ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ–ਬਿਆਸ ਰੋਡ ਬਣੇਗੀ 6–ਲੇਨ: ਸ਼ਵੇਤ ਮਲਿਕ

​​​​​​​ਅੰਮ੍ਰਿਤਸਰ–ਬਿਆਸ ਰੋਡ ਬਣੇਗੀ 6–ਲੇਨ: ਸ਼ਵੇਤ ਮਲਿਕ

ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਦੱਸਿਆ ਕਿ ਅੰਮ੍ਰਿਤਸਰ ਤੋਂ ਬਿਆਸ ਸੜਕ ਨੂੰ ਛੇ–ਲੇਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਬਿਆਸ ਤੱਕ ਰਾਸ਼ਟਰੀ ਰਾਜਮਾਰਗ – 1 ਨੂੰ ਹੁਣ ਛੇ–ਲੇਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੀ ਜਨਤਾ ਪਿਛਲੇ ਲੰਮੇ ਸਮੇਂ ਤੋਂ ਅਜਿਹੀ ਮੰਗ ਕਰਦੀ ਆ ਰਹੀ ਹੈ।

 

 

ਸ੍ਰੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਸਨਿੱਚਰਵਾਰ ਨੂੰ ਅਨੰਦਪੁਰ ਸਾਹਿਬ ਵਿਖੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਸੀ  ਇਸ ਮੰਗ ਨੂੰ ਪੂਰਾ ਕੀਤਾ ਜਾਵੇ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਛੇਤੀ ਹੀ ਅੰਮ੍ਰਿਤਸਰ ਤੋਂ ਬਿਆਸ ਤੱਕ ਦੀ ਸੜਕ ਛੇ–ਲੇਨ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਲਈ ਖ਼ੁਦ ਤੇ ਪੰਜਾਬ ਦੀ ਜਨਤਾ ਸ੍ਰੀ ਗਡਕਰੀ ਦੇ ਧੰਨਵਾਦੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar Beas Road would be 6 Lanes Shwait Malik