਇਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸੈਕਟਰ 20 ਦੇ ਤੇਜਿੰਦਰ ਸਿੰਘ ਰੰਧਾਵਾ ਨੇ ਅਦਾਲਤ ਚ ਸਿ਼ਕਾਇਤ ਦਿੱਤੀ ਸੀ ਕਿ ਲੈਪਟੋਪ ਦੀ ਕੀਮਤ 30712 ਰੁਪਏ ਸੀ ਤੇ ਪੈਕਿੰਗ ਤੇ ਵੈਟ ਨਾਲ ਕੀਮਤ 32555 ਰੁਪਏ ਤੱਕ ਪੁੱਜ ਗਈ। ਪਰ ਜਦੋਂ ਪਾਰਸਲ ਘਰੇ ਆਇਆ ਤਾਂ ਉਸਤੇ ਕੀਮਤ ਐਮਆਰਪੀ 31090 ਛਪੀ ਹੋਈ ਸੀ। ਪੀੜਤ ਨੇ ਦੱਸਿਆ ਕਿ ਐਮਆਰਪੀ ਤੇ ਵੈਟ ਲਗਾਇਆ ਗਿਆ ਸੀ, ਨਾਲ ਹੀ ਉਸਤੋਂ 1465 ਰੁਪਏ ਵੱਧ ਵਸੂਲੇ ਗਏ ਸਨ।
 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਫ਼ੋਰਮ ਨੇ ਲੈਪਟਾਪ ਵੇਚਣ ਵਾਲੀ ਐਮੇਜ਼ੋਨ ਤੇ ਤੀਜੀ ਧਿਰ ਨੂੰ ਦੋਸ਼ੀ ਪਾਇਆ ਤੇ ਜੁਰਮਾਨੇ ਦੇ ਨਾਲ ਹੀ ਸਿ਼ਕਾਇਤ ਕਰਤਾ ਨੂੰ ਖੱਜਲਖੁਆਰ ਹੋਣ ਲਈ 7000 ਰੁਪਏ ਅਤੇ ਮੁਕੱਦਮਾ ਦਰਜ ਕਰਨ ਲਈ ਕੀਤੇ ਗਏ ਖਰਚ ਲਈ 5000 ਰੁਪਏ ਦਾ ਭੁੱਗਤਾਨ ਕਰਨ ਦੇ ਹੁਕਮ ਦਿੱਤੇ। 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amazon charges higher than price court fines