ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸਾ : ਰੇਲ ਗੱਡੀ ਨੇ ਨਹੀਂ ਵਜਾਇਆ ਹਾਰਨ - ਨਵਜੋਤ ਸਿੰਘ ਸਿੱਧੂ

ਰੇਲ ਗੱਡੀ ਨੇ ਨਹੀਂ ਵਜਾਇਆ ਹਾਰਨ - ਨਵਜੋਤ ਸਿੰਘ ਸਿੱਧੂ

ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਕਿਹਾ ਕਿ ਅੰਮ੍ਰਿਤਸਰ `ਚ ਹੋਇਆ ਇਕ ਹਾਦਸਾ ਹੈ, ਪ੍ਰੰਤੂ ਇਸ `ਚ ਕਿਤੇ ਨਾ ਕਿਤੇ ਲਾਪਰਵਾਹੀ ਵੀ ਨਜ਼ਰ ਆ ਰਹੀ ਹੈ ਅਤੇ ਰਾਜ ਸਰਕਾਰ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾ ਤੇਜ਼ ਰਫਤਾਰ ਨਾਲ ਆਈ ਗੱਡੀ ਦੇ ਚਲਦੇ ਮਿੰਟਾਂ `ਚ ਹੋਈ ਹੈ। ਉਨ੍ਹਾਂ ਕਿਹਾ ਕਿ ਗੱਡੀ ਨੇ ਹਾਰਨ ਨਹੀਂ ਵਜਾਇਆ ਸੀ, ਜਿਸ ਕਾਰਨ ਲੋਕਾਂ ਨੂੰ ਪਤਾ ਨਹੀਂ ਲੱਗਿਆ।


ਪੰਜਾਬ ਸਰਕਾਰ `ਚ ਕੈਬਨਿਟ ਮੰਤਰੀ ਨੇ ਸਿਵਿਲ ਅਤੇ ਹੋਰ ਨਿੱਜੀ ਹਸਪਤਾਲਾਂ `ਚ ਦਾਖਲ ਜ਼ਖਮੀਆਂ ਦਾ ਹਾਲ ਜਾਨਣ ਦੇ ਬਾਅਦ ਕਿਹਾ ਕਿ ਘਟਨਾ ਇੰਨੀ ਅਚਾਨਕ ਹੋਈ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਚਲਿਆ। ਉਨ੍ਹਾਂ ਦੱਸਿਆ ਕਿ ਉਹ ਚਾਰ ਹਸਪਤਾਲਾਂ `ਚ ਜ਼ਖਮੀਆਂ ਨੂੰ ਮਿਲਕੇ ਆਏ ਹਨ, ਜਿਨ੍ਹਾਂ ਦੱਸਿਆ ਕਿ ਰਾਵਣ ਸਾੜਨ ਦੌਰਾਨ ਜਲ ਰਹੇ ਪੁਤਲੇ ਤੋਂ ਬਚਣ ਲਈ ਲੋਕ ਦੋ ਕਦਮ ਹੀ ਪਿੱਛੇ ਹਟੇ ਸਨ ਕਿ ਤੇਜੀ ਨਾਲ ਆ ਰਹੀ ਰੇਲ ਗੱਡੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਰੇਲ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕੁਝ ਹੀ ਸੈਕਿੰਡ `ਚ ਇੰਨਾ ਵੱਡਾ ਹਾਦਸਾ ਹੋ ਗਿਆ।


ਸਿੱਧੂ ਨੇ ਕਿਹਾ ਕਿ ਲੋਕ ਤਿਉਹਾਰ ਮਨਾਉਣ ਲਈ ਆਏ ਸਨ, ਪ੍ਰੰਤੂ ਇਸ ਹਾਦਸੇ ਨੇ ਕਈ ਲੋਕਾਂ ਦੇ ਪਰਿਵਾਰ ਖਤਮ ਕਰ ਦਿੱਤੇ ਅਤੇ ਕਈਆਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ `ਚ ਕਿਸੇ ਦੀ ਕੋਈ ਸਾਜਿਸ਼ ਨਹੀਂ ਹੈ।

 

ਸਿੱਧੂ ਨੇ ਰਾਤ ਨੂੰ ਹੀ ਘਟਨਾ ਸਥਾਨ `ਤੇ ਪਹੁੰਚਣ ਲਈ ਰੇਲ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਬੰਗਲੌਰ `ਚ ਮਿਲੀ ਸੀ, ਜਿਸਦੇ ਬਾਅਦ ਉਨ੍ਹਾਂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨਾਲ ਸੰਪਰਕ ਕੀਤਾ ਜੋ ਘਟਨਾ ਦੇ ਤੁਰੰਤ ਬਾਅਦ ਹਸਪਤਾਲ `ਚ ਪਹੁੰਚ ਗਈ ਸੀ। ਸਿੱਧੂ `ਤੇ ਘਟਨਾ ਸਥਾਨ ਤੋਂ ਚਲੇ ਜਾਣ ਦੇ ਦੋਸ਼ਾਂ `ਤੇ ਉਨ੍ਹਾਂ ਕਿਹਾ ਕਿ ਲੋਕ ਕੁਝ ਵੀ ਕਹਿੰਦੇ ਹਨ, ਪ੍ਰੰਤੂ ਇਹ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਨੇ ਹਸਪਤਾਲ `ਚ ਪਹੁੰਚਕੇ ਖੁਦ ਜ਼ਖਮੀਆਂ ਦਾ ਇਲਾਜ ਕੀਤਾ ਹੈ ਅਤੇ ਪੀੜਤਾਂ ਦੀ ਰਾਹਤ ਲਈ ਪੂਰੇ ਯਤਨ ਕੀਤੇ ਜਾਣਗੇ।


ਜਿ਼ਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੁਸ਼ਹਿਰੇ ਮੌਕੇ ਅੰਮ੍ਰਿਤਸਰ ਦੇ ਜੋੜਾ ਫਾਟਕ `ਤੇ ਰਾਵਣ ਨੂੰ ਦੇਖਦੇ ਹੋਏ 60 ਲੋਕਾਂ ਦੀ ਗੱਡੀ ਦੀ ਚਪੇਟ `ਚ ਆਉਣ ਨਾਲ ਮੌਤ ਹੋ ਗਈ ਸੀ। ਮਰਨ ਵਾਲਿਆਂ `ਚ ਜਿ਼ਆਦਾਤਰ ਪ੍ਰਵਾਸੀ ਮਜ਼ਦੂਰ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar Train Accident Punjab Minister Navjot Singh Sidhu Says train did not blow the horn