ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ : ਜਬਰੀ ਦੇਹ ਵਪਾਰ ਕਰਵਾਉਣ ਦਾ ਪਰਦਾਫਾਸ਼, ਕੁੜੀਆਂ ਛੁਡਵਾਈਆਂ 

ਅੰਮ੍ਰਿਤਸਰ ਵਿਚਲੇ ਵੇਰਕਾ ਦੇ ਇੱਕ ਪਿੰਡ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। 

 

ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ। ਸੂਚਨਾ ਵਿੱਚ ਦੱਸਿਆ ਗਿਆ ਸੀ ਕਿ ਕੁੜੀਆਂ ਤੋਂ ਜਬਰੀ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਇਸ ਲਈ ਕੁੜੀਆਂ ਨੂੰ ਜਬਰੀ ਨਸ਼ਾ ਵੀ ਦਿੱਤਾ ਜਾਂਦਾ ਹੈ। ਪੁਲਿਸ ਨੇ ਕੈਦ ਵਿੱਚੋਂ ਕੁਝ ਕੁੜੀਆਂ ਨੂੰ ਛੁਡਵਾਇਆ ਹੈ। ਘਰ ਦੀ ਮਾਲਣਨ ਫ਼ਰਾਰ ਦੱਸੀ ਜਾ ਰਹੀ ਹੈ।  

 

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਪੀੜਤ ਕੁੜੀ ਨੇ ਦੱਸਿਆ ਕਿ ਘਰ ਵਿੱਚ ਰਹਿਣ ਵਾਲੀ ਇੱਕ ਔਰਤ ਪਿਸਤੌਲ ਦਿਖਾ ਕੇ ਉਸ ਤੋਂ ਗ਼ਲਤ ਕੰਮ ਕਰਵਾਉਂਦੀ ਸੀ। ਜਦੋਂ ਉਸ ਨੇ ਨਾਂਹ ਕੀਤੀ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।

 
ਪੀੜਤ ਨੇ ਇਹ ਦੀ ਦੱਸਿਆ ਕਿ ਸੁੱਖੀ ਨਾਮਕ ਇੱਕ ਵਿਅਕਤੀ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਹੋਈ ਸੀ ਜਿਸ ਕਾਰਨ ਉਹ, ਬਲੈਕਮੈਲ ਕਰਦਾ ਸੀ ਤੇ ਗ਼ਲਤ ਕੰਮ ਕਰਵਾਉਂਦਾ ਸੀ। 

 

ਦੱਸਣਯੋਗ ਹੈ ਕਿ ਇਸ ਸਬੰਧੀ ਇੱਕ ਵੀਡੀਓ ਵਾਇਰਲ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਕੁੜੀ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਇਹ ਵਿਅਕਤੀ ਕਦੇ ਉਸ ਨੂੰ ਪਿਸਤੌਲ ਨਾਲ ਡਰਾਉਂਦਾ ਹੈ ਅਤੇ ਕਦੇ ਹੱਥਾਂ ਨਾਲ ਉਸ ਦੀ ਕੁੱਟਮਾਰ ਕਰਦਾ ਹੈ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar Exposing Forced Body Trade Girls Redemption