ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ਜ਼ਿਲ੍ਹੇ ਦਾ ਨੌਜਵਾਨ ਰਾਵੀ ’ਚ ਵਹਿ ਕੇ ਹੋਇਆ ਲਾਪਤਾ

​​​​​​​ਅੰਮ੍ਰਿਤਸਰ ਜ਼ਿਲ੍ਹੇ ਦਾ ਨੌਜਵਾਨ ਰਾਵੀ ’ਚ ਵਹਿ ਕੇ ਹੋਇਆ ਲਾਪਤਾ

ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਪੁਲਿਸ ਥਾਣੇ ’ਚ ਪੈਂਦੇ ਪਿੰਡ ਮੂਸਾ ਵਿਖੇ ਤਿੰਨ ਨੌਜਵਾਨ ਅੱਜ ਰਾਵੀ ਦਰਿਆ ’ਚ ਨਹਾਉਣ ਚਲੇ ਗਏ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਉੱਥੇ ਪਾਣੀ ਦੇ ਤੇਜ਼ ਵਹਿਣ ਵਿੱਚ ਵਹਿ ਗਿਆ।

 

 

ਸੂਤਰਾਂ ਮੁਤਾਬਕ ਪਿੰਡ ਥੋਬਾ ਦੇ ਵਾਸੀ 22 ਸਾਲਾ ਸੁਖਮਨਪ੍ਰੀਤ ਸਿੰਘ, ਕੁਲਬੀਰ ਸਿੰਘ ਤੇ ਜਗਤੇਜ ਅਖ਼ਤਰ ਇੱਕ ਮੇਲਾ ਵੇਖਣ ਲਈ ਗਏ, ਜੋ ਪਿੰਡ ਮੂਸਾ ਲਾਗਲੀ ਇੱਕ ਧਾਰਮਿਕ ਜਗ੍ਹਾ ਉੱਤੇ ਲੱਗਦਾ ਹੈ। ਉੱਥੇ ਜਾਣ ਲਈ ਲੋਕਾਂ ਨੂੰ ਦਰਿਆ ਪਾਰ ਕਰ ਕੇ ਜਾਣਾ ਪੈਂਦਾ ਹੈ। ਲਾਗਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ’ਚ ਹਰ ਸਾਲ ਇੱਥੇ ਇਕੱਠੇ ਹੁੰਦੇ ਹਨ।

 

 

ਤਿੰਨੇ ਨੌਜਵਾਨ ਵੀ ਉੱਥੇ ਪੁੱਜ ਗਏ ਤੇ ਉਹ ਰਾਵੀ ਦਰਿਆ ਵਿੱਚ ਨਹਾਉਣ ਲੱਗ ਪਏ।

 

 

ਅੱਜ ਦਰਿਆ ਦੇ ਪਾਣੀ ਦਾ ਵਹਾਅ ਕੁਝ ਵਧੇਰੇ ਤੇਜ਼ ਸੀ ਤੇ ਉਹ ਸੰਭਵ ਨਾ ਸਕੇ। ਇਸੇ ਲਈ ਉਹ ਡੁੱਬ ਗਏ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਦੋ ਨੌਜਵਾਨ ਤਾਂ ਬਚਾ ਲਏ; ਪਰ ਇਹ ਖ਼ਬਰ ਲਿਖੇ ਜਾਣ ਤੱਕ ਸੁਖਮਨਪ੍ਰੀਤ ਸਿੰਘ ਲਾਪਤਾ ਸੀ। ਪੁਲਿਸ ਨੇ ਉਨ੍ਹਾਂ ਨੂੰ ਬਚਾਉਣ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ।

 

 

ਲਾਪਤਾ ਨੌਜਵਾਨ ਦੀ ਭਾਲ਼ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar District youth drowns in river Ravi being traced