ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ, ਗੁਰਦਾਸਪੁਰ, ਖਡੂਰ ਸਾਹਿਬ ਚੋਣ ਪਿੜ – ਇੱਕ ਨਜ਼ਰ

ਅੰਮ੍ਰਿਤਸਰ, ਗੁਰਦਾਸਪੁਰ, ਖਡੂਰ ਸਾਹਿਬ ਚੋਣ ਪਿੜ – ਇੱਕ ਨਜ਼ਰ

ਅੱਜ ਪੰਜਾਬ ਵਿੱਚ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ। ਆਓ ਹੁਣ ਇਸ ਤੋਂ ਬਾਅਦ ਪਾਈਏ ਇਸ ਦੇ ਕੁਝ ਹਲਕਿਆਂ ਦੇ ਚੋਣ–ਪਿੜ ਉੱਤੇ ਨਜ਼ਰ:

 

 

ਅੰਮ੍ਰਿਤਸਰ

ਅੰਮ੍ਰਿਤਸਰ ਲੋਕ ਸਭਾ ਹਲਕੇ ’ਚ ਮੁੱਖ ਮੁਕਾਬਲਾ ਕਾਂਗਰਸ ਦੇ ਮੌਜੂਦਾ ਐੱਮਪੀ ਗੁਰਜੀਤ ਸਿੰਘ ਔਜਲਾ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਵਿਚਾਲੇ ਹੈ। ਸੀਪੀਆਈ ਦੇ ਦਸਵਿੰਦਰ ਕੌਰ ਵੀ ਚੋਣ ਮੈਦਾਨ ’ਚ ਹਨ।

 

 

ਇਸ ਹਲਕੇ ਤੋਂ ਗੁਰਜੀਤ ਸਿੰਘ ਔਜਲਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਉਹ 11 ਮਾਰਚ, 2017 ਨੂੰ ਐੱਮਪੀ ਬਣੇ ਸਨ। ਇਹ ਸੀਟ 23 ਨਵੰਬਰ, 2016 ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਖ਼ਾਲੀ ਹੋਈ ਸੀ।

 

 

ਗੁਰਦਾਸਪੁਰ

ਗੁਰਦਾਸਪੁਰ ਸੰਸਦੀ ਹਲਕੇ ਦੀ ਸੀਟ ਤੋਂ ਬਾਲੀਵੁੱਡ ਅਦਾਕਾਰ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ, ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਆਮ ਆਦਮੀ ਪਾਰਟੀ ਦੇ ਪੀਟਰ ਮਸੀਹ ਚੀਦਾ, ਆਰਐੱਮਪੀ ਦੇ ਲਾਲ ਚੰਦ ਚੋਣ ਮੈਦਾਨ ਵਿੱਚ ਹਨ। ਸੰਨੀ ਦਿਓਲ ਤੇ ਸ੍ਰੀ ਸੁਨੀਲ ਜਾਖੜ ਕਾਰਨ ਇਹ ਸੀਟ ਵੀ ਹਾਈ–ਪ੍ਰੋਫ਼ਾਈਲ ਬਣ ਗਈ ਹੈ।

 

 

ਇਸ ਹਲਕੇ ਤੋਂ ਸੁਨੀਲ ਜਾਖੜ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਸ੍ਰੀ ਜਾਖੜ ਇਸ ਹਲਕੇ ਤੋਂ 15 ਅਕਤੂਬਰ, 2017 ਨੂੰ ਐੱਮਪੀ ਚੁਣੇ ਗਏ ਸਨ। ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਦੇ ਅਦਾਕਾਰ ਤੇ ਭਾਜਪਾ ਦੇ ਵਿਨੋਦ ਖੰਨਾ ਗੁਰਦਾਸਪੁਰ ਹਲਕੇ ਤੋਂ ਐੱਮਪੀ ਸਨ ਪਰ 27 ਅਪ੍ਰੈਲ, 2017 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਇਸ ਹਲਕੇ ਵਿੱਚ ਜ਼ਿਮਨੀ ਚੋਣ ਕਰਵਾਉਣੀ ਪਈ ਸੀ।

