ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਰਚੀ ਪਤੀ ਨੂੰ ਮਰਵਾਉਣ ਦੀ ਸਾਜ਼ਿਸ਼ ਪਰ…

ਅੰਮ੍ਰਿਤਸਰ ’ਚ ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਰਚੀ ਪਤੀ ਨੂੰ ਮਰਵਾਉਣ ਦੀ ਸਾਜ਼ਿਸ਼ ਪਰ…

ਕੀ ਕਦੇ ਕਿਸੇ ਪੇਸ਼ੇਵਰਾਨਾ ਕਾਤਲ (ਸੁਪਾਰੀ ਕਿਲਰ – ਜੋ ਮੋਟੀਆਂ ਰਕਮਾਂ ਲੈ ਕੇ ਕਤਲ ਕਰਦੇ ਹਨ) ਦੇ ਮਨ ਵਿੱਚ ਵੀ ਰਹਿਮ ਆ ਸਕਦਾ ਹੈ? ਇਸ ਸੁਆਲ ਦਾ ਜ਼ਿਆਦਾਤਰ ਜੁਆਬ ‘ਨਾਂਹ’ ਵਿੱਚ ਹੀ ਮਿਲੇਗਾ। ਪਰ ਅੰਮ੍ਰਿਤਸਰ ’ਚ ਅਜਿਹਾ ਹੋ ਗਿਆ ਤੇ ਇੱਕ ਨਿਰਦੋਸ਼ ਵਿਅਕਤੀ ਦੀ ਜਾਨ ਬਚ ਗਈ। ਇਸ ਮਾਮਲੇ ’ਚ ਕਤਲ ਕੋਈ ਹੋਰ ਨਹੀਂ ਪਤਨੀ ਹੀ ਕਰਵਾਉਣਾ ਚਾਹ ਰਹੀ ਸੀ।

 

 

ਪੇਸ਼ੇਵਰਾਨਾ ਕਾਤਲ ਦੇ ਮਨ ’ਚ ਰਹਿਮ ਆ ਗਿਆ ਤੇ ਉਸ ਨੇ ਆਪਣੇ ਦੋਸਤ ਨੂੰ ਇਸ ਬਾਰੇ ਕਿਹਾ ਕਿ ਐਂਵੇਂ ਇੱਕ ਨਿਰਦੋਸ਼ ਵਿਅਕਤੀ ਮਾਰਿਆ ਜਾਵੇਗਾ, ਇਸ ਲਈ ਪੁਲਿਸ ਨੂੰ ਖ਼ਬਰ ਦੇ ਕੇ ਉਸ ਕਤਲ ਦੀ ਸਾਜ਼ਿਸ਼ ਰਚਣ ਵਾਲੀ ਔਰਤ (ਪਤਨੀ) ਨੂੰ ਗ੍ਰਿਫ਼ਤਾਰ ਕਰਵਾਉਣਾ ਹੀ ਠੀਕ ਰਹੇਗਾ; ਕਿਉਂਕਿ ਜੇ ਉਹ ਉਸ ਦੇ ਪਤੀ ਨੂੰ ਨਹੀਂ ਮਾਰੇਗਾ, ਤਾਂ ਫਿਰ ਉਹ ਕਿਸੇ ਹੋਰ ਨੂੰ ਪੈਸੇ ਦੇ ਕੇ ਇਹ ਕਾਰਾ ਕਰਵਾ ਦੇਵੇਗੀ।

 

 

ਅੰਮ੍ਰਿਤਸਰ ਦੇ ਸੁਰਤਾ ਸਿੰਘ ਰੋਡ ’ਤੇ ਰਹਿਣ ਵਾਲੀ ਸੁਰਿੰਦਰ ਕੌਰ (ਥੋੜ੍ਹਾ ਬਦਲਿਆ ਹੋਇਆ ਨਾਂਅ) ਨੇ ਆਪਣੇ ਹੀ ਪਤੀ ਬਖ਼ਸ਼ੀਸ਼ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚੀ ਸੀ ਪਰ ਸੁਪਾਰੀ–ਕਿਲਰ ਦੇ ਮਨ ਵਿੱਚ ਤਰਸ ਆ ਗਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਬਖ਼ਸ਼ੀਸ਼ ਸਿੰਘ ਆਪਣੀ ਪਤਨੀ ਨੂੰ ਪੈਸੇ ਨਹੀਂ ਦਿੰਦਾ ਸੀ ਪਰ ਪਤਨੀ ਦੀ ਅੱਖ ਤਾਂ ਪਤੀ ਦੀ ਜਾਇਦਾਦ ’ਤੇ ਸੀ। ਅਸਲ ’ਚ ਪਤਨੀ ਦੇ ਸਿਰ ’ਤੇ ਕੁਝ ਕਰਜ਼ਾ ਸੀ ਤੇ ਉਸ ਦਾ ਪਤੀ ਬਖ਼ਸ਼ੀਸ਼ ਸਿੰਘ ਸਰਕਾਰੀ ਮੁਲਾਜ਼ਮ ਹੈ। ਇਸੇ ਲਈ ਉਸ ਨੇ ਇੱਕ ਪੇਸ਼ੇਵਰਾਨਾ ਕਾਤਲ ਨਾਲ ਸੰਪਰਕ ਕੀਤਾ।

 

 

ਜਿਵੇਂ ਹੀ ਉਸ ਸੰਭਾਵੀ ਕਾਤਲ ਨੂੰ ਸਾਰੀ ਕਹਾਣੀ ਦਾ ਪਤਾ ਲੱਗਾ, ਤਾਂ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਕਿ ਉਸ ਨੇ ਇਹ ਗੱਲ ਆਪਣੇ ਦੋਸਤ ਨਾਲ ਸਾਂਝੀ ਕਰ ਲਈ।

 

 

ਤਦ ਇਹ ਮਾਮਲਾ ਪੁਲਿਸ ਕੋਲ ਪੁੱਜਾ। ਪੁਲਿਸ ਨੇ ਸੰਭਾਵੀ ਕਤਲ ਵਾਲੀ ਰਾਤ ਤੋਂ ਦੋ ਘੰਟੇ ਪਹਿਲਾਂ ਹੀ ਮੁਲਜ਼ਮ ਪਤਨੀ ਤੇ ਉਸ ਦੇ ਇੱਕ ਪ੍ਰੇਮੀ ਨੂੰ ਫੜ ਲਿਆ। ਪੁਲਿਸ ਕੋਲ ਉਹ ਆੱਡੀਓ ਕਲਿੱਪ ਵੀ ਹੈ, ਜਿਸ ਵਿੱਚ ਉਹ ਸੁਪਾਰੀ–ਕਿੱਲਰ ਨਾਲ ਗੱਲਬਾਤ ਕਰਦੀ ਸੁਣ ਰਹੀ ਹੈ।

 

 

ਸ੍ਰੀ ਬਖ਼ਸ਼ੀਸ਼ ਸਿੰਘ ਨੂੰ ਜਦੋਂ ਇਹ ਸਭ ਪਤਾ ਲੱਗਾ, ਤਾਂ ਉਹ ਬਹੁਤ ਹੈਰਾਨ ਹੋਏ। ਇੱਥੇ ਇਹ ਕਹਾਵਤ ਜ਼ਰੂਰ ਸਿੱਧ ਹੁੰਦੀ ਦਿਸਦੀ ਹੈ – ‘ਜਿਸ ਨੂੰ ਰੱਬ ਰੱਖੇ, ਉਸ ਨੂੰ ਮਾਰੇ ਕੌਣ?’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar Wife wanted to kill husband with the help of lover and professional killer but