ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ: 197 ਕਿੱਲੋ ਹੈਰੋਇਨ ਮਾਮਲੇ 'ਚ ਪੰਜ ਨੂੰ ਜੇਲ੍ਹ ਭੇਜਿਆ

197 ਕਿਲੋ ਹੈਰੋਇਨ ਤਸਕਰੀ ਮਾਮਲੇ ਦੇ ਅੱਠ ਦੋਸ਼ੀਆਂ ਵਿੱਚੋਂ ਪੰਜ ਨੂੰ ਅਦਾਲਤ ਨੇ ਸ਼ੁੱਕਰਵਾਰ ਸ਼ਾਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਹਾਲਾਂਕਿ, ਐਸਟੀਐਫ, ਏਟੀਐਸ ਅਤੇ ਈਡੀ ਅੰਕੁਸ਼ ਕਪੂਰ, ਸੁਖਬੀਰ ਹੈਪੀ ਅਤੇ ਇੰਦਰਸ਼ ਤੋਂ ਜਾਂਚ ਕਰ ਰਹੇ ਹਨ। 

 

ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਖਵਿਦਰ ਸਿੰਘ, ਤਮੰਨਾ ਗੁਪਤਾ, ਮਨਤੇਜ ਸਿੰਘ, ਅਫ਼ਗ਼ਾਨ ਨਾਗਰਿਕ ਅਰਮਾਨ ਅਤੇ ਮੇਜਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ।

 

ਦੱਸਣਯੋਗ ਹੈ ਕਿ 30 ਜਨਵਰੀ ਦੀ ਰਾਤ ਐਸਟੀਐਫ ਨੇ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ਤੋਂ 193 ਕਿਲੋ ਹੈਰੋਇਨ ਸਣੇ ਕੱਪੜਾ ਕਾਰੋਬਾਰੀ ਅੰਕੁਸ਼ ਕਪੂਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। 

 

ਬਾਅਦ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਪ੍ਰਦੀਪ ਦੇ ਬੇਟੇ ਸਾਹਿਲ ਸ਼ਰਮਾ ਨੂੰ ਵੀ ਨਾਮਜ਼ਦ ਕਰ ਲਿਆ, ਜੋ ਅਜੇ ਫ਼ਰਾਰ ਹੈ। ਪੁਲਿਸ ਨੇ ਗੁਜਰਾਤ ਦੇ ਟਰਾਂਸਪੋਰਟਰ ਇੰਦਰੇਸ਼, ਪੰਜਾਬੀ ਫਿਲਮ ਅਭਿਨੇਤਾ ਮਨਤੇਜ ਸਿੰਘ ਸਣੇ ਅੱਠ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar: Five jails sent for 197 kg heroin case