ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ : ਜਗਜੋਤ ਨੇ 20 ਦਿਨਾਂ 'ਚ ਟਰੰਪ ਦੀ 10 ਫੁੱਟ ਲੰਮੀ ਅਤੇ 7 ਫੁੱਟ ਚੌੜੀ ਪੇਂਟਿੰਗ ਬਣਾਈ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਲਕੇ 24 ਫ਼ਰਵਰੀ ਨੂੰ ਭਾਰਤ ਆ ਰਹੇ ਹਨ। ਅੰਮ੍ਰਿਤਸਰ ਦੇ ਪੇਂਟਿੰਗ ਕਲਾਕਾਰ ਜਗਜੋਤ ਸਿੰਘ ਰੂਬਲ ਨੇ ਟਰੰਪ ਦੀ 10 ਫੁੱਟ ਲੰਮੀ ਅਤੇ 7 ਫੁੱਟ ਚੌੜੀ ਪੇਂਟਿੰਗ ਬਣਾਈ ਹੈ। ਰੂਬਲ ਨੂੰ ਇਸ ਪੇਂਟਿੰਗ ਨੂੰ ਬਣਾਉਣ 'ਚ 20 ਦਿਨ ਲੱਗੇ ਸਨ। ਰੂਬਲ ਦਾ ਕਹਿਣਾ ਹੈ ਕਿ ਉਸ ਦੀ ਇੱਛਾ ਇਸ ਪੇਂਟਿੰਗ ਨੂੰ ਅਮਰੀਕਾ ਦੀ ਆਰਟ ਗੈਲਰੀ 'ਚ ਪ੍ਰਦਰਸ਼ਿਤ ਕਰਨਾ ਹੈ।

 

ਰੂਬਲ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਹੋਰ ਜ਼ਿਆਦਾ ਮਜਬੂਤੀ ਮਿਲੇ,  ਉਹ ਇਸ ਦੀ ਕਾਮਨਾ ਕਰਦੇ ਹਾਂ। ਰੂਬਲ ਨੂੰ ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਣਬ ਮੁਖਰਜੀ ਵੱਲੋਂ ਪ੍ਰਸ਼ੰਸਾ ਪੱਤਰ ਹਾਸਿਲ ਹੈ। ਉਹ ਕਈ ਇੰਟਰਨੈਸ਼ਨਲ ਬੁਕ ਆਫ਼ ਰਿਕਾਰਡਸ ਵਿੱਚ ਵੀ ਆਪਣਾ ਨਾਂਅ ਦਰਜ ਕਰਾ ਚੁੱਕੇ ਹਨ।
 


 

ਰੂਬਲ ਹਿੰਦੀ ਸਿਨੇਮਾ ਦੇ ਸੁਨਹਿਰੇ 100 ਸਾਲਾਂ ਦੇ ਫਿਲਮੀ ਸਫ਼ਰ ਬਾਰੇ ਵੀ ਪੇਂਟਿੰਗ ਬਣਾ ਚੁੱਕੇ ਹਨ। ਪੇਂਟਿੰਗ ਜ਼ਰੀਏ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਕਿੰਨੇ ਸਟਾਰ ਬੀਤੇ 100 ਸਾਲਾਂ 'ਚ ਹਿੰਦੀ ਸਿਨੇਮਾ ਵਿੱਚ ਚਮਕੇ। ਸੁਲਤਾਨਵਿੰਡ ਵਾਸੀ ਰੂਬਲ ਦੀ ਬਣਾਈ ਪੇਂਟਿੰਗ ਰਾਸ਼ਟਰਪਤੀ ਭਵਨ ਵਿੱਚ ਦਿਖਦੀ ਹੈ।
 

ਰੂਬਲ ਨੇ ਮਸ਼ਹੂਰ ਬਾਲੀਵੁੱਡ ਹਸਤੀਆਂ ਨੂੰ ਉਨ੍ਹਾਂ ਦੇ ਪੋਟ੍ਰੇਟ ਵੀ ਬਣਾ ਕੇ ਗਿਫ਼ਟ ਕੀਤੇ ਹਨ, ਜਿਨ੍ਹਾਂ 'ਚ ਕਰੀਨਾ ਕਪੂਰ, ਸ਼ਿਲਪਾ ਸ਼ੈੱਟੀ ਅਤੇ ਅਭਿਸ਼ੇਕ ਬੱਚਨ ਸ਼ਾਮਲ ਹਨ।

 


 

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਸਮੇਤ 24 ਫ਼ਰਵਰੀ ਨੂੰ ਭਾਰਤ ਆਉਣਗੇ। ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਲੋਕ ਵੀ ਕਾਫ਼ੀ ਉਤਸ਼ਾਹਤ ਨਜ਼ਰ ਆ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar artist creates painting of Donald Trump ahead of US President visit