ਅੰਮ੍ਰਿਤਸਰ ਦੇ ਹਾੱਲ ਗੇਟ ਸਥਿਤ ਪੁਰਾਣੀ ਸਬਜ਼ੀ ਮੰਡੀ ’ਚ ਅੱਜ ਤੜਕੇ ਅੱਗ ਲੱਗ ਗਈ। ਇਹ ਖ਼ਬਰ ਲਿਖੇ ਜਾਣ ਤੱਕ ਮਾਲੀ ਨੁਕਸਾਨ ਤਾਂ ਡਾਢਾ ਹੋ ਚੁੱਕਾ ਸੀ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ।
ਸਬਜ਼ੀ ਮੰਡੀ ’ਚ ਬਣੇ ਕਈ ਖੋਖੇ ਤੇ ਦੁਕਾਨਾਂ ਇਸ ਅੱਗ ਦੀ ਭੇਟ ਚੜ੍ਹ ਗਏ ਹਨ। ਚਸ਼ਮਦੀਦ ਗਵਾਹਾਂ ਮੁਤਾਬਕ ਆਮ ਲੋਕਾਂ ਨੇ ਹੀ ਪਹਿਲਾਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਫਿਰ ਅੱਗ ਬੁਝਾਉਣ ਵਾਲਾ ਸਟਾਫ਼ ਫ਼ਾਇਰ ਇੰਜਣਾਂ ਸਮੇਤ ਪੁੱਜ ਗਿਆ ਤੇ ਸਵੇਰੇ ਸਾਢੇ ਅੱਠ ਵਜੇ ਇਸ ਅੱਗ ਉੱਤੇ ਕਾਬੂ ਪਾ ਲਿਆ ਗਿਆ ਸੀ।