ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸਾ : ਲੋਕਾਂ ਨੇ ਅੱਖੀ ਦੇਖਿਆ ਭਿਆਨਕ ਹਾਦਸਾ

ਅੰਮ੍ਰਿਤਸਰ ਰੇਲ ਹਾਦਸਾ : ਲੋਕਾਂ ਨੇ ਅੱਖੀ ਦੇਖਿਆ ਭਿਆਨਕ ਹਾਦਸਾ

ਪੰਜਾਬ ਦੇ ਅੰਮ੍ਰਿਤਸਰ `ਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ `ਚ ਘੱਟੋ ਘੱਟ 61 ਲੋਕਾਂ ਦੀ ਮੌਤ ਹੋ ਗਈ ਅਤੇ 72 ਹੋਰ ਜ਼ਖਮੀ ਹੋ ਗਏ। ਜ਼ਖਮੀਆਂ `ਚ ਕਈ ਦੀ ਹਾਲਤ ਗੰਭੀਰ ਹੈ। 


ਹਾਦਸੇ ਦੇ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਫੁਕਣ ਦਾ ਸਮਾਂ ਸ਼ਾਮ 6 ਵਜੇ ਨਿਰਧਾਰਤ ਕੀਤਾ ਗਿਆ ਸੀ, ਪ੍ਰੰਤੂ ਸਮਾਰੋਹ ਦੀ ਮੁੱਖ ਮਹਿਮਾਨ  ਅਤੇ ਰਾਜ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇਰ ਨਾਲ ਪਹੁੰਚੀ ਅਤੇ ਇਸ ਕਾਰਨ ਪੁਤਲਾ ਸਾੜਨ ਦਾ ਪ੍ਰੋਗਰਾਮ ਦੇਰੀ ਨਾਲ ਹੋਇਆ।

 

ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਜੇਕਰ ਸ੍ਰੀਮਤੀ ਸਿੱਧੂ ਸਮੇਂ ਸਿਰ ਸਮਾਰੋਹ `ਚ ਪਹੁੰਚ ਜਾਂਦੀ ਤਾਂ ਪੁਤਲਾ ਸਾੜਨ ਦਾ ਪ੍ਰੋਗਰਾਮ ਸਮੇਂ ਨਾਲ ਖਤਮ ਹੋ ਜਾਂਦਾ ਅਤੇ ਇਸ ਹਾਦਸੇ ਤੋਂ ਬਚਿਆ ਜਾਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਰੋਦੇ ਕਰਲਾਉਂਦੇ ਹੋਏ ਘਟਨਾ ਸਥਾਨ `ਤੇ ਪਏ ਚੀਖੜਿਆਂ ਵਿਚ ਆਪਣਿਆਂ ਨੂੰ ਪਹਿਚਾਣਨ ਦਾ ਯਤਨ ਕਰ ਰਹੇ ਹਨ। ਕੁਝ ਨੂੰ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਦਾ ਕੁਝ ਪਤਾ ਨਹੀਂ ਚਲ ਸਕਿਆ।


ਕਿਸੇ ਦਾ ਹੱਥ ਤੇ ਕਿਸੇ ਦਾ ਸਿਰ ਗਾਇਬ

ਘਟਨਾ ਸਥਾਨ `ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪਟਰੀਆਂ `ਤੇ ਲਾਸ਼ਾਂ ਇਸ ਤਰ੍ਹਾਂ ਖਿੰਡੀਆਂ ਸਨ, ਜਿਵੇਂ ਪਤਾ ਨਹੀਂ ਕੀ ਹੋ ਗਿਆ ਹੈ।  ਦੇਖਣ ਵਾਲਿਆਂ ਨੇ ਦੱਸਿਆ ਕਿ ਪਟਰੀਆਂ ਦੇ ਆਸਪਾਸ ਅਜਿਹੇ ਦ੍ਰਿਸ਼ ਭਿਆਨਕ ਸੀ। ਲੋਕਾਂ ਨੇ ਦੱਸਿਆ ਕਿ ਕਈ ਲਾਸ਼ਾਂ ਦੀ ਸਥਿਤੀ ਬਹੁਤ ਖਰਾਬ ਹੈ। ਕਿਸੇ ਦਾ ਹੱਥ ਗਾਇਬ ਹੈ ਤੇ ਕਿਸੇ ਦਾ ਸਿਰ। ਕਈ ਲਾਸ਼ਾਂ ਅਜਿਹੀਆਂ ਹਨ ਜਿਸ `ਚ ਗਰਦਨ ਕਿਤੇ ਹੋਰ ਅਤੇ ਪੇਟ ਦਾ ਹਿੱਸਾ ਕਿਤੇ ਹੋਰ। ਕਿਸੇ ਦੇ ਕਮਰ ਦੇ ਹੇਠਾਂ ਦਾ ਹਿੱਸਾ ਕੱਟਕੇ ਦੂਰ ਉਛਲ ਗਿਆ। ਅਜਿਹੀਆਂ ਲਾਸ਼ਾਂ ਵੀ ਹਨ, ਜਿਨ੍ਹਾਂ ਨੂੰ ਪਹਿਚਾਣਨਾ ਮੁਸ਼ਕਿਲ ਹੈ। ਘਟਨਾ ਸਥਾਨ `ਤੇ ਮੌਜੂਦ ਕਈ ਲੋਕ ਲਾਸ਼ਾਂ ਦੀ ਹਾਲਤ ਦੇਖਕੇ ਬੇਹੋਸ਼ ਹੋ ਗਏ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar Train Accident Eyewitnesses said why 61 people death