ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸੇ 'ਤੇ ਕੈਪਟਨ ਸਖਤ, ਮਿੱਠੂ ਮਦਾਨ ਹੋ ਸਕਦਾ ਹੈ ਗ੍ਰਿਫ਼ਤਾਰ

ਅੰਮ੍ਰਿਤਸਰ ਰੇਲ ਹਾਦਸੇ 'ਤੇ ਕੈਪਟਨ ਸਖਤ, ਮਿੱਠੂ ਮਦਾਨ ਹੋ ਸਕਦਾ ਹੈ ਗ੍ਰਿਫ਼ਤਾਰ

19 ਅਕਤੂਬਰ ਦੁਸਿ਼ਹਰੇ ਵਾਲੇ ਦਿਨ ਅੰਮ੍ਰਿਤਸਰ `ਚ ਵਾਪਰੇ ਰੇਲਵੇ ਹਾਦਸੇ ਸਬੰਧੀ ਮੈਜਿਸਟ੍ਰੇਟੀ ਜਾਂਚ `ਚ ਦੋਸ਼ੀ ਪਾਏ ਗਏ ਵਿਅਕਤੀਆਂ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਾਰਵਾਈ ਕਰਨ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਹਾਦਸੇ `ਚ 61 ਲੋਕਾਂ ਦੀ ਮੌਤ ਹੋ ਗਈ ਸੀ।

 

ਮੁੱਖ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਟ੍ਰੈਕ ਦੇ ਨਾਲ ਦੁਸ਼ਹਿਰਾ ਮੇਲਾ ਕਰਵਾਉਣ ਦੀ ਆਗਿਆ ਦੇਣ ਵਾਲੇ ਅਧਿਕਾਰੀ ਦੀ ਪਛਾਣ ਕੀਤੀ ਜਾਵੇ। ਜ਼ਿਮੇਵਾਰੀ ਅਧਿਕਾਰੀਆਂ `ਤੇ ਅਪਰਾਧਿਕ ਤੇ ਪ੍ਰਬੰਧਕੀ ਕਾਰਵਾਈ ਕੀਤੀ ਜਾਵੇ।

 

 300 ਪੰਨਿਆਂ ਦੀ ਇਸ ਜਾਂਚ ਰਿਪੋਰਟ `ਚਅੰਮ੍ਰਿਤਸਰ ਨਗਰ ਨਿਗਮ, ਜ਼ਿਲ੍ਹਾ ਪੁਲਿਸ ਤੇ ਰੇਲਵੇ ਨੂੰ ਜਿ਼ੰਮੇਵਾਰ ਦੱਸਿਆ ਹੈ। ਇਸ ਰਿਪੋਰਟ `ਚ ਕਿਹਾ ਗਿਆ ਹੈ ਕਿ ਜਿ਼ਲ੍ਹਾ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ ਸੀ।  ਰਿਪੋਰਟ `ਚ ਅੰਮ੍ਰਿਤਸਰ ਤੋਂ ਵਿਧਾਇਕ ਤੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਪਰ ਉਨ੍ਹਾਂ ਦੇ ਸਹਿਯੋਗੀ ਤੇ ਕਾਂਗਰਸੀ ਕੌਂਸਲਰ ਦੇ ਪੁੱਤਰ ਮਿੱਠੂ ਮਦਾਨ ਨੂੰ ਇਸ ਹਾਦਸੇ ਲਈ ਦੋਸੀ ਠਹਿਰਾਇਆ ਗਿਆ ਹੈ।

 

ਇੱਕ ਅਧਿਕਾਰੀ ਨੇ ਨਾਮ ਨਾ ਲਿਕਣ ਦੀ ਸ਼ਰਤ ਉੱਤੇ ਦੱਸਿਆ ਕਿ ਮਿੱਠੂ ਮਦਾਨ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਤੇ ਉਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਿੱਠੂ ਨੇ ਸਿੱਦੂ ਦੇ ਨਾਮ ਦੀ ਵਰਤੋਂ ਕਰਦੇ ਹੋਏ ਹੋਏ ਸਭਾ ਰੱਖੀ ਤੇ ਸੁਰੱਖਿਆ ਦੀ ਸ਼ਰਤਾਂ ਨੂੰ ਨਹੀਂ ਮੰਨਿਆ।

 

ਰਿਪੋਰਟ ਨੇ ਜੋੜਾ ਫਾਟਕ ਦੇ ਰੇਲਵੇ ਗੇਟਮੈਨ ਅਮਿਤ ਸਿੰਘ ਦੀ ਭੂਮਿਕਾ ਉੱਤੇ ਵੀ ਸਵਾਲ ਚੁੱਕੇ ਗਏ ਹਨ। ਜਿਸ ਨੇ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਤੇ ਜੇ ਉਹ ਲਾਪਰਵਾਹੀ ਨਾ ਵਰਤਦਾ ਤਾਂ ਇਹ ਹਾਦਸਾ ਹੋਣ ਤੋਂ ਬਚਾਇਆ ਜਾ ਸਕਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AMRITSAR TRAIN TRAGEDY Captain for stern action axe falls on cutting edge