 

 

ਸ੍ਰੀ ਜਾਖੜ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਇਸ ਲਈ ਇਹ ਸੀਟ ਪੰਜਾਬ ਕਾਂਗਰਸ ਲਈ ਵੱਕਾਰ ਦਾ ਸੁਆਲ ਬਣੀ ਹੋਈ ਹੈ। ਉੱਧਰ ਇਸ ਹਲਕੇ ਤੋਂ ਭਾਜਪਾ ਹੀ ਨਹੀਂ, ਸਗੋਂ ਫ਼ਿਲਮ ਅਦਾਕਾਰ ਸੰਨੀ ਦਿਓਲ ਦੇ ਨਾਲ–ਨਾਲ ਸਦਾਬਹਾਰ ਅਦਾਕਾਰ ਧਰਮਿੰਦਰ ਦਾ ਵੱਕਾਰ ਵੀ ਇਸ ਸੀਟ ਉੱਤੇ ਦਾਅ ’ਤੇ ਹੈ।

 

 

ਖਡੂਰ ਸਾਹਿਬ

ਖਡੂਰ ਸਾਹਿਬ ਹਲਕੇ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਜਗੀਰ ਕੌਰ, ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਡਿੰਪਾ ਚੋਣ–ਮੈਦਾਨ ’ਚ ਹਨ। ਇਸ ਹਲਕੇ ਤੋਂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ, ਜੋ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਹਨ। ਉਹ ਬਾਦਲਾਂ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਵੱਖ ਹੋ ਗਏ ਸਨ ਤੇ ਉਨ੍ਹਾਂ ਨੇ ਆਪਣੇ ਹਮਖਿ਼ਆਲ ਤੇ ਦੋ ਹੋਰ ਸੀਨੀਅਰ ਅਕਾਲੀ ਆਗੂਆਂ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੇ ਨਾਲ–ਨਾਲ ਹੋਰ ਬਹੁਤ ਸਾਰੇ ਸਮਰਥਕਾਂ ਨਾਲ ਮਿਲ ਕੇ ਆਪਣੀ ਇਹ ਪਾਰਟੀ ਬਣਾਈ ਸੀ।

 

 

ਇਸ ਸੀਟ ਉੱਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ (ਸੇਵਾ–ਮੁਕਤ) ਜੇ.ਜੇ. ਸਿੰਘ ਵੀ ਚੋਣ ਮੈਦਾਨ ਵਿੱਚ ਸਨ ਪਰ ਉਹ ਬੀਬੀ ਖਾਲੜਾ ਦੇ ਹੱਕ ਵਿੱਚ ਚੋਣ–ਮੈਦਾਨ ਤੋਂ ਲਾਂਭੇ ਹੋ ਗਏ ਸਨ।

 

 

ਇੱਥੇ ਹੇਠਾਂ ਐਗਜ਼ਿਟ ਪੋਲ ਦੇ ਨਤੀਜੇ ਦਿੱਤੇ ਜਾ ਰਹੇ ਹਨ; ਜਿਨ੍ਹਾਂ ਵਿੱਚ ਹਰੇਕ ਪਾਰਟੀ ਵੱਲੋਂ ਜਿੱਤੀਆਂ ਜਾ ਸਕਣ ਵਾਲੀਆਂ ਸੀਟਾਂ ਦੇ ਅਨੁਮਾਨ ਦਿੱਤੇ ਜਾ ਰਹੇ ਹਨ ਇਹ ਐਗਜ਼ਿਟ ਪੋਲ ਵੱਖੋਵੱਖਰੀਆਂ ਏਜੰਸੀਆਂ ਨੇ ਕਰਵਾਏ ਹਨ, ਜਿਨ੍ਹਾਂ ਦੇ ਨਾਂਅ ਇੱਥੇ ਦਿੱਤੇ ਗਏ ਹਨ (ਐਗਜ਼ਿਟ ਪੋਲ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar Gurdaspur Khadoor Sahib Poll Fray An Overview